Thursday , 25 April 2019
Breaking News
You are here: Home » Editororial Page » ਵਧੀਆ ਸਮਾਜ ਦੀ ਸਿਰਜਣਾ ਕਰਨ ਲਈ ਨੀਹਾਂ ਨੂੰ ਮਜ਼ਬੂਤ ਕਰਨ ਦੀ ਲੋੜ

ਵਧੀਆ ਸਮਾਜ ਦੀ ਸਿਰਜਣਾ ਕਰਨ ਲਈ ਨੀਹਾਂ ਨੂੰ ਮਜ਼ਬੂਤ ਕਰਨ ਦੀ ਲੋੜ

ਹਰ ਕਿਸੇ ਦੀ ਸੌਚ ਹੁੰਦੀ ਹੈ ਕਿ ਉਹ ਜਿਥੇ ਵੀ ਰਹੇ ਉਸਨੂੰ ਵਧੀਆ ਸਮਾਜ ਮਿਲੇ, ਉਹਨੂੰ ਸਮਾਜ ਵਿਚ ਰਹਿੰਦੇ ਲੋਕੀ ਪਿਆਰ ਸਤਿਕਾਰ ਦੇਣ, ਪਰ ਕਦੇ ਆਪਣੇ ਆਪ ਨੂੰ ਬਦਲਣ ਬਾਰੇ ਨਹੀ ਸੋਚਿਆ ਕਿਉਕਿ ਸਾਡੀ ਸੌਚ ਤਾਂ ਮਾਣ ਸਤਿਕਾਰ ਪਾਉਣ ਤਕ ਸੀਮਤ ਹੋ ਕੇ ਰਹਿ ਗਈ ਹੈ, ਪਰ ਕਦੇ ਸੋਚਿਆ ਨਹੀ ਕਿ ਇਹ ਮਿਲਦਾ ਕਿਦਾ ਸਮਾਜ ਅੰਦਰ ਤੇ ਕੀ ਕਰਨ ਦੀ ਲੋੜ ਹੈ ਸਤਿਕਾਰ ਪਾਉਣ ਲਈ। ਜੋ ਆਪਾ ਕਿਸੇ ਨੂੰ ਦੇਵਾਗੇ ਉਹੀ ਵਾਪਿਸ ਲਵਾਗੇ ਬੇਸਕ ਉਹ ਮਾਣ ਸਤਿਕਾਰ ਹੋਵੇ ਜਾਂ ਫਿਰ ਨਫਰਤ, ਜੇਕਰ ਅਸੀ ਆਪਣੇ ਤੋ ਵਡਿਆ ਨੂੰ ਸਤਿਕਾਰ ਦਿੰਦੇ ਹਾਂ ਤਾਂ ਸੁਭਾਵਿਕ ਹੀ ਉਸਦੇ ਬਦਲੇ ਆਪ ਤੋ ਛੋਟੇ ਤੁਹਾਨੂੰ ਮਾਣ ਸਤਿਕਾਰ ਤੇ ਪਿਆਰ ਦੇਣਗੇ। ਕੁਝ ਪਾਉਣ ਲਈ ਦੇਣਾ ਵੀ ਪੈਦਾ, ਜੇਕਰ ਅਸੀ ਕਹੀਏ ਕਿ ਸਾਨੂੰ ਜੋ ਅਸੀ ਚਾਹੀ?ੇ ਮਿਲਦਾ ਰਹੇ ਪਰ ਦੇਈ?ੇ ਕਿਸੇ ਨੂੰ ਕੁਝ ਨਾ, ਇਹ ਮੁਸਕਿਲ ਹੀ ਨਹੀ ਸਗੋ ਨਾ ਮੁੰਮਕਿਨ ਹੈ, ਉਦਾਹਰਨ ਵਜੋ ਜੇ ਆਪਾ ਵੇਖੀ?ੇ, ਅਸੀ ਦੁਕਾਨਦਾਰ ਕੋਲ ਜਾਂਦੇ ਹਾਂ, ਜੋ ਚੀਜ ਅਸੀ ਲੈਦੇ ਹਾਂ ਉਹਦਾ ਮੁਲ ਚੁਕਾਉਣਾ ਪੈਦਾ, ਫਿਰ ਹੀ ਉਹ ਸਾਨੂੰ ਚੀਜ ਦਿੰਦਾ ਹੈ, ਕਈ ਸੋਚਦੇ ਆ ਕਿ ਚੀਜ ਤਾਂ ਅਸੀ ਉਧਾਰ ਵੀ ਲੈ ਆਉਦੇ ਹਾਂ, ਪਰ ਮੁਲ ਉਹਦਾ ਵੀ ਸਮੇਤ ਵਿਆਜ ਚੁਕਾਉਣਾ ਪੈਦਾ, ਜੇਕਰ ਅਸੀ ਮੁਲ ਨਹੀ ਚੁਕਾਉਦੇ ਤਾਂ ਅਗਲੀ ਵਾਰੀ ਉਧਾਰ ਚੀਜ ਵੀ ਨਹੀ ਮਿਲਦੀ ਨਾ ਉਸ ਦੁਕਾਨਦਾਰ ਤੋ, ਉਹ ਪਹਿਲਾ ਵਾਲੀ ਦਾ ਮੁਲ ਚੁਕਾਉਣ ਤੋ ਬਾਅਦ ਹੀ ਉਹ ਨਵੀ ਚੀਜ ਦੇਣ ਦੀ ਗਲ ਕਰਦਾ, ਬਿਲਕੁਲ ਉਸੇ ਤਰ੍ਹਾਂ ਸਮਾਜ ਵਿਚ ਸਾਨੂੰ ਲੋਕੀ ਇਕ ਵਾਰ ਜਰੂਰ ਸਤਿਕਾਰ ਦਿੰਦੇ ਹਨ, ਜਦੋ ਅਸੀ ਬਦਲੇ ਵਿਚ ਉਹਨਾਂ ਦਾ ਮਾਣ ਸਤਿਕਾਰ ਕਰਨਾ ਨਹੀ ਚਾਹੁੰਦੇ ਤਾਂ ਦੁਕਾਨਦਾਰ ਵਾਂਗ ਉਹਨਾਂ ਤੋ ਵੀ ਮਾਣ ਸਤਿਕਾਰ ਨਹੀ ਮਿਲਦਾ।
ਸਮਾਜ ਵਿਚ ਕੁਝ ਹਾਸਿਲ ਕਰਨ ਲਈ ਜਿੰਦਗੀ ਨਾਲ ਜਦੋ ਜਹਿਦ ਕਰਨੀ ਪੈਦੀ ਹੈ, ਨਿਕੀਆਂ ਨਿਕੀਆਂ ਗਲਾਂ ਜੋ ਬੇਸਕ ਅਸੀ ਵੇਖਣ ਵਿਚ ਨਜਰ ਅੰਦਾਜ ਕਰ ਜਾਂਦੇ ਹਾ, ਪਰ ਸਮਾ ਪੈ ਕੇ ਉਹ ਵੀ ਵਿਖਣੀਆ ਸੁਰੂ ਹੋ ਜਾਂਦੀਆ ਹਨ, ਜਦੋ ਅਸੀ ਜਿੰਦਗੀ ਦੇ ਆਖਰੀ ਪੜਾਅ ਜਾਣੀ ਕਿ ਬੁਢਾਪੇ ਵਲ ਵਧਣੇ ਸੁਰੂ ਹੋ ਜਾਂਦੇ ਹਾਂ ਤਾਂ ਅਸੀ ਇਕ ਚੰਗੇ ਸਮਾਜ ਸਿਰਜਣ ਦੇ ਸੁਪਨੇ ਵੇਖਦੇ ਹਾਂ ਕਿਉਕਿ ਅਸਲ ਵਿਚ ਬੁਢਾਪੇ ਸਮੇ ਸਾਡੇ ਕੋਲ ਸਮਾ ਹੁੰਦਾ ਸੋਚਣ, ਪਰ ਸੌਚ ਕੇ ਕੁਝ ਕਰ ਵਿਖਾਉਣ ਦੇ ਕਾਬਿਲ ਨੀ ਹੁੰਦੇ, ਤੁਰਿਆ ਨੀ ਜਾਂਦਾ ਗੋਡੇ ਮੌਢੇ ਦਰਦ ਕਰਦੇ ਆ ਤੇ ਜਦੋ ਆਪਣੇ ਹਥੀ ਪਾਲੀ ਔਲਾਦ ਨੂੰ ਨਸੀਹਤ ਦਿੰਦੇ ਹਾਂ ਤਾਂ ਉਹ ਕਹਿੰਦੇ ਆ ਐਵੇ ਬੋਲੀ ਜਾਂਦਾ, ਫਿਰ ਅਸੀ ਸੁਭਾਵਿਕ ਕਹਿ ਦਿੰਦੇ ਆ ਕਿ ਜਵਾਨੀ ਸਾਡੀ ਤੋ ਵੀ ਲੰਘੀ ਐ, ਕਿਉਕਿ ਜਵਾਨੀ ਸਮੇ ਤਾਂ ਅਸੀ ਵੀ ਕੁਝ ਨਹੀ ਸੋਚਿਆ ਸੀ।
ਜਿਵੇ ਅਸੀ ਮਕਾਨ ਬਣਾਉਦੇ ਹਾਂ ਉਸਦੀਆਂ ਨੀਹਾਂ ਨੂੰ ਮਜਬੂਤ ਕਰਦੇ ਹਾਂ ਕਿ ਕਿਤੇ ਆਉਣ ਵਾਲੇ ਸਮੇ ਵਿਚ ਇਸ ਵਿਚ ਤਰੇੜਾਂ ਨਾ ਆ ਜਾਣ, ਕਿਉਕਿ ਤਰੇੜਾਂ ਆਉਣ ਤੋ ਬਾਅਦ ਢਹਿ ਢੇਰੀ ਹੋਣਾ ਮਕਾਨ ਦਾ ਸੰਭਵ ਹੈ, ਇਸੇ ਤਰ੍ਹਾਂ ਜਦੋ ਚੰਗਾ ਸਮਾਜ ਸਿਰਜਣਾ ਹੋਵੇ ਭਾਵ ਸਮਾਜ ਵਿਚ ਮਾਣ ਸਤਿਕਾਰ ਪਾਉਣਾ ਹੋਵੇ ਤਾਂ ਉਸਦੀਆ ਨੀਹਾਂ ਜਾਨਿਕਿ ਬਚਪਨ ਵਰਗ ਦੇ ਬਚਿਆਂ ਨੂੰ ਚੰਗੀ ਸਿਖਿਆ ਦੇ ਕੇ ਮਕਾਨ ਦੀਆਂ ਨੀਹਾਂ ਵਾਂਗ ਮਜਬੂਤ ਬਣਾਇਆ ਜਾਵੇ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਸਮਾਜ ਅੰਦਰ ਹਰ ਇਕ ਨੂੰ ਮਾਣ ਸਤਿਕਾਰ ਮਿਲ ਸਕੇ।

Comments are closed.

COMING SOON .....


Scroll To Top
11