Monday , 20 January 2020
Breaking News
You are here: Home » Editororial Page » ਲੋਕ ਸੇਵਾ ਸੁਸਾਇਟੀਆਂ ਹੀ ਦੂਰ ਕਰ ਸਕਦੀਆਂ ਨੇ ਬੇਰੁਜ਼ਗਾਰੀ

ਲੋਕ ਸੇਵਾ ਸੁਸਾਇਟੀਆਂ ਹੀ ਦੂਰ ਕਰ ਸਕਦੀਆਂ ਨੇ ਬੇਰੁਜ਼ਗਾਰੀ

ਇਹ ਗੱਲ ਹੁਣ ਸਵੀਕਾਰ ਕਰ ਹੀ ਲੈਣੀ ਚਾਹੀਦੀ ਹੈ ਕਿ ਸਾਡੇ ਮੁਲਕ ਵਿੱਚ ਇਹ ਜਿਹੜੀ ਗੁਰਬਤ ਆ ਬਣੀ ਹੈ ਅਤੇ ਇਹ ਜਿਹੜਾ ਪਛੜਾਪਣ ਵੀ ਆ ਬਣਿਆ ਹੈ ਇਸਦੇ ਮੂਲ ਕਾਰਣ ਕਈ ਹਨ, ਪਰ ਸਭਤੋ— ਵਡਾ ਕਾਰਣ ਇਸ ਮੁਲਕ ਵਿੱਚ ਆ ਬਣੀ ਬੇਰੁਜ਼ਗਾਰੀ ਹੈ ਜਿਹੜੀ ਹਾਲਾਂ ਵੀ ਵਧਦੀ ਹੀ ਜਾ ਰਹੀ ਹੈ। ਅਜ ਤਕ ਕੀਤੇ ਸਾਰੇ ਯਤਨ ਫੇਲ੍ਹ ਹੋ ਗਏ ਹਨ। ਇਸ ਲਈ ਅੱਜ ਵਕਤ ਆ ਗਿਆ ਹੈ ਕਿ ਅਸੀਂ ਸਭ ਤੋਂ ਪਹਿਲਾਂ ਇਸ ਮੁਲਕ ਵਿੱਚ ਆ ਬਣੀ ਇਸ ਬੇਰੁਜ਼ਗੀ ਨੂੰ ਖਤਮ ਕਰਨ ਵਲ ਧਿਆਨ ਦਈਏ। ਅਸੀਂ ਕਾਰਖਾਨੇ ਵੀ ਲਗਾਏ ਹਨ, ਅਸੀਂ ਕਈ ਵਡੀਆਂ ਕੰਪਨੀਆਂ ਵੀ ਖੜੀਆਂ ਕਰ ਲਈਆਂ ਹਨ ਅਤੇ ਵਿਉਪਾਰਿਕ ਅਦਾਰੇ ਵਿੱਚ ਅਸੀਂ ਰੁਜ਼ਗਾਰ ਦੇ ਮੋਕੇ ਪੈਦਾ ਕਰ ਲਏ ਹਨ, ਪਰ ਵਧਦੀ ਆਬਾਦੀ ਨਾਲ ਸਾਡੇ ਮੁਲਕ ਵਿੱਚ ਲੋਕਾਂ ਦੀ ਇਸ ਭੀੜ ਨੇ ਸਾਡੇ ਸਾਹਮਣੇ ਜਿਹੜੀ ਇਹ ਬੇਰੁਜ਼ਗਾਰਾਂ ਦੀ ਭੀੜ ਖੜੀ ਕਰ ਦਿਤੀ ਹੈ ਇਸਦਾ ਇਲਾਜ ਵੀ ਕਰਨਾ ਪਵੇਗਾ ਕਿਉ—ਕਿ ਇਹ ਵਿਹਲਾ ਆਦਮੀ ਇਕ ਤਾਂ ਗੁਰਬਤ ਪੈਦਾ ਕਰਦਾ ਹੈ ਦੂਜਾ ਸਮਾਜ ਵਿੱਚ ਜਿਤਨੀਆਂ ਵੀ ਮਾੜੀਆਂ ਘਟਨਾਵਾਂ ਆ ਖੜੀਆਂ ਹੋਈਆਂ ਹਨ, ਇਹ ਵੀ ਵਿਹਲੜਾ ਕਰਕੇ ਹਨ। ਇਹ ਮੰਗਤੇ, ਇਹ ਸਾਧ, ਇਹ ਸੰਤ, ਇਹ ਅਪ੍ਰਾਧੀ, ਇਹ ਆਵਾਰਾਗਰਦ, ਇਹ ਸ਼ਰਾਬੀ, ਇਹ ਅਮਲੀ, ਇਹ ਸਮੈਕੀਏ, ਇਹ ਦੁਰਾਚਾਰੀਏ ਕੋਣ ਹਨ ਤਾਂ ਅਗਰ ਸਰਵੇਖਣ ਕਰ ਕੇ ਦੇਖੀਏ ਤਾਂ ਇੰਨ੍ਹਾਂ ਵਿੱਚ ਬਹੁਤੇ ਉਹ ਲੋਕੀਂ ਪਾਏ ਜਾਣਗੇ ਜਿਹੜੇ ਬੇਰੁਜ਼ਗਾਰ ਹਨ, ਵਿਹਲੇ ਹਨ। ਇਹ ਅਤਵਾਦੀ , ਸਮਗਲਰ, ਇਹ ਨਸ਼ਾ ਵੇਚਣ ਵਾਲੇ, ਇਹ ਕੁੜੀਆਂ ਦਾ ਬਲਾਤਕਾਰ ਕਰਨ ਵਾਲੇ ਵੀ ਵਿਹਲੜ ਹੀ ਹਨ। ਅਰਥਾਤ ਅਜ ਸਾਡੇ ਸਮਾਜ ਵਿੱਚ ਜਿਤਨੀਆਂ ਵੀ ਗੰਭੀਰ ਸਮਸਿਆਵਾਂ ਆ ਖੜੀਆਂ ਹੋਈਆਂ ਹਨ ਉਹ ਵਿਹਲੜਾ ਨੇ ਪੈਦਾ ਕੀਤੀਆਂ ਹਨ ਜਾਂ ਪੈਸੇ ਵਾਲੇ ਲੋਕੀਂ ਪੈਸੇ ਦੇਕੇ ਵਿਹਲੜਾ ਦੀ ਵਰਤੋ— ਕਰਦੇ ਹਨ।ਅੱਜ ਤਕ ਕਿਸੇ ਜਾਂਚ ਨਹ! ਕੀਤੀ, ਪਰ ਅਗਰ ਜਾਂਚ ਕੀਤੀ ਜਾਵੇ ਤਾਂ ਦੰਗਿਆਂਵਕਤ ਵੀ ਧਿਰਾਂ ਵਿਹਲੜਾਂ ਦੀ ਵਰਤੋ— ਕਰਦੀਆਂ ਹਨ ਅਤੇ ਕਿਤਨੇ ਹੀ ਮਾਸੂਮਾਂ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ।
ਸਾਡੇ ਪਾਸ ਰਪੋਟਾਂ ਆ ਗਈਆਂ ਹਨ ਕਿ ਅਜ ਇਹ ਕਾਰਖਾਨੇ, ਇਹ ਕੰਪਨੀਆਂ ਅਤੇ ਇਹ ਵਿਉਪਾਰਿਕ ਅਦਾਰੇ ਹੋਰ ਭਰਤੀ ਕਰਨ ਦੇ ਕਾਬਲ ਨਹੀਂ ਹਨ ਅਤੇ ਸਗੋ— ਅਜ ਮਸ਼ੀਨਾ ਆ ਗਈਆਂ ਹਨ ਅਤੇ ਇਹ ਇਕਾਈਆਂ ਪਹਿਲਾਂ ਹੀ ਭਰਤੀ ਆਦਮੀਆਂ ਦੀ ਛਾਂਟੀ ਕਰਦੀਆਂ ਜਾ ਰਹੀਆਂ ਹਨ। ਲੋਕਾਂ ਪਾਸ ਪੈਸਾ ਨਹੀਂ ਹੈ ਅਤੇ ਇਹ ਇਕਾਈਆਂ ਜੋ ਵੀ ਤਿਆਰ ਕਰਕੇ ਬਾਜ਼ਾਰਾਂ ਵਿੱਚ ਲੈ ਆਈਆਂ ਹਨ ਉਹ ਅਜ ਵਿਕ ਨਹੀਂ ਰਿਹਾ ਅਤੇ ਇਸ ਕਰਕੇ ਹੁਣ ਹੋਰ ਭਰਤੀ ਕਰਨ ਵਾਲੀ ਗਲ ਖਤਮ ਜਿਹੀ ਹੋ ਗਈ ਹੈ।
ਯੂਰਪ ਦੇ ਕਈ ਮੁਲਕਾਂ ਵਿੱਚ ਬੇਬੁਜ਼ਗਾਰੀ ਨਹੀਂ ਹੈ ਜਾਂ ਘਟ ਹੈ। ਅਗਰ ਘੋਖ ਕੀਤੀ ਜਾਵੇ ਤਾਂ ਉਨ੍ਹਾਂ ਮੁਲਕਾਂ ਵਿੱਚ ਜੀਵਨ ਸ਼ੈਲੀ ਹੀ ਕੁਝ ਹੋਰ ਤਰ੍ਹਾਂ ਦੀ ਬਣ ਗਈ ਹੈ। ਉਥੇ ਘਰਾਂ ਵਿੱਚ ਖਾਣਾ ਤਕ ਨਹੀਂ ਬਣਦਾ ਅਤੇ ਡਬਲ ਰੋਟੀ ਹੀ ਖਾਧੀ ਜਾਂਦੀ ਹੈ। ਅਤੇ ਦਾਲ ਸਬਜ਼ੀਆਂ ਤਕ ਘਰ ਨਹੀਂ ਬਣਦੀਆਂ। ਸਾਡੇ ਮੁਲਕ ਵਿੱਚ ਵੀ ਅਗਰ ਅਸੀਂ ਸੇਵਾ ਸੋਸਾਇਟੀਆਂ ਹੀ ਖੜੀਆਂ ਕਰ ਲਈਏ ਜਿਹੜੀਆਂ ਖਾਣਾ ਘਰਾਂ ਤਕ ਪੁਜਦਾ ਕਰ ਦਿਆ ਕਰਨ ਤਾਂ ਕਿਤਨੀਆਂ ਹੀ ਐਸੀਆਂ ਸੋਸਾਇਟੀਆਂ ਬਣ ਸਕਦੀਆਂ ਹਨ ਜਿਹੜੀ ਰਸੋਈ ਦਾ ਹਰ ਸਾਮਾਨ ਤਿਆਰ ਕਰਨ ਅਤੇ ਘਰਾਂ ਤਕ ਪੁਜਦਾ ਕਰੀ ਜਾਣ। ਅਗਰ ਐਸਾ ਹੋ ਜਾਂਦਾ ਹੈ ਤਾਂ ਖਾਣਾ ਵੀ ਪੋਸ਼ਟਿਕ ਅਤੇ ਸਹੀ ਢੰਗ ਦਾ ਤਿਆਰ ਕੀਤਾ ਜਾ ਸਕਦਾ ਹੈ। ਜਿਹੜੇ ਲੋਕਾਂ ਦੇ ਘਰਾਂ ਵਿੱਚ ਰਸੋਈਆਂ ਨਹੀਂ ਹਨ ਜਾਂ ਖਾਣਾ ਤਿਆਰ ਕਰਨ ਵਾਲੀਆਂ ਨਹੀਂ ਹਨ ਉਥੇ ਵੀ ਪੋਸ਼ਟਿਕ ਖਾਣਾ ਪੁਜਦਾ ਕੀਤਾ ਜਾ ਸਕਦਾ ਹੈ ਅਤੇ ਤਾਜ਼ਾ ਤਾਜ਼ਾ ਮਿਲ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਪੋਸ਼ਟਿਕ ਖਾਣਾ ਆਖਦੇ ਕਿਸ ਨੂੰ ਹਨ ਜਾਂ ਗਰੀਬੀ ਕਾਰਣ ਹਰ ਤਰ੍ਹਾਂ ਦੀਆਂ ਚੀਜ਼ਾ ਖਰੀਦ ਕੇ ਘਰ ਲਿਆ ਹੀ ਨਹੀਂ ਸਕਦੇ ਉਥੇ ਵੀ ਸਹੀ ਢੰਗ ਦਾ ਖਾਣਾ ਪੁਜਦਾ ਹੋ ਸਕਦਾ ਹੈ। ਕਈ ਬੇਕਰੀਆਂ, ਦਾਲਾਂ, ਸਬਜ਼ੀਆਂ ਬਨਾਉਣ ਵਾਲੀਆਂ ਫੈਕਟਰੀਆ ਲਗ ਸਕਦੀਆਂ ਹਨ ਅਤੇ ਇਸੇ ਤਰ੍ਹਾਂ ਇਹ ਫੁਲਕੇ ਵੀ ਤਿਆਰ ਕੀਤੇ ਜਾ ਸਕਦੇ ਹਨ ਜਿਹੜੇ ਹਫਤਾ ਭਰ ਤਕ ਫ੍ਰਿਜ ਵਿੱਚ ਰਖੇ ਜਾ ਸਕਦੇ ਹਨ ਅਤੇ ਲੋੜ ਪੈਣ ਤੇ ਗਰਮ ਕਰਕੇ ਖਾਏ ਜਾ ਸਕਦੇ ਹਨ। ਅਸੀਂ ਦੂਰ ਨਾ ਪਏ ਜਾਈਏ ਸਾਡੇ ਪੰਜਾਬ ਵਿੱਚ ਹੀ ਅਨਾਜ ਹੈ, ਦਾਲਾਂ ਹਨ, ਸਬਜ਼ੀਆਂ ਹਨ, ਫਲ ਫਰੂਟ ਵੀ ਹਨ ਅਤੇ ਇਥੇ ਹੀ ਕਿਤਨੀਆਂ ਇਕਾਈਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ ਜਿਥੇ ਅਨਾਜ, ਇਹ ਸਬਜ਼ੀਆਂ ਆਦਿ ਪ੍ਰੋਸੈਸਿੰਗ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਤੇ ਹਜ਼ਾਰਾਂ ਨੌਜਵਾਨ ਰੁਜ਼ਗਾਰ ਉਤੇ ਲਗ ਸਕਦੇ ਹਨ ਅਤੇ ਅਸੀਂ ਭਾਰਤ ਦੇ ਹਰ ਕੋਨੇ ਤਕ ਸਾਡੀਆਂ ਬਣੀਆਂ ਬਣਾਈਆਂ ਖਾਣ ਦੀਆ ਚੀਜ਼ਾਂ ਭੇਜ ਸਕਦੇ ਹਾਂ ਅਤੇ ਇਸ ਨਾਲ ਇਹ ਪੰਜਾਬ ਵਿੱਚ ਜਿਹੜੇ ਕਿਸਾਨ ਹਨ ਉਨ੍ਹਾਂ ਦੀ ਆਮਦਨ ਵਧ ਸਕਦੀ ਹੈ ਅਤੇ ਇਹ ਜਿਹੜਾ ਖੁਦਕੁਸ਼ੀਆਂ ਦਾ ਮਾਹੋਲ ਬਣਿਆ ਪਿਆ ਹੈ ਇਸ ਵਿੱਚ ਵੀ ਸੁਧਾਈ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਲਖਾਂ ਹੀ ਮਜ਼ਦੂਰ ਹਰ ਸਾਲ ਹੋਰ ਪਰਦੇਸ਼ਾਂ ਵਿਚੋ— ਆ ਰਹੇ ਹਨ ਅਤੇ ਇੰਨ੍ਹਾਂ ਲਈ ਰਹਿਣ ਬਸੇਰਾ ਇਕਾਈਆਂ ਵੀ ਖੜੀਆਂ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਕਪੜੇ ਧੋਣ ਵਾਲੀਆਂ ਲਾਂਡਰੀਆਂ, ਕਸਰਤ ਕਰਾਉਣ ਵਾਲੀਆਂ ਇਕਾਈਆਂ, ਤਿਆਰੀ ਕਰਨ ਵਾਲੀਆਂ ਇਕਾਈਆਂ, ਸ੍ਰੀਰਿਕ ਜਾਂਚ ਕਰਲ ਵਾਲੀਆਂ ਇਕਾਈਆਂ, ਟਿਊਸ਼ਨਾਂ ਪੜ੍ਹਾਉਣ ਵਾਲੀਆਂ ਇਕਾਈਆਂ, ਆਵਾ ਜਾਈ ਦਾ ਪ੍ਰਬੰਧ ਕਰਨ ਵਾਲੀਆਂ ਇਕਾਈਆਂ, ਅਰਥਾਤ ਟੇਕਸੀਆਂ ਆਦਿ ਦਾ ਇੰਤਜ਼ਾਮ ਵੀ ਸਾਡੀਆਂ ਇਹ ਸੋਸਾਇਟੀਆਂ ਕਰ ਸਕਦੀਆਂ ਹਨ। ਸਾਡੇ ਮੁਲਕ ਵਿੱਚ ਡੇਅਰੀਆਂ ਹਨ, ਪਰ ਬਹੁਤ ਹੀ ਘਟ ਹਨ ਅਤੇ ਗਲਤ ਕਿਸਮ ਦਾ ਦੁਧ ਸਪਲਾਈ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਅਸੀਂ ਮੁਰਗੀ ਖਾਨੇ ਸੂਰ ਪਾਲਣ ਵਾਲੀਆਂ ਇਕਾਈਆਂ ਅਤੇ ਬਕਰੀਆਂ ਭੇਡਾ ਪਾਲਣ ਵਾਲੀਆਂ ਇਕਾਈਆਂ ਵੀ ਸਥਾਪਿਤ ਕਰਨੀਆਂ ਹਨ ਤਾਂਕਿ ਇਹ ਚੀਜ਼ਾ ਸਹੀ ਢੰਗ ਦੀਆਂ ਲੋਕਾਂ ਤਕ ਪੁਜਦੀਆ ਕੀਤੀਆ ਜਾ ਸਕਣ।
ਘਰਾਂ ਦੀ ਸਫਾਈ, ਘਰਾਂ ਦੀ ਰਾਖੀ, ਘਰਾਂ ਵਿੱਚ ਸੇਵਾ ਕਰਨ ਵਾਲੇ ਆਦਮੀਆਂ ਦਾ ਪ੍ਰਬੰਧ ਵੀ ਇਹ ਇਕਾਈਆਂ ਲੈ ਸਕਦੀਆਂ ਹਨ ਅਤੇ ਇਸੇ ਤਰ੍ਹਾਂ ਬਚਿਆਂ ਨੂੰ ਸਕੂਲ ਪੁਚਾਉਣਾ, ਘਰ ਵਾਪਸ ਪੁਚਾਉਣਾਂ ਅਤੇ ਬਹੁਤ ਹੀ ਛੋਟੇ ਬਚਿਆਂ ਦੀ ਦਿਹਾੜੀ ਸੰਭਾਲ ਕਰਨ ਲਈ ਵੀ ਇਕਾਈਆਂ ਕਾਇਮ ਕੀਤੀਆਂ ਜਾ ਸਕਦੀਆਂ ਹਨ।
ਸਾਡੇ ਪਾਸ ਸਹਿਕਾਰਤਾ ਸਮਿਤੀਆਂ ਬਨਾਉਣ ਅਤੇ ਚਲਾਉਣ ਵਾਲਾ ਕਾਨੂੰਨ ਹੈ ਅਤੇ ਉਸ ਅਧੀਨ ਕਿਤਨੀਆਂ ਹੀ ਸਹਿਕਾਰਤਾ ਸਮਿਤੀਆਂ ਖੜੀਆਂ ਕੀਤੀਆਂ ਜਾ ਚੁਕੀਆਂ ਹਨ ਅਤੇ ਚਲ ਵੀ ਰਹੀਆਂ ਹਨ। ਇਸੇ ਕਾਨੂੰਨ ਤਲੇ ਹੀ ਇਹ ਸੇਵਾ ਸਮਿਤੀਆਂ ਖਡੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਫਿਰ ਕਦੀ ਵਕਤ ਆ ਜਾਵੇਗਾ ਇਹ ਸਾਡਾ ਉਦਯੋਗ ਵਾਲਾ ਵਰਗ ਅਤੇ ਇਹ ਵਿਉਪਾਰ ਵਾਲਾ ਵਰਗ ਵੀ ਵਿੱਚ ਆ ਵੜੇਗਾ । ਅਸੀਂ ਦੇਖ ਹੀ ਰਹੇ ਹਾਂ ਕਿ ਸਾਡੇ ਇਹ ਵਰਗ ਪਹਿਲਾਂ ਹੀ ਵਿਦਿਆ, ਸਿਖਲਾਈ ਅਦਾਰੇ ਖੋਲ੍ਹ ਬੈਠੇ ਹਨ ਅਤੇ ਯੂਨੀਵਰਸਟੀਆਂ ਵੀ ਖੜੀਆਂ ਕਰ ਬੈਠੇ ਹਨ ਅਤੇ ਹਾਲਾਂ ਵੀ ਬਚਿਆਂ ਨੂੰ ਦਾਖਲਾ ਨਹੀਂ ਮਿਲ ਰਿਹਾ। ਇਹ ਸਾਰੀਆਂ ਇਕਾਈਆਂ ਸੇਵਾ ਵੀ ਕਰਨਗੀਆਂ ਅਤੇ ਰੁਜ਼ਗਾਰ ਵੀ ਵਧੇਕਾ। ਰੁਜ਼ਗਾਰ ਵਧਣ ਨਾਲ ਹਰ ਘਰ ਦੀ ਆਮਦਨ ਵਧੇਗੀ ਅਤੇ ਇਸ ਤਰ੍ਹਾਂ ਇਹ ਗੁਰਬਤ ਵੀ ਘਟਣ ਦੀ Àਮੀਦ ਕੀਤੀ ਜਾ ਸਕਦੀ ਹੈ।
ਮਾਹਿਰ ਲੋਕੀਂ ਇਸ ਪਾਸੇ ਧਿਆਨ ਦੇ ਸਕਦੇ ਹਨ ਅਤੇ ਸਕੀਮਾਂ ਬਣਾਕੇ ਸਰਕਾਰ ਤਕ ਪੁਚਾਈਆਂ ਜਾ ਸਕਦੀਆਂ ਹਨ। ਅਸੀਂ ਆਸ ਕਰਦੇ ਹਾਂ ਕਿ ਸਾਡੀ ਸਰਕਾਰ ਇਸ ਪਾਸੇ ਧਿਆਨ ਦੇਵੇਗੀ।

Comments are closed.

COMING SOON .....


Scroll To Top
11