Wednesday , 22 January 2020
Breaking News
You are here: Home » HEALTH » ਵਿਆਹ ਦੇ 6 ਮਹੀਨੇ ਬਾਅਦ ਵਿਆਹੁਤਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ

ਵਿਆਹ ਦੇ 6 ਮਹੀਨੇ ਬਾਅਦ ਵਿਆਹੁਤਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ

ਭੋਗਪੁਰ, 28 ਨਵੰਬਰ (ਹਰਨਾਮ ਦਾਸ ਚੋਪੜਾ)- ਭੋਗਪੁਰ ਦੇ ਨਜ਼ਦੀਕ ਪੈਂਦੇ ਪਿੰਡ ਭਟਨੂਰਾ ਲੁਬਾਣਾ ਵਿਖੇ ਨਵ ਵਿਆਹੁਤਾ ਮਨਦੀਪ ਕੌਰ ਨੇ ਬੀਤੀ ਰਾਤ ਜ਼ਹਿਰ ਖਾ ਕੇ ਮੌਤ ਨੂੰ ਗਲੇ ਲਾ ਲਿਆ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਭਟਨੂਰਾ ਲੁਬਾਣਾ ਨੇ ਪੁਲਿਸ ਨੂੰ ਬਿਆਨ ‘ਚ ਦੱਸਿਆ ਕਿ ਇਸੇ ਵਰ੍ਹੇ 16 ਮਈ ਨੂੰ ਮਨਦੀਪ ਕੌਰ ਦਾ ਪਿੰਡ ਦੇ ਹੀ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਵਿਆਹ ਕੀਤਾ ਸੀ ਤੇ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ। ਵਿਆਹ ਦੇ ਇਕ ਹਫਤੇ ਬਾਅਦ ਹੀ ਮਨਦੀਪ ਦਾ ਪਤੀ ਸੁਰਿੰਦਰ ਸਿੰਘ ਪੁਰਤਗਾਲ ਚਲਾ ਗਿਆ। ਇਸ ਮਗਰੋਂ ਸੱਸ ਅਮਰਜੀਤ ਕੌਰ ਤੇ ਨਨਾਣ ਹਰਜੀਤ ਕੌਰ ਨੇ ਦਾਜ ਲਿਆਉਣ ਦੀ ਮੰਗ ਰੱਖ ਦਿੱਤੀ। ਉਸ ਨੇ, ਪਤੀ ਸਤਨਾਮ ਸਿੰਘ ਤੇ ਜੇਠ ਸੁਮਿਤਰ ਸਿੰਘ ਨੇ ਸਹੁਰਿਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਸੱਸ ਤੇ ਨਨਾਣ ਨੇ ਕਿਹਾ ਕਿ ਤੁਸੀਂ ਵਿਆਹ ਵੇਲੇ ਕੋਈ ਵੱਡੀ ਚੀਜ਼ ਨਹੀਂ ਦਿੱਤੀ। ਪਤੀ ਸੁਰਿੰਦਰ ਸਿੰਘ ਦਾ ਫੋਨ ਆਇਆ ਤੇ ਵੱਡੀ ਗੱਡੀ ਦੀ ਮੰਗ ਕਰਨ ਲੱਗਾ ਤੇ ਧਮਕੀ ਦਿੱਤੀ ਕਿ ਜੇ ਤੇਰੇ ਮਾਪੇ ਵੱਡੀ ਗੱਡੀ ਨਹੀਂ ਦੇ ਸਕਦੇ ਤਾਂ ਘਰੋਂ ਨਿਕਲ ਜਾਹ। ਮੰਗਲਵਾਰ ਮਨਦੀਪ ਦੀ ਭੈਣ ਮਨਪ੍ਰੀਤ ਕੌਰ ਜੋ ਕੈਨੇਡਾ ‘ਚ ਰਹਿੰਦੀ ਹੈ, ਨੇ ਫੋਨ ਕਰ ਕੇ ਦੱਸਿਆ ਕਿ ਮਨਦੀਪ ਕੌਰ ਨੇ ਸੁਹਰਿਆਂ ਤੋਂ ਤੰਗ ਆ ਕੇ ਜ਼ਹਿਰ ਖਾ ਲਈ ਹੈ। ਫੋਨ ਆਉਣ ‘ਤੇ ਜਦੋਂ ਮਨਦੀਪ ਕੌਰ ਦੇ ਘਰ ਜਾ ਕੇ ਦੇਖਿਆ ਤਾਂ ਮਨਦੀਪ ਉਲਟੀਆਂ ਕਰਦੀ ਹੋਈ ਤੜਫ ਰਹੀ ਸੀ ਤੇ ਬਚਾਅ ਲੈਣ ਦੀ ਦੁਹਾਈ ਦੇ ਰਹੀ ਸੀ। ਉਸ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ, ਜਿਥੇ ਖਰਾਬ ਹਾਲਤ ਕਾਰਨ ਉਸ ਨੂੰ ਜਲੰਧਰ ਸਿਵਲ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਤੋਂ ਲੁਧਿਆਣੇ ਲਿਜਾਇਆ ਗਿਆ ਤਾਂ ਇਸ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਭੋਗਪੁਰ ਦੇ ਸਹਾਇਕ ਥਾਣੇਦਾਰ ਗੁਰਿੰਦਰਜੀਤ ਸਿੰਘ ਨਾਗਰਾ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਹ ਉਥੇ ਪੁੱਜੇ ਤੇ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ‘ਤੇ ਤਿੰਨ ਖਿਲਾਫ਼ ਖੁਦਕੁਸ਼ੀ ਲਈ ਉਕਸਾਉਣ ਤਹਿਤ ਮੁਕੱਦਮਾ ਦਰਜ ਕੀਤਾ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11