Friday , 24 May 2019
Breaking News
You are here: Home » Religion » ਵਿਦੇਸ਼ਾਂ ਵਿੱਚ ਸਿੱਖਾਂ ’ਤੇ ਨਸਲੀ ਹਮਲਿਆਂ ਤੇ ਰਾਜਸਥਾਨ ’ਚ ਸਿੱਖ ਦੇ ਕਕਾਰ ਉਤਾਰਨ ਦੀ ਬੁੱਢਾ ਦਲ ਮੁਖੀ ਵੱਲੋਂ ਨਿਖੇਧੀ

ਵਿਦੇਸ਼ਾਂ ਵਿੱਚ ਸਿੱਖਾਂ ’ਤੇ ਨਸਲੀ ਹਮਲਿਆਂ ਤੇ ਰਾਜਸਥਾਨ ’ਚ ਸਿੱਖ ਦੇ ਕਕਾਰ ਉਤਾਰਨ ਦੀ ਬੁੱਢਾ ਦਲ ਮੁਖੀ ਵੱਲੋਂ ਨਿਖੇਧੀ

ਤਲਵੰਡੀ ਸਾਬੋ, 9 ਅਗਸਤ (ਰਾਮ ਰੇਸ਼ਮ ਸ਼ਰਨ)- ਅਮਰੀਕਾ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਦੂਜੇ ਸਿੱਖ ਤੇ ਨਸਲੀ ਹਮਲਾ ਹੋਣ,ਰਾਜਸਥਾਨ ਵਿੱਚ ਪ੍ਰੀਖਿਆ ਸਮੇਂ ਇੱਕ ਸਿੱਖ ਵਿਦਿਆਰਥੀ ਦੇ ਕਕਾਰ ਉਤਾਰਨ ਅਤੇ ਪਟਿਆਲਾ ਵਿੱਚ ਗੁ:ਦੁਖ ਨਿਵਾਰਣ ਸਾਹਿਬ ਦੀ ਸੇਵਾ ਲਈ ਜਾ ਰਹੇ ਸਿੱਖ ਨੌਜਵਾਨਾਂ ਤੇ ਪੁਲਿਸ ਤਸ਼ੱਦਦ ਦੀ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੁੱਢਾ ਦਲ ਮੁਖੀ ਨੇ ਕਿਹਾ ਕਿ ਅਮਰੀਕਾ ਹੋਵੇ ਜਾਂ ਕੋਈ ਹੋਰ ਵਿਦੇਸ਼ੀ ਮੁਲਕ ਸਿੱਖਾਂ ਨੇ ਉਕਤ ਮੁਲਕਾਂ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ।ਉਕਤ ਮੁਲਕਾਂ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਉਥੋਂ ਦੀਆਂ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਪ੍ਰੰਤੂ ਫਿਰ ਵੀ ਸਿੱਖਾਂ ਤੇ ਨਸਲੀ ਹਮਲੇ ਹੋਣਾ ਅਤਿ ਮੰਦਭਾਗੀਆਂ ਘਟਨਾਵਾ ਹਨ। ਉਨ੍ਹਾਂ ਕਿਹਾ ਕਿ ਕਰੀਬ ਇੱਕ ਹਫਤਾ ਪਹਿਲਾਂ ਇੱਕ ਸਿੱਖ ਤੇ ਹਮਲੇ ਉਪਰੰਤ ਹੁਣ ਸਾਹਿਬ ਸਿੰਘ ਨਾਂ ਤੇ ਇੱਕ ਬਜੁਰਗ ਤੇ ਹਮਲਾ ਅਤਿ ਨਿੰਦਣਯੋਗ ਘਟਨਾ ਹੈ।ਉਨਾਂ ਨੇ ਉਕਤ ਹਮਲਿਆਂ ਬਾਰੇ ਵਿਦੇਸ਼ ਮੰਤਰਾਲੇ ਤੋਂ ਅਮਰੀਕਾ ਸਰਕਾਰ ਨਾਲ ਗੱਲ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।ਉਧਰ ਬੁੱਢਾ ਦਲ ਮੁਖੀ ਨੇ ਬੀਤੇ ਦਿਨ ਰਾਜਸਥਾਨ ਦੇ ਸ੍ਰੀ ਗੰਗਾਨਗਰ ਲਾਗੇ ਇੱਕ ਪ੍ਰੀਖਿਆ ਦੇਣ ਆਏ ਸਿੱਖ ਵਿਦਿਆਰਥੀ ਦੇ ਕਕਾਰ ਉਤਾਰਨ ਅਤੇ ਪਟਿਆਲਾ ਵਿਖੇ ਗੁ:ਦੁੱਖ ਨਿਵਾਰਨ ਸਾਹਿਬ ਦੀ ਸੇਵਾ ਲਈ ਜਾ ਰਹੇ ਦੋ ਸਿੱਖ ਨੌਜਵਾਨਾਂ ਦੀ ਪੁਲਿਸ ਵੱਲੋਂ ਕੁੱਟਮਾਰ ਕਰਨ ਦੀ ਵੀ ਨਿੰਦਾ ਕਰਦਿਆਂ ਸਬੰਧਿਤ ਸਰਕਾਰਾਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਿੱਖਾਂ ਨਾਲ ਅਜਿਹੇ ਅਣਮਨੁੱਖੀ ਵਰਤਾਅ ਕਰਨ ਤੋਂ ਗੁਰੇਜ ਕਰਨ। ਇਸ ਮੌਕੇ ਬੁੱਢਾ ਦਲ ਮੁਖੀ ਨਾਲ ਬਾਬਾ ਜੱਸਾ ਸਿੰਘ, ਭਾਈ ਮੇਜਰ ਸਿੰਘ ਮੁਖਤਿਆਰ ਏ ਆਮ, ਬਾਬਾ ਅਰਜੁਨਦੇਵ ਸਿੰਘ ਸ਼ਿਵਜੀ, ਭਾਈ ਸੁਖਮੰਦਰ ਸਿਘ ਮੋਰ, ਭਾਈ ਸਰਵਣ ਸਿੰਘ ਮਝੈਲ,ਭਾਈ ਹਰਪ੍ਰੀਤ ਸਿੰਘ, ਭਾਈ ਰਣਯੋਧ ਸਿੰਘ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਦਵਿੰਦਰ ਸਿੰਘ ਕੁੱਤੀਵਾਲ, ਭਾਈ ਪਿਆਰਾ ਸਿੰਘ, ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਆਦਿ ਨਿਹੰਗ ਸਿੰਘ ਹਾਜ਼ਰ ਸਨ।

Comments are closed.

COMING SOON .....


Scroll To Top
11