Monday , 19 August 2019
Breaking News
You are here: Home » NATIONAL NEWS » ਲੋਕ ਸਭਾ ਚੋਣਾਂ: 6ਵੇਂ ਗੇੜ ਲਈ ਚੋਣ ਪ੍ਰਚਾਰ ਬੰਦ-ਵੋਟਿੰਗ ਭਲਕੇ

ਲੋਕ ਸਭਾ ਚੋਣਾਂ: 6ਵੇਂ ਗੇੜ ਲਈ ਚੋਣ ਪ੍ਰਚਾਰ ਬੰਦ-ਵੋਟਿੰਗ ਭਲਕੇ

ਨਵੀਂ ਦਿਲੀ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ-2019 ਲਈ ਛੇਵੇਂ ਗੇੜ ਦਾ ਚੋਣ ਪ੍ਰਚਾਰ ਸ਼ੁਕਰਵਾਰ ਸ਼ਾਮ ਨੂੰ ਪੰਜ ਵਜੇ ਰੁਕ ਗਿਆ। ਇਸ ਪੜਾਅ ਤਹਿਤ 12 ਮਈ ਨੂੰ 7 ਸੂਬਿਆਂ ਦੀਆਂ ਜਿਨ੍ਹਾਂ 59 ਸੀਟਾਂ ’ਤੇ ਮਤਦਾਨ ਹੋਣਾ ਹੈ, ਉਨ੍ਹਾਂ ਵਿਚ ਭਾਜਪਾ ਨੇ ਸਾਲ 2014 ਦੀਆਂ ਆਮ ਚੋਣਾਂ ’ਚ 44 ਸੀਟਾਂ ਜਿਤੀਆਂ ਸਨ, ਜਦੋਂ ਕਿ ਸਹਿਯੋਗੀ ਪਾਰਟੀਆਂ ਨਾਲ ਉਸ ਦੇ ਖਾਤੇ ਵਿਚ 46 ਸੀਟਾਂ ਆਈਆਂ ਸਨ। ਟੀ.ਐਮ.ਸੀ. ਨੂੰ 8 ਸੀਟਾਂ ਜਦੋਂ ਕਿ ਕਾਂਗਰਸ ਨੂੰ 2 ਸੀਟਾਂ ’ਤੇ ਜਿਤ ਹਾਸਲ ਹੋਈ ਸੀ। ਇਸ ਦੌਰ ਵਿਚ ਭਾਜਪਾ ਲਈ ਆਪਣਾ ਪਿਛਲਾ ਰਿਕਾਰਡ ਬਚਾਈ ਰਖਣ ਦੀ ਤਾਂ ਪਛਮੀ ਬੰਗਾਲ ਤ੍ਰਿਣਮੂਲ ਕਾਂਗਰਸ ਸਾਹਮਣੇ ਭਾਜਪਾ ਨੂੰ ਰੋਕਣ ਦੀ ਵਡੀ ਚੁਣੌਤੀ ਹੈ। ਇਸ ਪੜਾਅ ਵਿਚ 12 ਮਈ ਨੂੰ ਬਿਹਾਰ ਦੀਆਂ ਅਠ, ਹਰਿਆਣਾ ਦੀਆਂ 10, ਝਾਰਖੰਡ ਦੀਆਂ ਚਾਰ, ਉਤਰ ਪ੍ਰਦੇਸ਼ ਦੀਆਂ 14, ਮਧ ਪ੍ਰਦੇਸ਼ ਦੀਆਂ ਅਠ, ਪਛਮੀ ਬੰਗਾਲ ਦੀਆਂ ਅਠ ਅਤੇ ਦਿਲੀ ਦੀਆਂ ਸਾਰੀਆਂ ਸਤ ਸੀਟਾਂ ‘ਤੇ ਵੋਟਾਂ ਪੈਣਗੀਆਂ।

Comments are closed.

COMING SOON .....


Scroll To Top
11