Tuesday , 23 April 2019
Breaking News
You are here: Home » Editororial Page » ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ’ਚ ਮੋਹਰੀ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ

ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ’ਚ ਮੋਹਰੀ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ

ਨੂਰਪੁਰ ਬੇਦੀ- ਕੁਝ ਅਜਿਹੇ ਸਕੂਲ ਹਨ, ਜੋ ਵਿਦਿਆ ਦੇ ਖੇਤਰ ਵਿਚ ਵਡੇ ਤੋਂ ਵਡੇ ਨਿਜੀ ਸਕੂਲਾਂ ਨੂੰ ਮਾਤ ਪਾ ਰਹੇ ਹਨ। ਅਜਿਹੇ ਹੀ ਸਕੂਲਾਂ ਵਿਚ ਇਕ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ।
ਜ਼ਿਲਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਤੋਂ ਕੋਈ ਛੇ ਕੁ ਕਿਲੋਮੀਟਰ ਦੂਰ ਪਛਮ ਵਾਲ਼ੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸਿਆ ਇਹ ਛੋਟਾ ਜਿਹਾ ਪਿੰਡ ਜਿਥੇ ਹਾਲੇ ਬੁਨਿਆਦੀ ਸਹੂਲਤਾਂ ਹੀ ਮੁਸ਼ਕਿਲ ਨਾਲ ਉਪਲੱਬਧ ਹੋਈਆਂ ਹਨ। ਉਥੇ ਕੰਢੀ ਏਰੀਏ ਦੇ ਇਸ ਪਛੜੇ ਇਲਾਕੇ ਵਿਚ ਸਥਾਪਿਤ ਇਸ ਸਕੂਲ ਦੀਆਂ ਵਿਲਖਣ ਪ੍ਰਾਪਤੀਆਂ ਦਾ ਆਪਣਾ ਹੀ ਵਖਰਾ ਇਤਿਹਾਸ ਹੈ।
ਅਜੋਕੇ ਸਮੇਂ ਵਿਚ ਜਿਥੇ ਵਿਦਿਆ ਮਹਿੰਗੀ ਹੁੰਦੀ ਜਾ ਰਹੀ ਹੈ, ਉਥੇ ਗਰੀਬ ਘਰਾਂ ਦੇ ਬਚੇ ਅਤਿ ਆਧੁਨਿਕ ਵਿਦਿਆ ਹਾਸਲ ਕਰਨ ਤੋਂ ਬਾਂਝੇ ਰਹਿ ਜਾਂਦੇ ਹਨ। ਇਸ ਸਕੂਲ ਦੇ ਅਧਿਆਪਕਾਂ ਨੇ ਇਸ ਧਾਰਨਾ ਨੂੰ ਵਿਰਾਮ ਦਿੰਦਿਆਂ ਅਨੋਖੀ ਪਹਿਲਕਦਮੀ ਕਰਕੇ ਗਰੀਬ ਮਾਪਿਆਂ ਦੇ ਦੁਲਾਰਿਆਂ ਨੂੰ ਅਤਿ ਆਧੁਨਿਕ ਸਿਖਿਆ ਮੁਹਈਆ ਕਰਵਾਉਣ ਦਾ ਬੀੜਾ ਚੁਕਿਆ ਹੈ। ਇਸ ਸਕੂਲ ਦੀ ਮੁਖ ਅਧਿਆਪਕਾ ਸ਼੍ਰੀਮਤੀ ਸੀਮਾ ਰਾਣੀ ਨੇ ਸਾਲ 2012 ਵਿਚ ਜਦੋਂ ਇਸ ਸਕੂਲ ਵਿਚ ਚਾਰਜ ਸੰਭਾਲਿਆ ਤਾਂ ਸਕੂਲ ਵਿਚ ਸਿਰਫ਼ ਇਕ ਹੀ ਕਮਰਾ ਵਰਤੋਂ ਯੋਗ ਸੀ। ਉਹਨਾਂ ਨੇ ਆਪਣੇ ਦ੍ਰਿੜ ਇਰਾਦੇ ਨਾਲ ਸਕੂਲ ਦੇ ਸਰਵਪਖੀ ਵਿਕਾਸ ਨੂੰ ਆਪਣੇ ਏਜੰਡੇ ਤੇ ਲਿਆਂਦਾ। ਉਹਨਾਂ ਦੇ ਇਸ ਸੰਕਲਪ ਨੂੰ ਉਦੋਂ ਹੋਰ ਵੀ ਬਲ ਮਿਲਿਆ ਜਦੋਂ ਅਧਿਆਪਕ ਅਮਰਜੀਤ ਸਿੰਘ ਅਤੇ ਗੁਰਵਿੰਦਰ ਕੌਰ ਵੀ ਇਸ ਸਕੂਲ ਵਿਚ ਆ ਗਏ। ਇਹਨਾਂ ਤਿੰਨਾਂ ਹੀ ਮਿਹਨਤੀ ਅਧਿਆਪਕਾਂ ਦੀ ਮਿਹਨਤ ਨੇ ਸਕੂਲ ਨੂੰ ਦਿਨੋਂ ਦਿਨ ਨਿਖਾਰ ਦੇਣਾ ਸ਼ੁਰੂ ਕੀਤਾ। ਇਹਨਾਂ ਅਧਿਆਪਕਾਂ ਵਲੋਂ ਸਕੂਲ ਦੇ ਸੁਧਾਰ ਲਈ ਪਿੰਡ ਵਾਸੀਆਂ ਤਕ ਪਹੁੰਚ ਕੀਤੀ ਗਈ ਅਤੇ ਸਹਿਯੋਗ ਲਈ ਪ੍ਰੇਰਿਆ ਗਿਆ।
ਪਿੰਡ ਵਾਸੀਆਂ ਦੀ ਦਿਆਨਤਦਾਰੀ ਸਦਕਾ ਲਗਭਗ ਚਾਰ ਲਖ ਰੁਪਏ ਇਕਤਰ ਕਰਕੇ ਅਧਿਆਪਕਾਂ ਨੇ ਸਕੂਲ ਦਾ ਮੁਹਾਂਦਰਾ ਹੀ ਬਦਲ ਕੇ ਰਖ ਦਿਤਾ। ਉਹਨਾਂ ਨੇ ਇਕ ਕਮਰੇ ਤੋਂ ਹੁਣ ਜਿਥੇ ਤਿੰਨ ਕਮਰੇ ਬਣਾਏ, ਉਥੇ ਉਹਨਾਂ ਅਗੇ ਬਰਾਂਡਾ ਬਣਾ ਕੇ ਸਕੂਲ ਦੀ ਦਿਖ ਸ਼ਾਨਦਾਰ ਬਣਾਈ। ਸਮੇਂ ਸਮੇਂ ਤੇ ਪੰਜਾਬ ਸਰਕਾਰ ਵਲੋਂ ਪ੍ਰਾਪਤ ਹੋਈਆਂ ਗ੍ਰਾਂਟਾਂ ਦਾ ਵੀ ਸਦਉਪਯੋਗ ਕੀਤਾ ਗਿਆ ਤੇ ਸਾਫ ਸੁਥਰੇ ਰਸੋਈ ਘਰ ਤੇ ਗੁਸਲਖਾਨੇ ਬਣਾਏ ਗਏ। ਸਕੂਲ ਅਧਿਆਪਕਾਂ ਵਲੋਂ ਆਪਣੀ ਨੇਕ ਕਮਾਈ ਵਿਚੋਂ ਕਢੇ ਹਿਸੇ ਅਤੇ ਦਾਨੀ ਸਜਣਾਂ ਦੇ ਸਹਿਯੋਗ ਨਾਲ ਸਕੂਲ ਵਿਚ ਬਚਿਆਂ ਦੇ ਬੈਠਣ ਲਈ ਸੁੰਦਰ ਡੈਸਕ ਤੇ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਗਿਆ।
ਸਕੂਲ ਦੀਆਂ ਕੰਧਾਂ ਤੇ ਚਿਤਰਕਾਰੀ, ਮਾਟੋ ਅਤੇ ਸਿਖਣ ਸਹਾਇਕ ਸਮਗਰੀ ਆਪ ਮੁਹਾਰੇ ਤਸਵੀਰ ਪੇਸ਼ ਕਰ ਰਹੇ ਹਨ। ਸਕੂਲ ਗਰਾਊਂਡ ਵਿਚ ਸਜਾ ਕੇ ਰਖੇ ਪਥਰਾਂ ਤੇ ਉਕਰੀ ਤਰਾਂ ਤਰਾਂ ਦੀ ਜਾਣਕਾਰੀ ਵੀ ਬਚਿਆਂ ਦੇ ਗਿਆਨ ਵਿਚ ਵਾਧਾ ਕਰਦੀ ਹੈ। ਸਕੂਲ ਦੇ ਸਟਾਫ ਤੇ ਬਚੇ ਮਿਲ ਕੇ ਸਕੂਲ ਨੂੰ ਹਰਿਆ ਭਰਿਆ ਰਖਣ ਲਈ ਤਤਪਰ ਰਹਿੰਦੇ ਹਨ।
ਬਚਿਆਂ ਦਾ ਵਿਦਿਅਕ ਪਧਰ ਕਾਬਲੇ ਤਾਰੀਫ਼ ਹੈ। ਮਾਤ ਭਾਸ਼ਾ ਵਿਚ ਪ੍ਰਪਕਤਾ ਦੇ ਨਾਲ ਨਾਲ ਅੰਗਰੇਜੀ ਭਾਸ਼ਾ ਵਿਚ ਵੀ ਇਸ ਸਕੂਲ ਦੇ ਜਾਂਬਾਜ ਚੰਗੀ ਪਕੜ ਰਖਦੇ ਹਨ। ਸਕੂਲ ਦੇ ਵਿਦਿਆਰਥੀ ਜਿਥੇ ਪੰਜਾਬੀ ਭਾਸ਼ਾ ਵਿਚ ਵਧੀਆ ਨਾਟਕ ਖੇਡਦੇ ਹਨ, ਉਥੇ ਫਰਾਟੇਦਾਰ ਅੰਗਰੇਜੀ ਵਿਚ ਵੀ ਵਖ ਵਖ ਵਿਸ਼ਿਆਂ ਤੇ ਆਧਾਰਿਤ ਨਾਟਕ ਵੀ ਬਾਖੂਬੀ ਪੇਸ਼ ਕਰਦੇ ਹਨ। ਵਖ ਵਖ ਦਿਤੇ ਵਿਸ਼ਿਆਂ ਉਤੇ ਅੰਗਰੇਜੀ ਵਿਚ ਭਾਸ਼ਣ ਦੇਣ ਦੀ ਅਦੁਤੀ ਮਿਸਾਲ ਵੀ ਪੇਸ਼ ਕਰਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਦੇ ਇਹ ਨੌਨਿਹਾਲ ਪੰਜਾਬ ਦੇ 22 ਜ਼ਿਲਿਆਂ, ਉਹਨਾਂ ਦੀਆਂ ਤਹਿਸੀਲਾਂ, ਸਬ ਤਹਿਸੀਲਾਂ, 22 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਂ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਵਿਧਾਨ ਸਭਾਵਾਂ ਦੇ ਹਲਕਿਆਂ ਦੇ ਨਾਂ, ਭਾਰਤ ਦੇ ਸਾਰੇ ਰਾਜਾਂ ਦੇ ਨਾਂ, ਉਹਨਾਂ ਦੀਆਂ ਰਾਜਧਾਨੀਆਂ, ਉਹਨਾਂ ਦੇ ਮੁਖ ਮੰਤਰੀਆਂ, ਰਾਜਪਾਲ, ਉਹਨਾਂ ਦੇ ਸਿਖਿਆ ਮੰਤਰੀਆਂ ਦੇ ਨਾਂ, ਉਹਨਾਂ ਰਾਜਾਂ ਦੇ ਹੋਂਦ ਵਿਚ ਆਉਣ ਦੀ ਮਿਤੀ, ਉਸ ਰਾਜ ਦੀ ਰਾਜ ਭਾਸ਼ਾ, ਵਖ ਵਖ ਦੇਸ਼ਾਂ ਦੇ ਨਾਮ ਤੇ ਉਹਨਾਂ ਦੀਆਂ ਰਾਜਧਾਨੀਆਂ, ਉਹਨਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀਆਂ ਦੇ ਨਾਂ, ਉਹਨਾਂ ਦੇਸ਼ਾਂ ਦੀਆਂ ਰਾਸ਼ਟਰੀ ਖੇਡਾਂ, ਵਖ ਵਖ ਦੇਸ਼ਾਂ ਦੀ ਕਰੰਸੀ, ਮਹਾਂਦੀਪਾਂ ਸੰਬੰਧੀ ਜਾਣਕਾਰੀ ਆਦਿ ਨੂੰ ਸਮੂਹਿਕ ਰੂਪ ਵਿਚ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਦੇ ਹਨ। ਸਕੂਲ ਦੇ ਬਚੇ ਰਾਜ ਪਧਰੀ ਮੰਚ ਤੇ ਆਪਣੀ ਵਿਲਖਣ ਪ੍ਰਤਿਭਾ ਨਾਲ ਸਭ ਨੂੰ ਹੈਰਾਨ ਕਰ ਚੁਕੇ ਹਨ। ‘ਪੜੋ ਪੰਜਾਬ- ਪੜਾਓ ਪੰਜਾਬ‘ ਪ੍ਰੋਜੈਕਟ ਦੀ ਮਿਸ਼ਾਲ ਮਾਰਚ ਯਾਤਰਾ ਦੇ ਸਮਾਪਨ ਸਮਾਰੋਹ ਦੇ ਦੌਰਾਨ ਸਿਖਿਆ ਬੋਰਡ ਮੋਹਾਲੀ ਦੇ ਐਡੀਟੋਰੀਅਮ ਵਿਖੇ ਉਸ ਵੇਲੇ ਦੇ ਤਤਕਾਲੀ ਸਿਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਜੀ, ਸਿਖਿਆ ਸਕਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਅਤੇ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਆਪਣੀ ਵਿਲਖਣ ਪੇਸ਼ਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿਤਾ। ਇਸੇ ਹੀ ਸਥਾਨ ਤੇ ਜਦੋਂ ਮੌਜੂਦਾ ਸਿਖਿਆ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਜੀ ਨੇ ਅਹੁਦਾ ਸੰਭਾਲਣ ਪਿਛੋਂ ਆਪਣੀ ਪਹਿਲੀ ਰਵਿਊ ਮੀਟਿੰਗ ਕੀਤੀ ਤਾਂ ਵੀ ਇਸ ਸਕੂਲ ਦੇ ਬਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਖਾਸ ਸਦਾ ਦਿਤਾ ਗਿਆ। ਇਸ ਮੌਕੇ ਤੇ ਸ਼੍ਰੀ ਸੋਨੀ ਨੇ ਬਚਿਆਂ ਅਤੇ ਉਹਨਾਂ ਦੇ ਅਧਿਆਪਕਾਂ ਦੀ ਰਜ ਕੇ ਸ਼ਲਾਂਘਾ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਾਣਾ ਕੰਵਰਪਾਲ ਸਿੰਘ ਦੇ ਸਾਹਮਣੇ ਬਚਿਆਂ ਨੇ ਆਪਣੀ ਪੇਸ਼ਕਾਰੀ ਦੇ ਕੇ ਉਹਨਾਂ ਨੂੰ ਵੀ ਅਚੰਭਿਤ ਕਰ ਦਿਤਾ। ਜਿਸ ਤੋਂ ਖੁਸ਼ ਹੋ ਕੇ ਉਹਨਾਂ ਨੇ ਸਕੂਲ ਦੇ ਬਚਿਆਂ ਤੇ ਸਟਾਫ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਸਿਖਿਆ ਸਕਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਰੂਪ ਨਗਰ ਇਸੇ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਿਸ਼ੇਸ਼ ਤੌਰ ਤੇ ਸਦਾ ਦਿਤਾ ਗਿਆ। ਸਿਖਿਆ ਸਕਤਰ ਨੇ ਸਕੂਲ ਸਟਾਫ ਦੀ ਰਜ ਕੇ ਸ਼ਲਾਂਘਾ ਕੀਤੀ। ਸਕੂਲ ਇੰਚਾਰਜ ਸ਼੍ਰੀਮਤੀ ਸੀਮਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿੰਡ ਵਾਸੀਆਂ ਨੇ ਬਹੁਤ ਹੀ ਦਰਿਆਦਿਲੀ ਨਾਲ ਸਕੂਲ ਨੂੰ ਦਾਨ ਦਿਤਾ ਹੈ ਅਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਅਸੀਂ ਬਚਿਆਂ ਨੂੰ ਮਹਿੰਗੇ ਕਾਨਵੇਂਟ ਸਕੂਲਾਂ ਵਿਚ ਪੜਦੇ ਬਚਿਆਂ ਤੋਂ ਵੀ ਬਿਹਤਰ ਸਿਖਿਆ ਮੁਹਈਆ ਕਰਵਾਉਣ ਦਾ ਸਿਰਤੋੜ ਯਤਨ ਕਰ ਰਹੇ ਹਾਂ। ਆਬਾਦੀ ਵਖੋਂ ਬੇਸ਼ਕ ਇਹ ਪਿੰਡ ਬਹੁਤ ਛੋਟਾ ਹੈ, ਪਰ ਇਸ ਪਿੰਡ ਦਾ ਕੋਈ ਵੀ ਬਚਾ ਕਿਸੇ ਨਿਜੀ ਸਕੂਲ ਵਿਚ ਨਹੀਂ ਪੜਦਾ। ਅਧਿਆਪਕਾਂ ਦੀ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਨਾਲ ਲਗਦੇ ਤਿੰਨ ਚਾਰ ਪਿੰਡਾਂ ਦੇ ਬਚੇ ਵੀ ਹੁਣ ਇਸ ਸਕੂਲ ਵਿਚ ਆਉਣੇ ਸ਼ੁਰੂ ਹੋ ਗਏ ਹਨ। ਇਸ ਸਕੂਲ ਵਿਚ ਬਚਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਕੂਲ ਸਟਾਫ ਦਾ ਕਹਿਣਾ ਹੈ ਕਿ ਜਿਲਾ ਸਿਖਿਆ ਅਫ਼ਸਰ ਅਤੇ ‘ਪੜੋ ਪੰਜਾਬ- ਪੜਾਓ ਪੰਜਾਬ‘ ਪ੍ਰੋਜੈਕਟ ਟੀਮ ਵਲੋਂ ਵੀ ਉਹਨਾਂ ਨੂੰ ਕਾਫੀ ਸਹਿਯੋਗ ਦਿਤਾ ਜਾ ਰਿਹਾ ਹੈ। ਬਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਤੇ ਨਵੀਆਂ ਤਕਨੀਕਾਂ ਨਾਲ ਸਿਖਿਆ ਪ੍ਰਦਾਨ ਕਰਨ ਲਈ ਇਸ ਸਕੂਲ ਦੇ ਅਧਿਆਪਕ ਤਤਪਰ ਹਨ। ਇਸੇ ਮਕਸਦ ਨੂੰ ਪੂਰਾ ਕਰਨ ਲਈ ਸਕੂਲ ਸਟਾਫ਼ ਵਲੋਂ ਸਮਾਰਟ ਕਲਾਸਰੂਮ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪਿੰਡ ਵਾਸੀਆਂ ਵਲੋਂ ਲਗਭਗ 50,000 ਰੁਪਏ ਇਕਤਰ ਕਰਕੇ ਸਕੂਲ ਵਿਚ ਸਮਾਰਟ ਕਲਾਸਰੂਮ ਬਣਾਉਣ ਲਈ ਮਹਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ।

Comments are closed.

COMING SOON .....


Scroll To Top
11