Wednesday , 3 June 2020
Breaking News
You are here: Home » PUNJAB NEWS » ਲੜਕੀ ਨੂੰ ਮਿਲਣ ਗਏ ਨੋਜਵਾਨ ਦਾ ਕਤਲ-2 ’ਤੇ ਮਾਮਲਾ ਦਰਜ

ਲੜਕੀ ਨੂੰ ਮਿਲਣ ਗਏ ਨੋਜਵਾਨ ਦਾ ਕਤਲ-2 ’ਤੇ ਮਾਮਲਾ ਦਰਜ

ਸਰਦੂਲਗੜ੍ਹ, 13 ਸਤੰਬਰ (ਵਿਪਨ ਗੋਇਲ, ਬਲਜੀਤ ਪਾਲ)- ਬੀਤੀ ਰਾਤ ਪਿੰਰਸ ਅਰੋੜਾ ਨਾਮੀ ਨੋਜਵਾਨ ਵਿਆਕਤੀ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਦੋਰਾਨ ਪੁਲਿਸ ਨੇ 2 ਵਿਆਕਤੀਆਂ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਮ੍ਰਿਤਕ ਪ੍ਰਿਸ਼ ਦੇ ਪਿਤਾ ਗੁਰਦੀਪ ਸਿੰਘ ਅਰੋੜਾ ਸਿੱਖ ਵਾਸੀ ਹੜੋਲੀ ਰਤੀਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਤੇ ਦੱਸਿਆਂ ਕਿ ਉਸਦਾ ਲੜਕਾ ਪ੍ਰਿਸ ਆਪਣੇ ਦੋ 2 ਸਾਥੀਆਂ ਨਾਲ ਰਾਤ ਘਰੋ ਇਹ ਕਹਿਕੇ ਗਿਆ ਸੀ ਕਿ ਉਹ ਡੇਰਾ ਸੱਚਾ ਸੋਦਾ ਹੜੋਲੀ ਵਿਖੇ ਰਹੇਗਾ ਅਤੇ ਸੇਵਾ ਕਰੇਗਾ ਪਰ ਉਹ ਤਿੰਨੋ ਜਣੇ ਸਰਦੂਲਗੜ੍ਹ ਸ਼ਹਿਰ ਆ ਗਏ ਜਿਸ ਦੋਰਾਨ ਇਹ ਕਹਿਕੇ ਉਤਰ ਗਿਆ ਕਿ ਮੈ ਲੜਕੀ ਨੂੰ ਮਿਲਣਾ ਹੈ ਅਤੇ ਥੋੜੇ ਟਾਇਮ ਬਾਅਦ ਉਸਦੇ ਸਾਥੀਆਂ ਸੰਜੂ ਅਤੇ ਹਰਪਾਲ ਸਿੰਘ ਨੂੰ ਫੋਨ ਆਇਆ ਕਿ ਉਸ ਨੂੰ ਲੜਕੀ ਦੇ ਚਾਚਾ ਅਤੇ ਪਿਤਾ ਨੇ ਫੜ ਲਿਆ ਹੈ ਅਤੇ ਉਸ ਦੀ ਕੁੱਟ ਮਾਰ ਕਰ ਰਹੇ ਹਨ ਅਤੇ ਉਹ ਡਰਦੇ ਪਿੰਡ ਵੱਲ ਨੂੰ ਭੱਜ ਗਏ ਅਤੇ ਥੋੜੀ ਦੇਰ ਬਾਅਦ ਹੀ ਇੱਕ ਡਿਜਾਇਰ ਕਾਰ ਨੇ ਉਨਾਂ ਨੂੰ ਪਾਸ ਕੀਤਾ ਅਤੇ ਉਹ ਕਾਰ ਵਿੱਚੋ 2 ਵਿਆਕਤੀਆਂ ਨੇ ਇੱਕ ਵਿਆਕਤੀ ਨੂੰ ਸੁੱਟ ਕੇ ਚਲੀ ਗਈ ਜਦੋ ਉਹ ਕੋਲ ਪਹੁੰਚੇ ਤਾਂ ਉਨਾਂ ਨੇ ਦੇਖਿਆਂ ਕਿ ਉਹ ਵਿਆਕਤੀ ਪ੍ਰਿੰਸ ਹੀ ਸੀ ਜੋ ਕਿ ਮਰ ਚੁੱਕਿਆਂ ਸੀ। ਇਸ ਸੰਬੰਧੀ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਮੁਕੱਦਮਤਾ ਨੰਬਰ 174 ਧਾਰਾ 302,201,34 ਆਈ ਪੀ ਸੀ ਦੇ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਂਨਾਂ ਦੱਸਿਆਂ ਕਿ ਲਾਸ਼ ਦਾ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਪੋਸਟਮਾਟਮ ਕਰਵਾਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

Comments are closed.

COMING SOON .....


Scroll To Top
11