Friday , 19 April 2019
Breaking News
You are here: Home » PUNJAB NEWS » ਵਾਤਾਵਰਣ ਸੰਭਾਲ ਸੇਵਾਂਵਾਂ ਲਈ ਚੰਦਬਾਜਾ ਦਾ ਸਨਮਾਨ

ਵਾਤਾਵਰਣ ਸੰਭਾਲ ਸੇਵਾਂਵਾਂ ਲਈ ਚੰਦਬਾਜਾ ਦਾ ਸਨਮਾਨ

ਫਰੀਦਕੋਟ, 24 ਅਗਸਤ (ਗੁਰਜੀਤ ਰੋਮਾਣਾ)- ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪਰੀਤ ਸਿੰਘ ਚੰਦਬਾਜਾ ਦਾ ਜਿਲਾ ਪਸਾਸਨ ਤਰਫੋਂ ਸ. ਹਰਜੀਤ ਸਿੰਘ ਕਮਿਸ਼ਨਰ, ਸ਼੍ਰੀ ਰਾਜੀਵ ਪਰਾਸ਼ਰ, ਡੀ. ਸੀ ਫਰੀਦਕੋਟ , ਸ. ਰਾਜਬਚਨ ਸਿੰਘ ਐਸ ਐਸ ਪੀ ਫਰੀਦਕੋਟ ਅਤੇ ਮੁਖ ਖੇਤੀਬਾੜੀ ਅਫਸਰ ਫਰੀਦਕੋਟ ਵਲੋਂ ਵਾਤਾਵਰਣ ਦੀ ਸੰਭਾਲ ਕਰਨ ਕਰਕੇ ਸਨਮਾਨ ਕੀਤਾ ਗਿਆ,
ਜ਼ਿਕਰਯੋਗ ਹੈ ਕਿ ਸਰਦਾਰ ਚੰਦਬਾਜਾ ਪਿਛਲੇ ਕਈ ਸਾਲਾਂ ਤੋਂ ਬਿਨਾ ਪਰਾਲੀ ਸਾੜੇ ਫਸਲ ਬੀਜਦੇ ਆ ਰਹੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਉਪਰਾਲੇ ਲਈ ਪ੍ਰਿਤ ਕਰ ਰਹੇ ਹਨ, ਇਸ ਤੋਂ ਇਲਾਵਾ ਉਹਨਾਂ ਵਲੋਂ ਹੁਣ ਤਕ ਲਗਪਗ 4000 ਪੌਦੇ ਸਫਲਤਾਪੂਰਵਕ ਲਗਾਕੇ ਸਾਂਭੇ ਗਏ ਹਨ, ਵਾਤਾਵਰਣ ਨਾਲ ਸਬੰਧਿਤ ਸੇਵਾਵਾਂ ਤਹਿਤ ਸਰਦਾਰ ਚੰਦਬਾਜਾ ਬੀੜ ਸੁਸਾਇਟੀ ਦੇ ਸਹਿਯੋਗ ਨਾਲ ਰਾਹਗੀਰਾਂ ਨੂੰ ਛਾਂਵਾਂ ਪ?ਜੈਕਟ ਵੀ ਚਲਾ ਰਹੇ ਹਨ ਅਤੇ ਸਹਿਯੋਗੀ ਸਜਣਾ ਦੇ ਸਾਥ ਨਾਲ ਲਗਪਗ 35000 ਕਾਪੀਆਂ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੰਡਣ ਦਾ ਕਾਰਜ ਵੀ ਕਰ ਰਹੇ ਹਨ ਜਿੰਨਾਂ ਦੀਂਆਂ ਜਿਲਦਾ ਉਪਰ ਵਾਤਾਵਰਨ ਸੰਭਾਲ, ਸਿਹਤ ਸੰਭਾਲ ਤੇ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿਤੀ ਗਈ ਹੈ। ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਆਹੁਦੇਦਾਰਾਂ ਮਘਰ ਸਿੰਘ,ਹਰਵਿੰਦਰ ਸਿੰਘ, ਗੁਰਮੀਤ ਸਿੰਘ ਭਾਊ, ਰਜਿੰਦਰ ਸਿੰਘ ਬਰਾੜ, ਅਰੁਣਜੀਤ ਪੇਂਜੀ ਆਦਿ ਨੇ ਸਰਦਾਰ ਚੰਦਬਾਜਾ ਨੂੰ ਸਨਮਾਨਿਤ ਹੋਣ ਤੇ ਮੁਬਾਰਕਵਾਦ ਦਿਤੀ ਹੈ।

Comments are closed.

COMING SOON .....


Scroll To Top
11