Tuesday , 18 February 2020
Breaking News
You are here: Home » INTERNATIONAL NEWS » ਲੰਡਨ ‘ਚ 3 ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ

ਲੰਡਨ ‘ਚ 3 ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ

ਲੰਡਨ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਬੀਤੀ ਰਾਤ ਲੰਡਨ ‘ਚ ਇੱਕ ਹਮਲੇ ਦੌਰਾਨ ਤਿੰਨ ਸਿੱਖ ਜਵਾਨਾਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੂਰਬੀ ਲੰਡਨ ਦੇ ਐਲਫੋਰਡ ‘ਚ ਐਤਵਾਰ ਸ਼ਾਮ 07:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਵਾਪਰੀ ਭਿਆਨਕ ਘਟਨਾ ਤੋਂ ਬਾਅਦ 29 ਤੇ 39 ਸਾਲਾਂ ਦੇ 2 ਵਿਅਕਤੀਆਂ ਨੂੰ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।ਤਿੰਨੇ ਮ੍ਰਿਤਕ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਸੀ ਤੇ ਉਨ੍ਹਾਂ ਦੀ ਉਮਰ 20-30 ਸਾਲ ‘ਚ ਸੀ। ਦੱਸ ਦਈਏ ਕਿ ਇਹ ਚਾਕੂ ਦੇ ਜ਼ਖਮੀ ਪਾਏ ਗਏ ਤੇ ਉਨ੍ਹਾਂ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਅਨੁਸਾਰ ਪੀੜਤ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ, ਸਾਰੇ ਇੱਕ ਦੂਜੇ ਤੇ ਦੋਸ਼ੀਆਂ ਦੇ ਜਾਣਨ ਵਾਲੇ ਸੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਫੁਟੇਜ ‘ਚ ਇੱਕ ਪੀੜਤ ਨੂੰ ਸੱਤ ਕਿੰਗਸ ਰੇਲਵੇ ਸਟੇਸ਼ਨ ਦੇ ਨੇੜੇ ਪੌੜੀ ‘ਤੇ ਲਹੂ ਲੂਹਾਣ ਪਾਇਆ ਗਿਆ। ਇਸ ਭਿਆਨਕ ਕਲਿੱਪ ਨੂੰ ਆਨਲਾਈਨ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਇਸ ‘ਚ ਫੁੱਟਪਾਥ ਤੇ ਸੜਕ ‘ਤੇ ਖੂਨ ਨਜ਼ਰ ਆ ਰਿਹਾ ਹੈ।ਮੈਟਰੋਪੋਲੀਟਨ ਪੁਲਿਸ ਅੱਜ ਤੀਹਰੀ ਕਤਲ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰਨ ਤੇ ਪੀੜਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Comments are closed.

COMING SOON .....


Scroll To Top
11