Tuesday , 20 August 2019
Breaking News
You are here: Home » PUNJAB NEWS » ਲੋਕ ਸਭਾ ਹਲਕਾ ਸੰਗਰੂਰ:ਇੱਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਬਣੀ

ਲੋਕ ਸਭਾ ਹਲਕਾ ਸੰਗਰੂਰ:ਇੱਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਬਣੀ

ਤਪਾ ਮੰਡੀ, 13 ਫਰਵਰੀ (ਸੰਜੀਵ ਕੁਮਾਰ ਮੌੜ੍ਹ)- ਇਸੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਪੂਰੇ ਪੰਜਾਬ ਦੀ ਤਰ੍ਹਾਂ ਹੀ ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸਤ ਵੀ ਪੂਰੀ ਤਰਾਂ ਭਖ ਚੁੱਕੀ ਹੈ ਅਤੇ ਜਿਲ੍ਹਾ ਸੰਗਰੂਰ ਅਤੇ ਬਰਨਾਲਾ ਨਾਲ ਸਬੰਧਿਤ ਕਈ ਵੱਡੇ ਕਾਂਗਰਸੀ ਆਗੂਆਂ ਵੱਲੋਂ ਆਪਣੇ ਆਪਣੇ ਰਾਜਨੀਤਿਕ ਆਕਾਵਾਂ ਰਾਹੀ ਦਿੱਲੀ ਦਰਬਾਰ ਤੱਕ ਜ਼ੋਰ ਅਜਮਾਇਸ਼ ਸੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਦੀਆਂ ਸਿਆਸੀ ਸਰਗਰਮੀਆਂ ਅਤੇ ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਸੰਗਰੂਰ ਲੋਕ ਸਭਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ,ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ,ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਸਮਝੇ ਜਾਂਦੇ ਕੇਵਲ ਸਿੰਘ ਢਿੱਲੋਂ ਅਤੇ ਹਲਕਾ ਦਿੜ੍ਹਬਾ ਤੋ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਪੁੱਤਰ ਯੂਥ ਨੇਤਾ ਜਸਵਿੰਦਰ ਸਿੰਘ ਧੀਮਾਨ ਟਿਕਟ ਦੀ ਰੇਸ ਵਿੱਚ ਬਰਾਬਰ ਚੱਲ ਰਹੇ ਹਨ ਅਤੇ ਪਾਰਟੀ ਇਨ੍ਹਾਂ ਵਿੱਚੋ ਕਿਸੇ ਇੱਕ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਗੱਲ ਕਰੀਏ ਮੌਜੂਦਾ ਸਥਿਤੀ ਦੀ ਤਾਂ ਇਸ ਸਮੇਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਇਸ ਸੀਟ ਤੋ ਲੋਕ ਸਭਾ ਮੈਂਬਰ ਹਨ। ਕੁੱਲ ਨੌਂ ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਬਣੇ ਲੋਕ ਸਭਾ ਹਲਕਾ ਸੰਗਰੂਰ ਵਿੱਚ ਇਸ ਸਮੇਂ ਪੰਜ ਵਿਧਾਨ ਸਭਾ ਹਲਕਿਆਂ ਭਦੌੜ੍ਹ,ਬਰਨਾਲਾ,ਮਹਿਲਕਲਾਂ,ਸੁਨਾਮ ਅਤੇ ਦਿੜ੍ਹਬਾ ਤੇ ਆਮ ਆਦਮੀ ਪਾਰਟੀ,ਤਿੰਨ ਵਿਧਾਨ ਸਭਾ ਹਲਕਿਆਂ ਸੰਗਰੂਰ ਮਲੇਰਕੋਟਲਾ ਤੇ ਧੂਰੀ ਤੇ ਕਾਂਗਰਸ ਪਾਰਟੀ ਅਤੇ ਕੇਵਲ ਇੱਕ ਹਲਕੇ ਲਹਿਰਾਗਾਗਾ ਤੇ ਸ਼ੋਮ੍ਰਣੀ ਅਕਾਲੀ ਦਲ ਦਾ ਕਬਜ਼ਾ ਹੈ।ਪਿਛਲੇ ਸਮੇਂ ਆਮ ਆਦਮੀ ਪਾਰਟੀ ਅੰਦਰ ਪਏ ਰੱਫੜ੍ਹ ਅਤੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਢਸਾ ਦੇ ਮੀਡੀਆ ਵਿੱਚ ਪਰਿਵਾਰ ਵੱਲੋਂ ਚੋਣਾਂ ਨਾ ਲੜ੍ਹਨ ਦੇ ਆ ਰਹੇ ਬਿਆਨਾਂ ਤੋ ਬਾਅਦ ਕਾਂਗਰਸੀ ਆਗੂ ਸੰਗਰੂਰ ਸੀਟ ਨੂੰ ਸਭ ਤੋ ਸੁਰੱਖਿਅਤ ਮੰਨਦੇ ਹੋਏ ਪਾਰਟੀ ਟਿਕਟ ਨੂੰ ਹੀ ਲੋਕ ਸਭਾ ਅੰਦਰ ਕੁਰਸੀ ਤੇ ਬੈਠਣ ਦੀ ਗਰੰਟੀ ਸਮਝ ਰਹੇ ਹਨ।ਹੁਣ ਗੱਲ੍ਹ ਕਰੀਏ ਦਾਅਵੇਦਾਰਾਂ ਦੀ ਤਾਂ ਟਕਸਾਲੀ ਕਾਂਗਰਸੀ ਹੋਣ ਕਾਰਨ ਬੀਬੀ ਭੱਠਲ ਦੀ ਪਾਰਟੀ ਵਿੱਚ ਚੰਗੀ ਪੈਠ ਹੈ ਅਤੇ ਇਸੇ ਅਧੀਨ ਉਨ੍ਹਾਂ ਟਿਕਟ ਹਾਸਿਲ ਕਰਨ ਲਈ ਚੰਡੀਗੜ੍ਹ ਤੋ ਦਿੱਲੀ ਤੱਕ ਸਿਆਸੀ ਗੋਟੀਆਂ ਫਿੱਟ ਕਰ ਰੱਖੀਆਂ ਹਨ ਅਤੇ ਬਿਨਾਂ ਰੌਲਾ ਪਾਏ ਚੁੱਪ ਚਪੀਤੇ ਅੰਦਰਖਾਤੇ ਚੋਣਾਂ ਲੜ੍ਹਨ ਅਤੇ ਲੋਕ ਸਭਾ ਪਹੁੰਚਣ ਦੀਆਂ ਵਿਉਤਬੰਦੀਆਂ ਦੀ ਤਿਆਰੀ ਵਿੱਚ ਲੱਗੇ ਹੋਏ ਹਨ।ਦੂਜੇ ਦਅਵੇਦਾਰਾਂ ਵਿੱਚ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਕੈਪਟਨ ਸਾਹਿਬ ਦੇ ਅਤਿ ਨਜ਼ਦੀਕੀ ਕੇਵਲ ਸਿੰਘ ਢਿੱਲੋਂ ਨੂੰ ਵੀ ਮੁੱਖ ਦਾਅਵੇਦਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।ਇਸਦਾ ਕਾਰਨ ਇੱਕ ਪਾਸੇ ਜਿੱਥੇ ਵਿਧਾਇਕ ਕਾਲ ਦੌਰਾਨ ਅਤੇ ਹੁਣ ਪਾਰਟੀ ਵਿੱਚ ਚੰਗੀ ਪੈਠ ਕਾਰਨ ਬਰਨਾਲਾ ਅਤੇ ਸੰਗਰੂਰ ਜਿਲ੍ਹਿਆਂ ਅੰਦਰ ਵਿਕਾਸ ਕੰਮਾਂ ਲਈ ਕੀਤੇ ਵੱਡੇ ਵੱਡੇ ਕੰਮਾਂ ਦੀ ਸਿਆਸੀ ਵਿਰਾਸਤ ਹੈ ਉੱਥੇ ਹੀ ਮੁੱਖ ਮੰਤਰੀ ਦੇ ਅਤਿ ਨਜ਼ਦੀਕ ਹੋਣ ਕਾਰਨ ਪੰਜਾਬ ਦੇ ਮੰਤਰੀਆਂ ਅਤੇ ਵਿਧ੍ਯਾਇਕਾਂ ਦੀ ਇੱਕ ਵੱਡੀ ਫੌਜ਼ ਵੀ ਉਨ੍ਹਾਂ ਦੇ ਹੱਕ ਵਿੱਚ ਟਿਕਟ ਲਈ ਦਿੱਲੀ ਦਰਬਾਰ ਵਿੱਚ ਚਾਰਜੋਈ ਕਰ ਸਕਦੀ ਹੈ।ਤੀਸਰੇ ਮੁੱਖ ਦਅਵੇਦਾਰ ਦੇ ਤੌਰ ਤੇ ਵਿਜੈਇੰਦਰ ਸਿੰਗਲਾ ਵੀ ਸੰਗਰੂਰ ਤੋ ਸਾਬਕਾ ਸੰਸਦ ਮੈਂਬਰ ਹੋਣ ਕਾਰਨ ਹਲਕੇ ਦੀ ਭੂਗੋਲਿਕ ਸ੍ਯਥਿਤੀ ਅਤੇ ਹਰ ਵਰਕਰ ਅਤੇ ਨੇਤਾ ਨੂੰ ਨਿੱਜੀ ਤੌਰ ਤੇ ਜਾਣਨ ਤੋ ਇਲਾਵਾ ਸੰਸਦ ਮੈਂਬਰ ਹੁੰਦੇ ਹੋਏ ਕੀਤੇ ਵਿਕਾਸ ਕੰਮਾਂ ਦੇ ਆਧਾਰ ਤੇ ਆਪਣਾ ਮਜਬੂਤ ਦਾਅਵਾ ਪੇਸ਼ ਕਰ ਰਹੇ ਹਨ। ਇਸ ਤੋ ਇਲਾਵਾ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਵੀ ਕਰੀਬੀ ਸਮਝਿਆ ਜਾਂਦਾ ਹੈ ਜਿਸਦਾ ਉਨ੍ਰਾਂ ਨੂੰ ਭਰਪੂਰ ਫਾਇਦਾ ਮਿਲ ਸਕਦਾ ਹੈ।ਸਭ ਤੋ ਆਖਿਰ ਵਿੱਚ ਗੱਲ੍ਹ ਕਰਦੇ ਹਾਂ ਕੁਝ ਹੀ ਸਮੇਂ ਵਿੱਚ ਆਪਣੀ ਹੋਂਦ ਨੂੰ ਦਰਸਾਉਂਦੇ ਹੋਏ ਅਤੇ ਹਰ ਹਲਕੇ ਦੇ ਪਿੰਡ ਪਿੰਡ ਵਿੱਚ ਜਾ ਕੇ ਵਰਕਰਾਂ ਸਮੇਤ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਮਕਸਦ ਨਾਲ ਦਿਨ ਰਾਤ ਮਿਹਨਤ ਕਰ ਰਹੇ ਵਿਧਾਇਕ ਧੀਮਾਨ ਦੇ ਸਪੁੱਤਰ ਅਤੇ ਯੂਥ ਆਗੂ ਜਸਵਿੰਦਰ ਸਿੰਘ ਧੀਮਾਨ ਦੀ। ਖੇਤੀ ਸਨਅਤਕਾਰ ਅਤੇ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਆਗੂ ਧੀਮਾਨ ਨੂੰ ਸੰਗਰੂਰ ਦੀ ਜਮੀਨ ਨਾਲ ਜੁੜ੍ਹਿਆ,ਬੋਦਾਗ਼ ਸ਼ਖਸ਼ੀਅਤ ਅਤੇ ਮਿਲਾਪੜ੍ਹੇ ਸੁਭਾਅ ਵਾਲਾ ਤੇਜ਼ ਤਰਾਰ ਆਗੂ ਸਮਝਦੇ ਹੋਏ ਲੋਕ ਹਰ ਜਗ੍ਹਾਂ ਪਲਕਾਂ ਤੇ ਬਿਠਾ ਰਹੇ ਹਨ।ਇਸ ਤੋ ਇਲਾਵਾ ਜੋ ਪੱਖ ਉਨ੍ਹਾਂ ਦਾ ਜਿਆਦਾ ਮਜਬੂਤ ਦਿਖਾਈ ਦੇ ਰਿਹਾ ਹੈ ਉਹ ਹੈ ਹਲਕਾ ਸੰਗਰੂਰ ਵਿੱਚ ਕਰੀਬ ਸਾਢੇ ਤਿੰਨ ਲੱਖ ਓ ਬੀ ਸੀ ਅਤੇ ਕਰੀਬ ਇੱਕ ਲੱਖ ਚਾਲੀ ਹਜ਼ਾਰ ਰਾਮਗੜ੍ਹੀਆਂ ਬਿਰਾਦਰੀ ਦੀ ਵੋਟ ਜੋ ਕਿ ਧੀਮਾਨ ਵੱਲੋ ਆਪਣੇ ਹੱਕ ਵਿੱਚ ਭੁਗਤਨ ਦਾ ਦਾਵਾ ਕੀਤਾ ਜਾ ਰਿਹਾ ਹੈ।ਇਸ ਤੋ ਇਲਾਵਾ ਉਨ੍ਹਾਂ ਦੇ ਦਾਵੇ ਤੇ ਯਕੀਨ ਕੀਤਾ ਜਾਵੇ ਤਾਂ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਧੀਮਾਨ ਪਰਿਵਾਰ ਵੱਲੋਂ ਪਾਰਟੀ ਪ੍ਰਤੀ ਪਾਏ ਜਾ ਰਹੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟਣ ਦਾ ਥਾਪੜ੍ਹਾ ਦਿੱਤਾ ਹੈ। ਕੁਝ ਵੀ ਹੋਵੇ ਪ੍ਰੰਤੂ ਪਾਰਟੀ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਵਾਇਤੀ ਲੇਟਲਤੀਫੀ ਦੀ ਆਦਤ ਨੂੰ ਛੱਡ ਕੇ ਜਲਦ ਤੋ ਜਲਦ ਕਿਸੇ ਇੱਕ ਉਮੀਦਵਾਰ ਦਾ ਨਾਮ ਨਸ਼ਰ ਕਰੇ ਤਾਂ ਜੋ ਉਕਤ ਉਮੀਦਵਾਰ ਸਮੇਤ ਪਾਰਟੀ ਵਰਕਰ ਅਤੇ ਨੇਤਾ ਪੂਰੀ ਮਿਹਨਤ ਅਤੇ ਲਗਨ ਨਾਲ ਜਿੱਥੇ ਰੁੱਸੇ ਨੇਤਾਵਾਂ ਅਤੇ ਵਰਕਰਾਂ ਨੂੰ ਮਨਾ ਕੇ ਪਾਰਟੀ ਨਾਲ ਤੁਰਨ ਲਈ ਮਨਾ ਸਕਣ ਉੱਥੇ ਹੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਸੰਗਰੂਰ ਲੋਕ ਸਭਾ ਹਲਕੇ ਦੀ ਸੀਟ ਪਾਰਟੀ ਦੀ ਝੋਲੀ ਵਿੱਚ ਪਾਉਣ ਵਿੱਚ ਕਾਮਯਾਬ ਹੋ ਸਕਣ।

Comments are closed.

COMING SOON .....


Scroll To Top
11