Monday , 19 August 2019
Breaking News
You are here: Home » PUNJAB NEWS » ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਕਈ ਪਿੰਡਾਂ ਵਿੱਚ ਚੋਣ ਰੈਲ਼ੀਆ ਕੀਤੀਆਂ

ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਕਈ ਪਿੰਡਾਂ ਵਿੱਚ ਚੋਣ ਰੈਲ਼ੀਆ ਕੀਤੀਆਂ

ਬਠਿੰਡਾ/ਨਥਾਣਾ, 16 ਮਈ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੇ ਨਥਾਣਾ ਨੇੜਲੇ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲ਼ੀਆ ਕੀਤੀਆ, ਜਿਸ ਵਿੱਚ ਉਹਨਾਂ ਨੇ ਜੰਡਾਵਾਲਾ, ਖੇਮੂਆਣਾ,ਬਰਕੰਦੀ,ਪੰਜ ਕਲਿਆਣ, ਨਥਾਣਾ, ਪੁਹਲਾ ਆਦਿ ਪਿੰਡਾ ਵਿੱਚ ਲੋਕਾ ਨੂੰ ਸੰਬੋਧਨ ਕੀਤਾ। ਇਸ ਦੋਰਾਨ ਵੜਿੰਗ ਨੇ ਬਾਦਲਾ ਨੂੰ ਰਗੜੇ ਲਾਉਦਿਆ ਕਿਹਾ ਕਿ ਜੋ ਸਿੱਖਾ ਦੀ ਸਿਰਮੋਰ ਜੰਥੇਬੰਦੀ ਹੋਣ ਦਾ ਦਾਅਵਾ ਕਰਦੀ ਹੈ, ਉਸ (ਸ਼੍ਰੋਮਣੀ ਅਕਾਲੀ ਦਲ) ਪਾਰਟੀ ਦਾ ਹੀ ਬੇਅਦਬੀ ਜਿਹੇ ਕਾਂਡ ਵਿੱਚ ਹੱਥ ਸੀ ਅਤੇ ਬਰਗਾੜੀ ਮੋਰਚੇ ਵਿੱਚ ਸ਼ਾਤਮਈ ਸਿੱਖਾ ਤੇ ਗੋਲੀਆ ਚਲਾਉਣ ਵਾਲੀ ਵੀ ਇਹੀ ਸਰਕਾਰ  ਸੀ,ਜੋ ਆਪਣੇ ਗੁਰੁ ਦੇ ਨਹੀ ਹੋਏ ਉਹ ਆਮ ਲੋਕਾਂ ਦੇ ਕੀ ਹੋਣਗੇ।ਇਹਨਾ ਨੂੰ ਸਿੱਖਾ ਅਤੇ ਪੰਜਾਬੀਆ ਤੋ ਵੋਟ ਮੰਗਣ ਦਾ ਕੋਈ ਅਧਿਕਾਰ ਨਹੀ ਹੈ, ਇਹਨਾ ਦੇ ਹੱਥ ਪੰਜਾਬੀਆ ਦੇ ਖੂੁਨ ਨਾਲ ਰੰਗੇ ਹੋਏ ਹਨ। ਭਾਸ਼ਣ ਦੋਰਾਨ ਜਜਬਾਤੀ ਹੁੰਦਿਆ ਰਾਜਾ ਵੜਿੰਗ ਨੇ ਕਿਹਾ ਕਿ ਮੇਰੇ ਮਾਂ-ਬਾਪ ਛੋਟੇ ਹੁੰਦਿਆ ਹੀ ਮੈਨੂੰ ਛੱਡ ਕੇ ਦੁਨੀਆ ਤੋ ਚਲੇ ਗਏ ਸੀ, ਜਿਸ ਕਾਰਨ ਮੈਨੂੰ ਆਪਣਾ ਬਚਪਨ ਨਾਨਕੇ ਘਰ ਗੁਜਾਰਨਾ ਪਿਆ ਸੀ।ਇਸ ਦੋਰਾਨ ਉਹਨਾ ਨੇ ਕਿਹਾ ਕਿ ਮੈ ਪਹਿਲਾ ਵੀ ਬਾਦਲਾ ਦੇ ਗੜ੍ਹ ਗਿੱਦੜਬਾਹਾ ਵਿੱਚ ਅਕਾਲੀਆ ਨੂੰ ਦੋ ਵਾਰ ਹਰਾ ਚੁਕਿਆ ਹਾ ਅਤੇ ਇਸ ਵਾਰ ਲੋਕ ਸਭਾ ਹਲਕਾ ਬਠਿੰਡਾ ਤੋ ਵਰਕਰਾ ਅਤੇ ਵੋਟਰਾ ਦੀ ਹਮਾਇਤ ਸਦਕਾ ਬੀਬੀ ਬਾਦਲ ਜਿਹੇ ਦਿੱਗਜ ਨੇਤਾ ਨੂੰ ਹਰਾ ਕੇ ਇਤਿਹਾਸ ਰਚਿਆ ਜਾਵੇਗਾ। ਇਸ ਦੋਰਾਨ ਉਹਨਾ ਨੇ ਕਿਹਾ ਕਿ ਆਪਣੀ ਵੋਟ ਪੰਜੇ ਦੇ ਨਿਸ਼ਾਨ ਤੇ ਲਾ ਕੇ ਮੈਨੂੰ ਕਾਮਯਾਬ ਕਰੋ। ਇਸ ਦੌਰਾਨ ਇਸ ਮੋਕੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਜਿਲ੍ਹਾ ਪ੍ਰਧਾਨ ਨਰਿੰਦਰ ਭਲੇਰੀਆ, ਕਾਂਗਰਸੀ ਆਗੂ ਜਤਿੰਦਰ ਗੋਗੀ ਕਲਿਆਣ, ਸਰਪੰਚ ਜਸ ਬੱਜੋਆਣਾ, ਸੁਖਮੰਦਰ ਸਿੰਘ, ਮਹਿੰਦਰ ਸਿੰਘ, ਜੱਗਾ ਨਾਥਪੁਰਾ, ਸਰਪੰਚ ਬੂਟਾ ਸਿੰਘ ਢੇਲਵਾ, ਸਰਪੰਚਸੁਰਜੀਤ ਸਿੰਘ ਸੇਮਾ, ਸਾਬਕਾ ਸਰਪੰਚ ਧਰਮ ਸਿੰਘ ਮਾੜੀ, ਜੁਗਿੰਦਰ ਸਿੰਘ ਕਾਕਾ, ਗੁਰਪਿਆਰ ਸਿੰਘ ਰਿਚੀ ਐਮਸੀ, ਸਰਬਜੀਤ ਸਿੰਘ ਨਥਾਣਾ, ਸਰਪੰਚ ਹਰਨੇਕ ਸਿੰਘ ਮਾੜੀ, ਸਰਪੰਚ ਨੂਰਦੀਨ ਨੂਰਾ, ਸਰਪੰਚ ਚਮਕੋਰ ਸਿੰਘ ਪੂਹਲੀ ਅਤੇ ਟਾਡੇ ਭੰਨ ਆਦਿ ਹਾਜਰ ਸਨ।

Comments are closed.

COMING SOON .....


Scroll To Top
11