Friday , 24 January 2020
Breaking News
You are here: Home » PUNJAB NEWS » ਲੁਧਿਆਣਾ ਸਿਟੀ ਸੈਂਟਰ ਕੇਸ ‘ਚੋਂ ਕੈਪਟਨ ਸਮੇਤ 32 ਜਣੇ ਬਰੀ

ਲੁਧਿਆਣਾ ਸਿਟੀ ਸੈਂਟਰ ਕੇਸ ‘ਚੋਂ ਕੈਪਟਨ ਸਮੇਤ 32 ਜਣੇ ਬਰੀ

ਲੁਧਿਆਣਾ, 27 ਨਵੰਬਰ- ਲੁਧਿਆਣਾ ਦੇ ਬਹੁਚਰਚਿਤ ਸਿਟੀ ਸੈਂਟਰ ਘੁਟਾਲਾ ਮਾਮਲੇ ਵਿੱਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿਤਾ।ਅਦਾਲਤ ਨੇ ਉਨ੍ਹਾਂ ਦੇ ਨਾਲ ਹੋਰ 31 ਹੋਰ ਵਿਅਕਤੀਆਂ ਨੂੰ ਵੀ ਬਰੀ ਕੀਤਾ ਹੈ ਇਹ ਫੈਸਲਾ ਬੁਧਵਾਰ ਨੂੰ ਲੁਧਿਆਣਾ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਕੋਰਟ ਨੇ ਇਹ ਫੈਸਲਾ ਸੁਣਾਇਆ। ਇਸ ਦੌਰਾਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ 32 ਮੁਲਾਜ਼ਮਾਂ ਸਮੇਤ ਅਦਾਲਤ ਵਿੱਚ ਹਾਜ਼ਰ ਸਨ। ਅਤੇ ਕੋਰਟ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਕੋਰਟ ਦੇ ਆਦੇਸ਼ਾਂ ਤੋ ਬਾਅਦ ਕੈਪਟਨ ਨੇ ਕਿਹਾ ਕਿ ਓਹਨਾ ਤੇ ਝੂਠਾ ਕੇਸ ਪਾਇਆ ਗਿਆ ਸੀ ਓਹਨਾ ਨੂੰ ਮਾਨਯੋਗ ਕੋਰਟ ਤੇ ਪੁਰਾ ਯਕੀਨ ਸੀ ਕਿ ਉਹਨਾਂ ਨੂੰ ਕੋਰਟ ਸਹੀ ਇਨਸਾਫ ਦੇਵੇਗੀ ਜਿਸ ਦਾ ਅੱਜ ਨਿਬੇੜਾ ਹੋ ਗਿਆ ਜਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦੋ ਸਾਲ ਪਹਿਲਾਂ ਇਸ ਕੇਸ ਵਿੱਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ। ਇਸ ਉੱਪਰ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਫੈਸਲਾ ਸੁਣਾਇਆ। ਅੱਜ ਅਦਾਲਤ ਵਿੱਚ ਕੈਪਟਨ ਸਣੇ ਸਾਰੇ 32 ਵਿਅਕਤੀ ਅਦਾਲਤ ਵਿੱਚ ਪੇਸ਼ ਹੋਏ। ਮੁਲਜ਼ਮਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ, ਜਵਾਈ ਰਮਿੰਦਰ ਸਿੰਘ ਵੀ ਸ਼ਾਮਲ ਸਨ।ਇਸ ਮਾਮਲੇ ਵਿੱਚ ਐਫਆਈਆਰ ਮਾਰਚ 2007 ਨੂੰ ਦਰਜ ਕੀਤੀ ਗਈ ਸੀ। ਵਿਜਿਲੈਂਸ ਜਾਂਚ ਅਨੁਸਾਰ ਕੈਪਟਨ ਤੇ ਬਾਕੀ 32 ਮੁਲਜ਼ਮਾਂ ਨੇ ਪ੍ਰਾਈਵੇਟ ਬਿਲਡਰ ਟੂਡੇ ਹੋਮਜ਼ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਖਜ਼ਾਨੇ ਨੂੰ 1144 ਕਰੋੜ ਰੁਪਏ ਦਾ ਚੂਨਾ ਲਾਇਆ ਸੀ। ਇਹ ਘੁਟਾਲਾ ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 2007 ਤੱਕ ਰਹੀ ਸਰਕਾਰ ਦੌਰਾਨ ਹੋਇਆ ਸੀ ਲੁਧਿਆਣਾ ਇੰਮਪਰੂਵਮੈਂਟ ਟਰੱਸਟ ਨੇ ਸ਼ਾਪਿੰਗ ਮਾਲ, ਮਲਟੀਪਲੈਕਸ, ਤੇ ਰਿਹਾਇਸ਼ੀ ਆਪਰਟਮੈਂਟ ਤੇ ਹੈਲੀਪੈਡ ਲਈ 25 ਏਕੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਲੁਧਿਆਣਾ ਵਿੱਚ ਪੱਖੋਵਾਲ ਰੋਡ ‘ਤੇ ਇਹ ਪ੍ਰੋਜੈਕਟ ਤਿਆਰ ਹੋਣਾ ਸੀ। ਮਾਮਲੇ ਵਿੱਚ ਕੁੱਲ ਮੁਲਜ਼ਮ 36 ਸੀ ਜਿਨ੍ਹਾਂ ਵਿੱਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।

Comments are closed.

COMING SOON .....


Scroll To Top
11