Monday , 19 August 2019
Breaking News
You are here: Home » PUNJAB NEWS » ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸ਼ਾਹਕੋਟ ਪੁਲਿਸ ਵੱਲੋਂ ਕੀਤਾ ਗਿਆ ਫਲੈਗ ਮਾਰਚ

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸ਼ਾਹਕੋਟ ਪੁਲਿਸ ਵੱਲੋਂ ਕੀਤਾ ਗਿਆ ਫਲੈਗ ਮਾਰਚ

ਸ਼ਾਹਕੋਟ, 14 ਮਈ (ਸੁਰਿੰਦਰ ਸਿੰਘ ਖਾਲਸਾ)-ਸੂਬੇ ਵਿੱਚ 19 ਮਈ ਨੂੰ ਹੋਣ ਜਾ ਰਹੀਆ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਡੀ.ਐਸ.ਪੀ. ਸ਼ਾਹਕੋਟ ਸ. ਲਖਬੀਰ ਸਿੰਘ ਅਤੇ ਐਸ.ਐਚ.ਓ ਸ਼ਾਹਕੋਟ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲੀਸ ਅਤੇ ਪੈਰਾਮਿਲਟਰੀ ਸੀ.ਆਈ.ਐਸ.ਐਫ ਫੋਰਸ ਵੱਲੋਂ ਸ਼ਾਹਕੋਟ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਸ਼ਾਹਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਸ਼ਹਿਰ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਦੇ ਮਕਸਦ ਨਾਲ ਸ਼ਾਹਕੋਟ ਪੁਲੀਸ ਵਲੋਂ ਫਲੈਗ ਮਾਰਚ ਕੀਤਾ  ਗਿਆ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਵੋਟਾਂ ਵਾਲੇ ਦਿਨ ਕਿਸੇ ਡਰ ਭੈਅ ਅਤੇ ਬੇਝਿਜਕ ਹੋ ਕੇ ਵੋਟਾਂ ਪਾਉਣ। ਪੁਲੀਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰ ਲਏ ਗਏ ਹਨ। ਉਕਤ ਫਲੈਗ ਮਾਰਚ ਸ਼ਾਹਕੋਟ ਮਾਡਲ ਥਾਣਾ ਤੋ ਸ਼ੁਰੂ ਹੋਇਆ ਇਹ ਮਾਰਚ ਮੇਨ ਬਜ਼ਾਰ, ਬਾਗ ਵਾਲਾ ਮੁਹੱਲਾ, ਗਾਂਧੀ ਚੌਕ, ਮੰਗਤ ਮਾਰਗ, ਰਾਮਗੜ੍ਹੀਆ ਚੌਕ, ਢੰਡੋਵਾਲ ਰੋਡ, ਮਲਸੀਆਂ ਰੋਡ ਅਤੇ ਬੱਸ ਸਟੈਂਡ ਤੋਂ ਹੁੰਦਾ ਹੋਇਆ ਅੰਤ ਸ਼ਾਹਕੋਟ ਥਾਣੇ ’ਚ ਆ ਕੇ ਸਮਾਪਤ ਹੋਇਆ। ਇਸ ਮੌਕੇ ਐਸ.ਐਚ ਓ ਸ਼ਾਹਕੋਟ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਲੋਕਾਂ ਦੀ ਸੁਰੱਖਿਆ ਲਈ ਹਰ ਵੇਲੇ ਚੌਕਸ ਹੈ। ਕਿਸੇ ਵੀ ਸ਼ਰਾਰਤੀ ਨੂੰ ਇਲਾਕੇ ਦਾ ਮਾਹੌਲ ਖਰਾਬ ਨਹੀਂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸ਼ਹਿਰ ਅੰਦਰ ਆਉਣ ਜਾਣ ਵਾਲੀਆ ਗੱਡੀਆ ਅਤੇ ਦੋ ਪਹੀਆ ਵਾਹਨ੍ਯਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11