Monday , 20 January 2020
Breaking News
You are here: Home » Carrier » ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗੂਰਕ ਕੀਤਾ

ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗੂਰਕ ਕੀਤਾ

ਮੂਨਕ, 19 ਮਈ (ਕੁਲਵੰਤ ਦੇਹਲਾ)- ਮਾਨਯੋਗ ਐਸ. ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਵਦੀਪ ਪਬਲਿਕ ਸੀਨੀ. ਸੈਕੰ. ਸਕੂਲ ਮੂਨਕ ਵਿਖੇ ਏ.ਐਸ.ਆਈ. ਸਤਨਾਮ ਸਿੰਘ ਜੀ ਦੀ ਅਗਵਾਈ ਵਿੱਚ ਟ੍ਰੈਫਿਕ ਨਿਯਮਾਂ ਸੰਬੰਧਿਤ ਟੀਮ ਪਹੁੰਚੀ। ਸ੍ਰੀ ਹਰਦੇਵ ਸਿੰਘ ਇੰਚਾਰਜ ਐਜੂਕੇਸ਼ਨ ਸੈਲ ਜਿਲ੍ਹਾ ਸੰਗਰੂਰ ਜੀ ਵੱਲੋਂ ਵਿਦਿਆਰਥੀਆਂ ਨੂੰ ਵੱਧ ਰਹੇ ਸੜਕ ਹਾਦਸਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਸੜਕ ਹਾਦਸੇ ਵਾਪਰ ਰਹੇ ਹਨ। ਅਸੀਂ ਇਨ੍ਹਾਂ ਸੜਕ ਹਾਦਸਿਆਂ ਤੋ ਬਚ ਸਕਦੇ ਹਾਂ, ਜੇਕਰ ਅਸੀਂ ਸਹੀ ਤਰੀਕੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਸ੍ਰੀ ਹਰਦੇਵ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਅਵਗਤ ਕਰਾਇਆ ਤਾਂ ਜੋ ਅਸੀਂ ਦਿਨ ਪ੍ਰਤੀ ਦਿਨ ਵੱਧ ਰਹੇ ਸੜਕ ਹਾਦਸਿਆਂ ਤੋਂ ਬਚ ਸਕੀਏ। ਇਸ ਸਮੇਂ ਸਮੂਹ ਮੈਨੇਜਮੈਂਟ ਕਮੇਟੀ, ਸਰਦਾਰ ਭੋਲਾ ਸਿੰਘ ਤੇ ਹਰਭਜਨ ਸਿੰਘ ਆਦਿ ਸਨ।

Comments are closed.

COMING SOON .....


Scroll To Top
11