Tuesday , 20 August 2019
Breaking News
You are here: Home » BUSINESS NEWS » ਵਪਾਰੀ ਸੁਮਨ ਮੁਟਨੇਜਾ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕਰਨ ਦੇ ਦੋਸ਼ ਵਿੱਚ 6 ਖਿਲਾਫ ਮੁਕੱਦਮਾ ਦਰਜ, 4 ਗ੍ਰਿਫ਼ਤਾਰ, ਇੱਕ ਪਿਸਤੋਲ ਵੀ ਬਰਾਮਦ

ਵਪਾਰੀ ਸੁਮਨ ਮੁਟਨੇਜਾ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕਰਨ ਦੇ ਦੋਸ਼ ਵਿੱਚ 6 ਖਿਲਾਫ ਮੁਕੱਦਮਾ ਦਰਜ, 4 ਗ੍ਰਿਫ਼ਤਾਰ, ਇੱਕ ਪਿਸਤੋਲ ਵੀ ਬਰਾਮਦ

ਜਲਾਲਾਬਾਦ, 22 ਅਪ੍ਰੈਲ (ਮੇਹਰ ਮੁਟਨੇਜਾ) ਵੀਰਵਾਰ ਦੀ ਸ਼ਾਮ ਨੂੰ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਨੂੰ ਪਹਿਲਾਂ ਅਗਵਾ ਕਰਨ ਅਤੇ ਬਾਅਦ ਵਿੱਚ ਮੌਤ ਦੇ ਘਾਟ ਉਤਾਰਣ ਦੇ ਦੋਸ਼ ਵਿੱਚ ਥਾਨਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਮ੍ਰਿਤਕ ਦੇ ਬੇਟੇ ਅਭਿਨੰਦਨ ਮੁਟਨੇਜਾ ਦੇ ਬਿਆਨਾਂ ਤੇ 6 ਵਿਅਕਤੀਆਂ ਖਿਲਾਫ ਧਾਰਾ 365 ਮਾਮਲਾ ਦਰਜ਼ ਕਰਕੇ 4 ਵਿਅਕਤੀਆਂ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਨਾਮਜਦ ਦੋਸ਼ੀਆਂ ਵਿੱਚ ਅਮਨਦੀਪ ਸਿੰਘ ਉਰਫ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ, ਪ੍ਰਗਟ ਸਿੰਘ ਉਰਫ ਪਿੰਕਾ ਪੁੱਤਰ ਕਿਸ਼ਨ ਸਿੰਘ ਵਾਸੀ ਜਮਾਲਗੜ੍ਹ ਛੀਬਿਆ ਵਾਲਾ, ਸੁਖਪਾਲ ਸਿੰਘ ਉਰਫ ਪਾਲਾ ਪੁੱਤਰ ਜਗਸੀਰ ਸਿੰਘ ਵਾਸੀ ਚੱਕ ਵੈਰੋਕਾ ਹਾਲ ਮਤੀਦਾਸ ਕਾਲੋਨੀ ਜਲਾਲਾਬਾਦ, ਸਤਨਾਮ ਸਿੰਘ ਉਰਫ ਮੱਕੜ ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰਬਰ-3 ਪਦਮਪੁਰ ਰਾਜਸਥਾਨ, ਗੰਗਾ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਚਾਨਣਧਾਮ ਥਾਣਾ ਪਦਮਪੁਰ ਰਾਜਸਥਾਨ ਸ਼ਾਮਿਲ ਜਿੰਨ੍ਹਾਂ ਵਿਚੋਂ ਦੋਸ਼ੀ ਅਮਨਦੀਪ ਸਿੰਘ, ਦਵਿੰਦਰ ਸਿੰਘ, ਪ੍ਰਗਟ ਸਿੰਘ ਅਤੇ ਸੁਖਪਾਲ ਸਿੰਘ ਨੂੰ ਪੁਲਸ ਨੇ ਗਿਰਫਤਾਰ ਕੀਤਾ ਹੈ ਅਤੇ ਦੋਸ਼ੀ ਅਮਨਦੀਪ ਪਾਸੋਂ ਇੱਕ ਰਿਲਾਵਰ ਬਰਾਮਦ ਕੀਤਾ ਗਿਆ ਹੈ। ਜਲਾਲਾਬਾਦ ਵਿਖੇ ਆਈਜੀ ਐਮ.ਐਸ. ਛੀਨਾ ਅਤੇ ਐਸਐਸਪੀ ਦੀਪਕ ਹਿਲੋਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਅਮਨਦੀਪ ਸਿੰਘ ਜੋ ਇਸ ਸਾਰੀ ਪਲਾਨਿੰਗ ਦਾ ਮਾਸਟਰ ਮਾਈਡ ਸੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਣਾਈ ਗਈ ਪਲਾਨਿੰਗ ਮੁਤਾਬਿਕ 18 ਅਪ੍ਰੈਲ ਦੀ ਸ਼ਾਮ ਨੁੂੰ ਕਾਰ ਸਵਿਫਟ ਡਿਜਾਇਰ ਜਲਾਲਾਬਾਦ ਫਿਰੋਜਪੁਰ ਰੋਡ ਤੇ ਲੱਕੜ ਦੇ ਆਰੇ ਦੇ ਪਾਸ ਖੜੀ ਕਰਕੇ ਉਸਦਾ ਬੋਨਟ ਚੁੱਕ ਦਿੱਤਾ ਤਾਂ ਜੋ ਆਉਣ ਜਾਣ ਵਾਲੇ ਰਾਹੀ ਗਿਰਾਂ ਨੂੰ ਇਸ ਤਰ੍ਹਾਂ ਲੱਗੇ ਕਿ ਕਾਰ ਖਰਾਬ ਹੋਈ ਹੈ। ਪਲਾਨਿੰਗ ਮੁਤਾਬਿਕ ਜਦੋਂ ਮ੍ਰਿਤਕ ਸੁਮਨ ਮੁਟਨੇਜਾ ਆਪਣੀ ਕਾਰ ਆਈ-20 ਤੇ ਉਨ੍ਹਾਂ ਪਾਸੋਂ ਲੰਘਣ ਲੱਗਿਆ ਤਾਂ ਦੋਸ਼ੀਆਂ ਨੇ ਹੱਥ ਦੇ ਕੇ ਉਸਦੀ ਕਾਰ ਨੂੰ ਰੋਕ ਲਿਆ ਅਤੇ ਉਸਦੀ ਕਾਰ ਵਿੱਚ ਬੈਠ ਗਏ ਅਤੇ ਉਸਨੂੰ ਅਗਵਾਕਰਕੇ ਲੈ ਗਏ। ਬਾਅਦ ਵਿੱਚ ਉਸਦੀ ਕਾਰ ਅਤੇ ਸੁਮਨ ਕੁਮਾਰ ਮੁਟਨੇਜਾ ਨੂੰ ਮਾਰਕੇ ਉਸਦੇ ਹੱਥਪੈਰ ਬੰਨ੍ਹ ਕੇ ਉਸਨੂੰ ਗੰਗ ਨਹਿਰ ਵਿੱਚ ਸੁੱਟ ਦਿੱਤਾ ਤੇ ਉਹ ਰਾਜਸਥਾਨ ਚਲੇ ਗਏ। ਉਨ੍ਹਾਂ ਵਲੋਂ ਦੋ ਵੱਖ-ਵੱਖ ਥਾਵਾਂ ਤੇ ਫੋਨ ਰਾਹੀਂ ਪਰਿਵਾਰਕ ਮੈਂਬਰਾਂ ਤੋਂ ਫਿਰੋਤੀ ਦੀ ਮੰਗ ਕਰਦੇ ਰਹੇ। ਇਥੇ ਦੱਸਣਯੋਗ ਹੈ ਕਿ ਮੁੱਖ ਦੋਸ਼ੀ ਅਮਨਦੀਪ ਦੇ ਖਿਲਾਫ ਪਹਿਲਾਂ ਵੱਖ-ਵੱਖ ਧਾਰਾਵਾਂ ਤਹਿਤ ਤਿੰਨ ਮੁਕੱਦਮੇ ਅਤੇ ਪ੍ਰਗਟ ਸਿੰਘ ਖਿਲਾਫ ਇੱਕ ਮੁਕੱਦਮਾ ਦਰਜ਼ ਹੈ।

Comments are closed.

COMING SOON .....


Scroll To Top
11