Thursday , 27 June 2019
Breaking News
You are here: Home » PUNJAB NEWS » ਵਿਜੈ ਇੰਦਰ ਸਿੰਗਲਾ ਵੱਲੋਂ ਕੀਤੀ ਵਿਕਾਸ ਯਾਤਰਾ ਦੌਰਾਨ ਪਿੰਡਾਂ ਦੇ ਵਿਕਾਸ ਦਾ ਆਗਾਜ਼

ਵਿਜੈ ਇੰਦਰ ਸਿੰਗਲਾ ਵੱਲੋਂ ਕੀਤੀ ਵਿਕਾਸ ਯਾਤਰਾ ਦੌਰਾਨ ਪਿੰਡਾਂ ਦੇ ਵਿਕਾਸ ਦਾ ਆਗਾਜ਼

ਸੰਗਰੂਰ 3 ਮਾਰਚ (ਪਰਮਜੀਤ ਸਿੰਘ ਲਡਾ )ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ‘ਸੰਗਰੂਰ ਵਿਕਾਸ ਯਾਤਰਾ‘ ਦੇ ਪੰਜਵੇਂ ਦਿਨ ਪਿੰਡ ਘਾਬਦਾਂ, ਭਿੰਡਰਾਂ, ਬਾਲੀਆਂ, ਰਸਲਦਾਰ ਛਨਾ, ਅਕੋਈ ਸਾਹਿਬ, ਬੰਗਾਵਾਲੀ, ਤੇ ਚੰਗਾਲ ਦਾ ਪੈਦਲ ਦੌਰਾ ਕਰਨ ਉਪਰੰਤ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਕੇ ਆਪਣੀ ਇਸ ਪੈਦਲ ਯਾਤਰਾ ਦੀ ਸਮਾਪਤੀ ਕੀਤੀ।ਇਸ ਦੌਰਾਨ ਪਿੰਡ ਅਕੋਈ ਸਾਹਿਬ ਵਿਖੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਲੜੀਆਂ ਚੋਣਾਂ ਦੌਰਾਨ ਸੰਗਰੂਰ ਦੇ ਲੋਕਾਂ ਨੇ ਉਨ੍ਹਾਂ ਨੂੰ ਏਨਾ ਭਰਵਾਂ ਪਿਆਰ ਦਿਤਾ ਹੈ ਕਿ ਉਹ ਇਸ ਕਰਜ਼ ਲਈ ਪੂਰੀ ਉਮਰ ਸੰਗਰੂਰ ਵਿਧਾਨ ਸਭਾ ਹਲਕਾ ਦੇ ਲੋਕਾਂ ਦੇ ਕਰਜ਼ਾ ਰਹਿਣਗੇ ਤੇ ਉਨ੍ਹਾਂ ਵਾਅਦਾ ਕੀਤਾ ਕਿ ਸੰਗਰੂਰ ਦੇ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਹਰ ਸਮਸਿਆ ਦੇ ਹਲ ਉਹ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ ਅਤੇ ਹਰ ਪਿੰਡ ਦੇ ਸਰਬਪਖੀ ਵਿਕਾਸ ਲਈ ਵਧ ਤੋਂ ਵਧ ਸਰਕਾਰੀ ਫੰਡ ਮੁਹਈਆ ਕਰਵਾਉਣ ਲਈ ਤਰਜੀਹ ਦੇਣਗੇ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਲਗਭਗ ਸਾਰੇ ਹੀ ਪਿੰਡਾਂ ਵਿਚ ਛਪੜ ਪ੍ਰਦੂਸ਼ਿਤ ਹੋ ਚੁਕੇ ਹਨ ਅਤੇ ਵਾਧੂ ਦੇ ਪਾਣੀ ਕਾਰਨ ਕਈ ਥਾਈਂ ਛਪੜਾਂ ਦੀ ਹਾਲਤ ਬਦਤਰ ਹੋਈ ਪਈ ਹੈ। ਪਿੰਡਾਂ ਦੇ ਲੋਕਾਂ ਦੀਆਂ ਵਾਤਾਵਰਣ ਪ੍ਰਤੀ ਅਤੇ ਸਿਹਤ ਪ੍ਰਤੀ ਲੋੜਾਂ ਵਲ ਧਿਆਨ ਦਿੰਦੇ ਹੋਏ ਹੀ ਅਜਿਹੇ ਛਪੜਾਂ ਦੀ ਵਧੀਆ ਢੰਗ ਨਾਲ ਸਾਫ਼ ਸਫ਼ਾਈ ਦੀ ਲੋੜ ਮਹਿਸੂਸ ਕੀਤੀ ਗਈ ਹੈ।‘ਸੰਗਰੂਰ ਵਿਕਾਸ ਯਾਤਰਾ‘ ਦੌਰਾਨ ਸ੍ਰੀ ਸਿੰਗਲਾ ਨੇ ਵਿਕਾਸ ਯਾਤਰਾ ਦੇ ਪੰਜਵੇਂ ਦਿਨ ਕਰੋੜਾਂ ਰੁਪਏ ਦੇ ਕਿਸਾਨ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ ਕੀਤੇ ਅਤੇ ਪਿੰਡਾਂ ਦੇ ਸਰਵ ਪਖੀ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਜਾਰੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੋਕੇ ਉਨਾਂ ਨਾਲ ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਲਾਲੀ, ਬਲਾਕ ਪ੍ਰਧਾਨ ਅਨਿਲ ਕੁਮਾਰ ਘੀਚਾ, ਜਿਲ੍ਹਾ ਪ੍ਰੀਸ਼ਦ ਮੈਂਬਰ ਸੇਬੀ ਕਾਂਝਲਾ, ਬਨੀ ਖੈਰਾ, ਹਰਮਨ ਬਡਲਾ, ਭਗਤ ਅਕੋਈ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ ਬਾਲੀਆ ਸਰਪੰਚ, ਜਸਵੀਰ ਸਿੰਘ ਛੰਨਾਂ ਸਰਪੰਚ, ਮੈਡਮ ਨਰੇਸ਼ ਸ਼ਰਮਾ, ਸਰਪੰਚ ਕੁਲਵਿੰਦਰ ਸਿੰਘ ਅਕੋਈ, ਵਿਕੀ ਗਰਚਾ, ਸਰਪੰਚ ਰਵਿੰਦਰ ਗਰਚਾ, ਸਰਪੰਚ ਕੁਲਜੀਤ ਸਿੰਘ ਬਡਰੁਖਾਂ, ਹਰਪਾਲ ਸੋਨੂ, ਪਰਮਿੰਦਰ ਸ਼ਰਮਾ, ਪਰਮਿੰਦਰ ਸੈਣੀ, ਅਵਤਾਰ ਸਿੰਘ ਤਾਰੀ, ਸਰਪੰਚ ਮਿਠੂ ਸਿੰਘ ਲਡਾ, ਸਤਨਾਮ ਸਤੂ ਬਡਰੁਖਾ, ਐਡਵੋਕੇਟ ਸ਼ਮੀਰ ਫਤਾ, ਰਣਦੀਪ ਗਰਚਾ ਆਦਿ ਵਡੀ ਗਿਣਤੀ ਹਲਕਾ ਵਾਸੀ ਮੌਜੂਦ ਸਨ।

Comments are closed.

COMING SOON .....


Scroll To Top
11