Thursday , 27 June 2019
Breaking News
You are here: Home » HEALTH » ਵਾਰਾਨਸੀ ’ਚ ਉਸਾਰੀ ਅਧੀਨ ਪੁਲ ਡਿਗਿਆ, 12 ਲੋਕਾਂ ਦੀ ਮੌਤ

ਵਾਰਾਨਸੀ ’ਚ ਉਸਾਰੀ ਅਧੀਨ ਪੁਲ ਡਿਗਿਆ, 12 ਲੋਕਾਂ ਦੀ ਮੌਤ

ਵਾਰਾਨਸੀ, 15 ਮਈ (ਪੰਜਾਬ ਟਾਇਮਜ਼ ਬਿਊਰੋ)- ਵਾਰਾਨਸੀ ਦੇ ਕੈਂਟ ਏਰੀਏ ‘ਚ ਉਸਾਰੀ ਅਧੀਨ ਪੁਲ ਡਿਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਇਥੇ ਬਣੇ ਇਕ ਪੁਲ ਦੇ ਫਲਾਈਓਵਰ ਦਾ ਇਕ ਹਿਸਾ ਅਜ ਸ਼ਾਮ ਅਚਾਨਕ ਡਿਗ ਗਿਆ, ਜਿਸ ਕਾਰਨ ਪੁਲ ਹੇਠਾਂ ਕਈ ਵਾਹਨ ਅਤੇ ਲੋਕ ਦਬੇ ਗਏ ਹਨ। ਇਸ ਹਾਦਸੇ ‘ਚ 50 ਤੋਂ ਜ਼ਿਆਦਾ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੁਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਦਸੇ ‘ਤੇ ਦੁਖ ਜਤਾਉਂਦੇ ਹੋਏ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਨ ਨੂੰ ਕਿਹਾ ਹੈ। ਕੈਂਟ ਖੇਤਰ ‘ਚ ਫਲਾਈਓਵਰ ਦਾ ਨਿਰਮਾਣ ਲੰਬੇ ਸਮੇਂ ਤੋਂ ਚਲ ਰਿਹਾ ਹੈ। ਮੰਗਲਵਾਰ ਸ਼ਾਮ ਅਚਾਨਕ ਇਸ ਪੁਲ ਦਾ ਇਕ ਹਿਸਾ ਟੁਟ ਕੇ ਹੇਠਾਂ ਡਿਗ ਗਿਆ। ਅਜੇ ਤਕ ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਗਿਣਤੀ 12 ਦਸੀ ਗਈ ਹੈ, ਜਦਕਿ ਕਈ ਲੋਕ ਮਲਬੇ ਦੇ ਹੇਠਾਂ ਹੋਣ ਦਾ ਸ਼ਕ ਹੈ।

Comments are closed.

COMING SOON .....


Scroll To Top
11