Tuesday , 20 August 2019
Breaking News
You are here: Home » BUSINESS NEWS » ਲੁੱਟ ਖੋਹ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ

ਲੁੱਟ ਖੋਹ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ

ਚੋਰੀ ਦੀਆਂ ਕਾਰਾਂ ਮੋਟਰਸਾਈਕਲ ਅਤੇ ਨਾਜਾਇਜ਼ ਅਸਲਾ ਬਰਾਮਦ

ਫਿਰੋਜ਼ਪੁਰ, 13 ਫਰਵਰੀ (ਸਤਬੀਰ ਬਰਾੜ ਰਵੀ ਸ਼ਰਮਾ)- ਮਾਨਯੋਗ ਸ੍ਰੀ ਲਖਵੀਰ ਸਿੰਘ ਡੀਐਸਪੀ ਫਿਰੋਜ਼ਪਰ ਦਿਹਾਤੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ ਏ ਸਟਾਫ ਫਿਰੋਜ਼ਪੁਰ ਅਤੇ ਇੰਸਪੈਕਟਰ ਜਸਵੰਤ ਸਿੰਘ ਭਟੀ ਮੁਖ ਅਫਸਰ ਥਾਣਾ ਕੁਲਗੜ੍ਹੀ ਸਮੇਤ ਪੁਲਿਸ ਪਾਰਟੀ ਨੇ ਬਸ ਅਡਾ ਸਾਂਦੇ ਹਾਸ਼ਮ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਖਾਸ ਮੁਖਬਰ ਨੇ ਇੰਸਪੈਕਟਰ ਜਸਵੰਤ ਸਿੰਘ ਭਟੀ ਮੁਖ ਥਾਣਾ ਅਫਸਰ ਕੁਲਗੜ੍ਹੀ ਨੂੰ ਇਤਲਾਹ ਦਿਤੀ ਕਿ ਦੋਸ਼ੀਆਨ ਲਵਜੋਤ ਸਿੰਘ ਪੁਤਰ ਕਰਨਦੀਪ ਸਿੰਘ ਕੌਮ ਜਟ ਸਿਖ ਵਾਸੀ ਗਾਦੜੀ ਵਾਲਾ ਥਾਣਾ ਜ਼ੀਰਾ ਲਾਲਜੀਤ ਸਿੰਘ ਪੁਤਰ ਮਹਿੰਦਰ ਸਿੰਘ ਕੌਮ ਮਜਬੀ ਸਿਖ ਵਾਸੀ ਨਵਾਂ ਜ਼ੀਰਾ ਅਮਨਦੀਪ ਉਰਫ ਹਰਸ਼ ਪੁਤਰ ਬਲਵੀਰ ਸਿੰਘ ਕੌਮ ਜਟ ਸਿਖ ਵਾਸੀ ਪਿੰਡ ਨਿਹਾਲ ਕੇ ਥਾਣਾ ਮਲਾਂਵਾਲਾ ਸੁਖਵਿੰਦਰ ਸਿੰਘ ਪੁਤਰ ਹਰਬੰਸ ਸਿੰਘ ਕੌਮ ਜਟ ਸਿਖ ਵਾਸੀ ਮਤੜ ਉਤਾੜ ਜਗਸੀਰ ਸਿੰਘ ਉਰਫ ਪ੍ਰਦੀਪ ਪੁਤਰ ਰਾਜ ਸਿੰਘ ਕੌਮ ਮਜ਼੍ਹਬੀ ਸਿਖ ਵਾਸੀ ਬੂਟੇ ਵਾਲਾ ਥਾਣਾ ਮਲਾਂਵਾਲਾ ਜੋ ਕਿ ਮੋਟਰਸਾਈਕਲ ਕਾਰਾਂ ਅਤੇ ਨਕਦੀ ਦੀ ਲੁਟਖੋਹ ਕਰਨ ਦੇ ਆਦੀ ਹਨ ਜੋ ਅਜ ਵੀ ਸੋਕੜ ਨਹਿਰ ਨੇੜੇ ਮੋਹਕਮ ਭਟੀ ਦੀਆਂ ਝਾੜੀਆਂ ਵਿਚ ਬੈਠ ਲੁਟ ਖੋਹ ਕਰਨ ਦੀ ਵਿਉਂਤਬੰਦੀ ਬਣਾ ਰਹੇ ਹਨ ਜਿਸ ਤੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਾਰਾਂ ਜਿੰਨਾ ਬਾਈ ਮੋਟਰਸਾਈਕਲ ਇਕ ਦੇਸੀ ਪਿਸਤੌਲ ਤਿੰਨ ਸੌ ਪੰਦਰਾਂ ਬੋਰ ਸਮੇਤ ਚਾਰ ਰੋਂਦਾ ਦੋ ਕਾਪੇ ਇਕ ਕਿਰਪਾਨ ਇਕ ਬੇਸਬਾਲ ਇਕ ਦਸਤਾ ਕਹੀ ਦੋਸ਼ੀਆਂ ਪਾਸੋਂ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਦੋਸ਼ੀਆਂ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਇਕ ਆਈ ਟਵੰਟੀ ਕਾਰ ਇਕ ਰਿਵਾਲਵਰ ਬਤੀ ਬੋਰ ਇਕ ਲੈਪਟਾਪ ਅਤੇ ਚੌਂਤੀ ਸੌ ਰੁਪਏ ਨਕਦੀ ਨੇੜੇ ਪਿੰਡ ਲੋਹਗੜ੍ਹ ਜ਼ੀਰਾ ਰੋਡ ਤੋਂ ਖੋਹ ਕੀਤੀ ਸੀ ਇਸ ਮੌਕੇ ਥਾਣਾ ਕੁਲਗੜ੍ਹੀ ਦੇ ਇੰਚਾਰਜ ਜਸਵੰਤ ਸਿੰਘ ਭਟੀ ਨੇ ਦਸਿਆ ਕਿ ਇਨ੍ਹਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਪੁਲਸ ਰਿਮਾਂਡ ਤੇ ਲੈ ਕੇ ਅਗਲੀ ਕਾਰਵਾਈ ਜਾਰੀ ਹੈ

Comments are closed.

COMING SOON .....


Scroll To Top
11