Tuesday , 20 August 2019
Breaking News
You are here: Home » Carrier » ਵਿਦਿਆਰਥੀ ਭਲਾਈ ਸੁਸਾਇਟੀ ਵੱਲੋਂ ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ : ਐਸ.ਐਸ.ਪੀ. ਬਟਾਲਾ

ਵਿਦਿਆਰਥੀ ਭਲਾਈ ਸੁਸਾਇਟੀ ਵੱਲੋਂ ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ : ਐਸ.ਐਸ.ਪੀ. ਬਟਾਲਾ

ਬਟਾਲਾ, 13 ਫਰਵਰੀ (ਰਾਜੂ ਖਹਿਰਾ)- ਐਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਵਿਦਿਆਰਥੀ ਭਲਾਈ ਸੁਸਾਇਟੀ (ਰਜਿ:) ਵਲੋਂ ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ ਹੈ। ਅਜ ਸਥਾਨਕ ਬਿਰਧ ਆਸ਼ਰਮ ਵਿਖੇ ਵਿਦਿਆਰਥੀ ਭਲਾਈ ਸੁਸਾਇਟੀ ਵਲੋਂ ਕਰਾਏ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਵਿਚ ਸ਼ਿਰਕਤ ਕਰਦਿਆਂ ਐਸ.ਐਸ.ਪੀ. ਬਟਾਲਾ ਨੇ ਕਿਹਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਅਤੇ ਹਰ ਕਿਸੇ ਨੂੰ ਆਪਣੀ ਸਮਰਥਾ ਮੁਤਾਬਕ ਲੋੜਵੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨਾਂ ਸਮਾਜ ਸੇਵੀ ਮਾਸਟਰ ਕੁਲਦੀਪ ਸ਼ਰਮਾਂ ਦੇ ਯਤਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਚਿਆਂ ਨੂੰ ਪੜਾਈ ਦੇ ਖੇਤਰ ਵਿਚ ਉਤਸ਼ਾਹਤ ਕਰਕੇ ਬਹੁਤ ਨੇਕ ਕੰਮ ਕਰ ਰਹੇ ਹਨ। ਇਸਤੋਂ ਇਲਾਵਾ ਬਜ਼ੁਰਗਾਂ ਬੇਸਹਾਰਾ, ਵਿਧਵਾਵਾਂ ਅਤੇ ਹੋਰ ਲੋੜਵੰਦਾਂ ਦੀ ਸੇਵਾ ਕਰਕੇ ਸਮਾਜ ਨੂੰ ਇਕ ਵਧੀਆ ਸੇਧ ਦੇ ਰਹੇ ਹਨ। ਉਨਾਂ ਵਿਦਿਆਰਥੀ ਭਲਾਈ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਇਸ ਨੇਕ ਕਾਰਜ ਦੀ ਵਧਾਈ ਦਿਤੀ।ਇਸ ਮੌਕੇ ਮਾਸਟਰ ਕੁਲਦੀਪ ਸ਼ਰਮਾਂ ਨੇ ਦਸਿਆ ਕਿ ਅਜ ਦੇ ਮਹੀਨਵਾਰ ਸਮਾਗਮ ਦੌਰਾਨ 81499 ਰੁਪਏ ਦੀ ਰਾਸ਼ੀ ਨਾਲ ਲੋੜਵੰਦਾਂ ਨੂੰ ਰਜ਼ਾਈਆਂ, ਕੰਬਲ, ਆਟਾ, ਬੂਟ, ਸਵੈਟਰ, ਕਾਪੀਆਂ ਆਦਿ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ 20 ਲੋੜਵੰਦਾਂ ਨੂੰ ਪੈਨਸ਼ਨ, 2 ਬਚਿਆਂ ਦੀ ਉਚ ਸਿਖਿਆ ਲਈ ਫੀਸ, ਇਕ ਲੋੜਵੰਦ ਨੂੰ ਮੈਡੀਕਲ ਸਹਾਇਤਾ ਲਈ ਰਾਸ਼ੀ ਵੀ ਦਿਤੀ ਗਈ।ਸ੍ਰੀ ਸ਼ਰਮਾਂ ਨੇ ਦਸਿਆ ਕਿ ਇਹ ਸਾਰੀ ਮਦਦ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੈ ਅਤੇ ਲੋਕਾਂ ਦੀ ਮਦਦ ਦਾ ਇਕ-ਇਕ ਪੈਸਾ ਲੋੜਵੰਦਾਂ ਉਪਰ ਹੀ ਖਰਚਿਆ ਜਾਂਦਾ ਹੈ। ਇਸ ਮੌਕੇ ਇਕਤਰ ਹੋਈ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਅਨਿਲ ਸ਼ਰਮਾਂ, ਬਚਨ ਸਿੰਘ ਸੰਧੂ, ਬਲਦੇਵ ਰਾਜ ਸ਼ਰਮਾਂ ਪੰਜਗਰਾਈਆਂ, ਬਲਜੀਤ ਸਿੰਘ, ਅਰਜਿੰਦਰ ਭਾਸਕਰ, ਸੁਭਾਸ਼ ਚੰਦਰ ਸਰਕਲ ਸੁਪਰਡੈਂਟ ਰਿਟਾ:, ਚਰਨ ਸਿੰਘ ਡਿਪਟੀ ਡੀ.ਈਓ. ਰਿਟਾ:, ਕਸਤੂਰੀ ਲਾਲ, ਨਰਿੰਦਰ ਸਿੰਘ ਸੰਘਾ, ਕੁਲਵੰਤ ਸਿੰਘ, ਪਲਵਿੰਦਰ ਸਿੰਘ ਕਾਨੂੰਗੋ, ਯਸਪਾਲ ਸ਼ੈਲੀ ਪ੍ਰਧਾਨ ਆਦਿ ਵੀ ਹਜ਼ਾਰ ਸਨ।

Comments are closed.

COMING SOON .....


Scroll To Top
11