Thursday , 25 April 2019
Breaking News
You are here: Home » BUSINESS NEWS » ਲੋਕ ਨਿਰਮਾਣ ਵਿਭਾਗ ਵੱਲੋਂ ਰਾਏਕੋਟ ਰੋਡ ਬਣਾਉਣ ਦਾ ਕੰਮ ਸ਼ੁਰੂ : ਮਲਕੀਤ ਦਾਖਾ

ਲੋਕ ਨਿਰਮਾਣ ਵਿਭਾਗ ਵੱਲੋਂ ਰਾਏਕੋਟ ਰੋਡ ਬਣਾਉਣ ਦਾ ਕੰਮ ਸ਼ੁਰੂ : ਮਲਕੀਤ ਦਾਖਾ

ਜਗਰਾਉਂ, 31 ਅਗਸਤ- ਪਿੱਛਲੇ ¦ਬੇ ਸਮੇਂ ਤੋਂ ਰਾਏਕੋਟ ਰੋਡ ਸੇਂਟ ਮਹਾਂਪ੍ਰਗਿਆ ਸਕੂਲ ਤੋਂ ਲੈ ਕੇ ਸਾਇੰਸ ਕਾਲਜ ਤੱਕ ਪਏ ਟੋਇਆ ਨੂੰ ਭਰਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਰੋਡ ਨੂੰ ਬਣਾਉਣ ਲਈ ਲੋਕਾਂ ਨੂੰ ਬੜੀ ਜੱਦੋਂ-ਜਹਿਦ ਕਰਨੀ ਪਈ। ਅੱਜ ਇਸ 200 ਮੀਟਰ ਸੜਕ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ 16 ਲੱਖ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਕੀਤਾ ਗਿਆ। ਇਹ ਟੋਏ ਲੋਕਾਂ ਲਈ ਵੱਡੀ ਸਮੱਸਿਆ ਬਣੇ ਹੋਏ ਸਨ, ਜਿਸ ਤੋਂ ਹੁਣ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ 200 ਮੀਟਰ ਸੜਕ ਬਣਾਈ ਜਾਵੇਗੀ। ਉਨ੍ਹਾਂ ਪੰਚਾਇਤੀ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਇਨ੍ਹਾਂ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਿਲ ਕਰੇਗੀ, ਕਿਉਂਕਿ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ ਲੋਕ ਕਾਂਗਰਸ ਦਾ ਸਾਥ ਦੇਣਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਚਰਨਜੀਤ ਕੌਰ ਕਲਿਆਣ, ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਬਲਾਕ ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਦਰਸ਼ਨ ਸਿੰਘ ਲੱਖਾ, ਮਨੀ ਗਰਗ, ਸਾਜਨ ਮਲਹੋਤਰਾ, ਰਾਜ ਭਾਰਦਵਾਜ, ਰਵਿੰਦਰ ਕੁਮਾਰ ਸੱਭਰਵਾਲ, ਤੇਜਿੰਦਰ ਸਿੰਘ ਨੰਨੀ, ਡਾ: ਇਕਬਾਲ ਸਿੰਘ ਧਾਲੀਵਾਲ ਤੇ ਗੁਰਮੇਲ ਸਿੰਘ ਕੈਲੇ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11