Monday , 16 December 2019
Breaking News
You are here: Home » Sunday Magazine » ਲੋਕਾਂ ਨੂੰ ਡਾ. ਮਨਪ੍ਰੀਤ ਸਿੱਧੂ ਦੇ ਹੱਕ ’ਚ ਚੱਟਾਨ ਵਾਂਗ ਖੜ੍ਹਨਾ ਚਾਹੀਦੈ : ਜਥੇ. ਅਜੀਤ ਸਿੰਘ ਗਰੇਵਾਲ

ਲੋਕਾਂ ਨੂੰ ਡਾ. ਮਨਪ੍ਰੀਤ ਸਿੱਧੂ ਦੇ ਹੱਕ ’ਚ ਚੱਟਾਨ ਵਾਂਗ ਖੜ੍ਹਨਾ ਚਾਹੀਦੈ : ਜਥੇ. ਅਜੀਤ ਸਿੰਘ ਗਰੇਵਾਲ

image ਭਦੌੜ, 18 ਜੂਨ (ਯੋਗੇਸ਼ ਸ਼ਰਮਾ)-ਉਘੇ ਸਮਾਜ ਸੇਵੀ ਅਤੇ ਮਨੁੱਖਤਾ ਨੂੰ ਸਮਰਪਿਤ ਸਿਵਲ ਹਸਪਤਾਲ ਬਰਨਾਲਾ ਵਿਖੇ ਨਿਯੁਕਤ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਦੇ ਹੱਕ ਵਿੱਚ 19 ਜੂਨ ਨੂੰ ਦਿੱਤੇ ਜਾ ਰਹੇ ਜ਼ਿਲ੍ਹਾ ਪੱਧਰੀ ਧਰਨੇ ’ਚ ਇਲਾਕੇ ਦੀਆ ਜਨਤਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਜਥੇ. ਅਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਡਾ. ਸਿੱਧੂ ਮਾਨਵਤਾ ਨੂੰ ਸਮਰਪਿਤ ਡਾਕਟਰ ਹਨ ਅਤੇ ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣੀ ਡਿਊਟੀ ਤੋਂ ਵੀ ਜ਼ਿਆਦਾ ਸਮਾਂ ਮਰੀਜ਼ਾ ਦੀ ਦੇਖਭਾਲ ਅਤੇ ਚੈਕਅੱਪ ਕਰਦੇ ਹਨ,ਸੋ ਅਜਿਹੇ ਇਨਸਾਨ ਬਾਰੇ ਕੂੜ ਪ੍ਰਚਾਰ ਨਿੰਦਣਯੋਗ ਹੈ ਅਤੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਦਾਰ ਗਰੇਵਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕਤਿ ਿਕਿ ਮਾਨਵਤਾ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿਣ ਵਾਲੇ ਡਾਕਟਰ ਸਿੱਧੂ ਦੇ ਬਾਰੇ ਪ੍ਰਾਪੇਗੰਡਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਵੱਧ ਤੋਂ ਵੱਧ ਲੋਕ ਧਰਨੇ ਵਿੱਚ ਪਹੁੰਚਣ। ਇਸ ਮੌਕੇ ਡਾ. ਜੈ ਸਿੰਘ ਮਠਾੜੂ ਬਲੱਡ ਡੋਨਰਜ਼ ਕਲੱਬ ਦੀਪਗੜ੍ਹ ਦੇ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ, ਜਨਰਲ ਸਕੱਤਰ ਜੋਗਿੰਦਰ ਸਿੰਘ ਮਠਾੜੂ, ਫੋਟੋਗਰਾਫਰਜ਼ ਐਸ਼ੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਢਿੱਲੋਂ,ਜਨਰਲ ਸਕੱਤਰ ਜਸਵੀਰ ਸ਼ਰਮਾ ਰਾਏਸਰ, ਚੇਤਨਾ ਵਿਚਾਰ ਮੰਚ ਪੰਜਾਬ ਦੇ ਜਨਰਲ ਸਕੱਤਰ ਸੁਖਰਾਜ ਸਿੰਘ ਢਿੱਲੋਂ ਨੇ ਕਿਹਾ ਕਿ ਡਾ. ਸਿੱਧੂ ਦੀ ਨਿਰਸਵਾਰਥ ਸੇਵਾ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗਦੀ,ਇਸ ਲਈ ਉਨ੍ਹਾਂ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਸਮਾਜ ਸੇਵੀ  ਅਤੇ ਜਨਤਕ ਜਥੇਬੰਦੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਡਾ. ਸਿੱਧੂ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ 19 ਜੂਨ ਦੇ ਧਰਨੇ ’ਚ ਸਾਰਾ ਕੁਝ ਸਾਹਮਣੇ ਆ ਜਾਵੇਗਾ।। ਉਕਤ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਸਮੇਤ ਡਾ. ਮਨਪ੍ਰੀਤ ਸਿੰਘ ਸਿੱਧੂ ਦੇ ਹੱਕ ’ਚ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨਗੇ।

Comments are closed.

COMING SOON .....


Scroll To Top
11