Wednesday , 3 June 2020
Breaking News
You are here: Home » PUNJAB NEWS » ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਚੱਲ ਰਿਹਾ ਪੱਕਾ ਮੋਰਚਾ ਪੰਜਵੇਂ ਦਿਨ ‘ਚ ਦਾਖ਼ਲ

ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਚੱਲ ਰਿਹਾ ਪੱਕਾ ਮੋਰਚਾ ਪੰਜਵੇਂ ਦਿਨ ‘ਚ ਦਾਖ਼ਲ

ਬਰਨਾਲਾ, 4 ਅਕਤੂਬਰ (ਅਵਤਾਰ ਸਿੰਘ ਕੌਲੀ)- ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਵਿੱਚ ਅਗਵਾਨੂੰ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਪੰਜਵੇਂ ਦਿਨ ਵੀ ਜੇਲ੍ਹ ਦੀਆਂ ਬਰੂਹਾਂ ਅੱਗੇ ਹਜਾਰਾਂ ਜੁਝਾਰੂ ਮਰਦ-ਔਰਤਾਂ ਦਾ ਕਾਫਲਾ ਆਪਣੇ ਆਗੂ ਦੀ ਸਜਾ ਰੱਦ ਕਰਨ ਰੋਹਲੀ ਗਰਜ ਬੁਲੰਦ ਕਰਨ ਲਈ ਡਟਿਆ ਰਿਹਾ। ਪੱਕੇ ਮੋਰਚੇ ਦੀ ਚੌਥੀ ਰਾਤ ਆਏ ਝੱਖੜ ਅਤੇ ਮੀਂਹ ਨੇ ਟੈਂਟ ਵਗੈਰਾ ਦਾ ਬਹੁਤ ਜਿਆਦਾ ਲੱਖਾਂ ਰੁ. ਦਾ ਨੁਕਸਾਨ ਕੀਤਾ। ਪੂਰੀ ਰਾਤ ਪੱਕੇ ਮੋਰਚੇ ਵਿੱਚ ਹਾਜਰ ਜੁਝਾਰੂ ਕਾਫਲੇ ਨੇ ਬਹੁਤ ਮੁਸ਼ਕਲਾਂ ਭਰੀ ਰਾਤ ਕੱਟੀ। ਨਾਂ ਸਿਰ ਤੇ ਛੱਤ ਸੀ, ਨਾਂ ਤਨ ਢਕਣ ਲਈ ਸੁੱਕਾ ਕੱਪੜਾ ਸੀ, ਨਾਂ ਖਾਂਣ ਲਈ ਕੁੱਝ ਬਚਿਆ ਸੀ। ਪਰ ਇਸ ਸਭ ਕੁੱਝ ਦੇ ਬਾਵਜੂਦ ਗੁੱਸੇ ਦਾ ਜਜਬਾ ਡੱਲ ਡੁੱਲ ਪੈਂਦਾ ਸੀ। ਭਾਰੀ ਮੁਸ਼ੱਕਤਾਂ ਨਾਲ ਕੱਟੀ ਰਾਤ ਭਰ ਦੀ ਥਕਾਵਟ ਦੇ ਬਾਵਜੂਦ ”ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਕੇ ਰਹਾਂਗੇ” ਪੰਡਾਲ ਵਿੱਚ ਅਕਾਸ਼ ਗੁੰਜਾਊ ਨਾਹਰੇ ਗੂਜਦੇ ਰਹੇ। ਪੰਜਵੇਂ ਦਿਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਮਹਿੰਦਰ ਸਿੰਘ ਭੈਣੀਭਾਘਾ,ਹਰਜਿੰਦਰ ਸਿੰਘ ਬੰਗੀ, ਮੋਠੂ ਸਿੰਘ ਕੋਟੜਾਂ, ਨਾਜਮ ਸਿੰਘ, ਦਰਸ਼ਨ ਸਿੰਘ ਉੱਗੋਕੇ, ਦੀਨਾ ਸਿੰਘ, ਬਲਜੀਤ ਸਿੰਘ, ਨਰਾਇਣ ਦੱਤ, ਅਮਰਜੀਤ ਕੁੱਕੂ, ਗੁਰਮੇਲ ਠੁੱਲੀਵਾਲ ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਦੀ ਸੁਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਸਜਾ ਭਾਵੇਂ ਚੁਣੌਤੀ ਵਡੇਰੀ ਹੈ ਪਰ ਜਿੰਨੀ ਦੇਰ ਲੋਕਾਂ ਦਾ ਆਗੂ ਮਨਜੀਤ ਧਨੇਰ ਜੇਲੋਂ ਬਾਹਰ ਨਹੀਂ ਆਉਂਦਾ ਉਨ੍ਹਾਂ ਚਿਰ ਇਹ ਲਹਿਰ ਹਰ ਚੜ੍ਹਦੇ ਸੂਰਜ ਵਾਂਗ ਵਧਦੀ ਜਾਵੇਗੀ। ਹਰ ਆਏ ਦਿਨ ਲੋਕਾਂ ਅੰਦਰ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜਾ ਸਬੰਧੀ ਪੰਜਾਬ ਸਰਕਾਰ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਸਮਾਜ ਦਾ ਵੱਡਾ ਹਿੱਸਾ ਘੋਲ ਵਿੱਚ ਉਤਰਨ ਲਈ ਤਿਆਰ ਹੈ। ਇਸੇ ਕਰਕੇ ਸੰਘਰਸ਼ ਕਮੇਟੀ ਨੇ ਔਰਤ ਭੈਣਾਂ ਦਾ ਹਾਕਮਾਂ ਦੀਆਂ ਚੂਲਾਂ ਹਿਲਾਉਣ ਵਾਲਾ ਵੱਡਾ ਇਕੱਠ ੭ ਅਕਤੂਬਰ ਦਾ ਰੱਖਿਆ ਹੋਇਆ ਹੈ। ਪਰ ਫਿਰ ਵੀ ਹਰ ਰੋਜ ਔਰਤਾਂ ਦਾ ਕਾਫਲਿਆਂ ਦੇ ਰੂਪ’ਚ ਸ਼ਾਮਿਲ ਹੋਣਾ ਲੋਕਤਾ ਅੰਦਰ ਹਾਕਮਾਂ ਵੱਲੋਂ ਸਾਜਿਸ਼ੀ ਚੁੱਪ ਪ੍ਰਤੀ ਗਹਿਰੇ ਗੁੱਸੇ ਦਾ ਪ੍ਰਤੀਕ ਹੈ। ਆਗੂਆਂ ਇਹ ਵੀ ਕਿਹਾ ਕਿ ਘੋਲ ਲੰਮਾਂ, ਟੇਢਾ-ਮੇਢਾ ਤੇ ਤਿੱਖਾ ਹੋ ਸਕਦਾ ਹੈ, ਅਸੀਂ ਸੰਘਰਸ਼ ਕਮੇਟੀ,ਪੰਜਾਬ ਦੀ ਅਗਵਾਈ’ਚ ਜਨਤਕ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦਾ ਘੇਰਾ ਵਿਸ਼ਾਲ ਅਤੇ ਇਸ ਨੂੰ ਤਿੱਖਾ ਵੀ ਕਰਾਂਗੇ। ਅਖੀਰ ਵਿਸ਼ਾਲ, ਸਾਂਝਾ ਅਤੇ ਤਿੱਖਾ ਲੋਕ ਸੰਘਰਸ਼ ਹੀ ਮਨਜੀਤ ਧਨੇਰ ਦੀ ਸਜਾ ਰੱਦ ਕਰਨ ਦੀ ਜਾਮਨੀ ਬਣੇਗਾ। ਲੋਕ ਆਗੂ ਮਨਜੀਤ ਧਨੇਰ ਨੂੰ ਹੋਈ ਨਿਹੱਕੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਲੱਗੇ ਦਿਨ ਰਾਤ ਦੇ ਪੱਕੇ ਮੋਰਚੇ ਦੇ ਪੰਜਵੇਂ ਦਿਨ ਜ਼ਿਲ੍ਹਾ ਬਠਿੰਡਾ ਅਤੇ ਸੰਗਰੂਰ ਦੇ ਹਜਾਰਾਂ ਦੀ ਤਦਾਦ’ਚ ਜੁਝਾਰੂ ਕਾਫਲੇ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਿਲ ਹੋਏ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ, ਗੁਰਦੀਪ ਸਿੰਘ ਰਾਮਪੁਰਾ, ਬਲਵੰਤ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ, ਸ਼ਿੰਗਾਰਾ ਸਿੰਘ ਮਾਨ ਆਦਿ ਆਗੂਆਂ ਦੀ ਅਗਵਾਈ ਹੇਠ ਸਮੁੱਚਾ ਸਮਾਗਮ ਚੱਲਿਆ। ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਜਦ ਇਲਾਕੇ ਸਭ ਤੋਂ ਵੱਡੀ ਕੁੜੀਆਂ ਦੀ ਵਿਦਿਅਕ ਸੰਸਥਾ ਲਾਲ ਬਹਾਦਰ ਸ਼ਾਸ਼ਤਰੀ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਆਪਣੇ ਇੰਚਾਰਜ ਮੈਡਮ ਨਾਲ ਪੱਕੇ ਮੋਰਚੇ ਕੋਲੋਂ ਲੰਘ ਰਹੀਆਂ ਸਨ ਤਾਂ ਪੱਕੇ ਮੋਰਚੇ ਦੇ ਪ੍ਰਭਾਵ ਨੂੰ ਵੇਖਦਿਆਂ ਸਟਾਫ ਅਤੇ ਵਿਦਿਆਰਥਣਾਂ ਰੁਕਕੇ ਸਮੁੱਚਾ ਅਮਲ ਜਾਨਣ ਲਈ ਉਤਸਕਤਾ ਜਾਹਰ ਕੀਤੀ ਤਾਂ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਨੇ ੨੨ ਸਾਲ ਦੇ ਲੋਕ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਮੌਜੂਦਾ ਦੌਰ ਦੀ ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜਾ ਦੇ ਵੱਡੀ ਚੁਣੌਤੀ ਤੋਂ ਜਾਣੂ ਕਰਵਾਇਆ। ਵਿਦਿਆਰਥਣਾਂ ਨੂੰ ਇਸ ਲੋਕ ਘੋਲ ਤੋਂ ਜਾਣੂ ਹੁੰਦਿਆਂ ਆਪਣੇ ਘਰ-ਘਰ ਇਹ ਮਾਮਲਾ ਚਰਚਾ ਕਰਨ ਦੀ ਅਪੀਲ ਕੀਤੀ। ਸਟਾਫ ਅਤੇ ਵੋਦਿਆਰਥੀਆਂ ਆਉੰਦੇ ਦਿਨਾਂ’ਚ ਕਿਸੇ ਇੱਕ ਦਿਨ ਵੱਡੀ ਪੱਧਰ ਤੇ ਸ਼ਮੂਲੀਅਤ ਕਰਨ ਅਤੇ ਕਾਲਜ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਹੋਣ ਲਈ ਸੰਘਰਸ਼ ਕਮੇਟੀ ਨੂੰ ਬੇਨਤੀ ਕੀਤੀ। ਅੱਜ ਦੇ ਸਮਾਗਮ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਆਗੂ ਭੁਪਿੰਦਰ ਸਿੰਘ ਮੂੰਮ ਨੇ ਮਨੀਲਾ ਤੋਂ ਪੰਜ ਹਜਾਰ ਰੁ. ਅਤੇ ਨਰਿੰਦਰ ਕੁਮਾਰ ਨੇ ਦੋ ਹਜਾਰ ਰੁਂ ਵਿਸ਼ੇਸ਼ ਸਹਾਇਤਾ ਭੇਜੀ।

Comments are closed.

COMING SOON .....


Scroll To Top
11