Wednesday , 3 June 2020
Breaking News
You are here: Home » BUSINESS NEWS » ਲੁਧਿਆਣਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗੈਂਗ ਕਾਬੂ

ਲੁਧਿਆਣਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗੈਂਗ ਕਾਬੂ

ਲੁਧਿਆਣਾ, 13 ਸਤੰਬਰ (ਅਮ੍ਰਿਤਪਾਲ ਸਿੰਘ ਸੋਨੂੰ, ਮਨੋਜ਼ ਸ਼ਰਮਾ)- ਵਾਹਨ ਚੋਰੀ ਕਰਨ ਦੇ ਨਾਲ ਨਾਲ ਘਰਾਂ ਤੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਤਿੰਨ ਮੈਂਬਰੀ ਗੈਂਗ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਕਾਬੂ ਕੀਤਾ ਹੈ । ਪੁਲਿਸ  ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਭਾਰੀ ਮਾਤਰਾ ਵਿਚ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਹੈ ।ਪੁਲਿਸ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਵਾਸੀ ਅਜੇ ਕੁਮਾਰ ਉਰਫ ਜੋਸ਼ੀ , ਰਵੀ ਕੁਮਾਰ ਤੇ ਅੰਮ੍ਰਿਤਸਰ ਦੇ ਵਾਸੀ ਰਾਜੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ । ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ । ਥਾਣਾ ਕੋਤਵਾਲੀ ਦੇ ਮੁਖੀ ਅਮਨਦੀਪ ਸਿੰਘ ਗਿਲ ਦੇ ਮੁਤਾਬਕ ਮੁਲਜ਼ਮਾਂ ਕੋਲੋਂ ਰਿਮਾਂਡ ਦੇ ਦੌਰਾਨ ਪੁਛਗਿਛ ਕੀਤੀ ਜਾਵੇਗੀ ਤੇ ਇਨ੍ਹਾਂ ਕੋਲੋਂ ਹੋਰ ਵੀ ਜਾਣਕਾਰੀਆਂ ਹਾਸਲ ਹੋਣ ਦੀ ਉਮੀਦ ਹੈ। ਇਕ ਪਤਰਕਾਰ ਸੰਮੇਲਨ ਦੇ ਦੌਰਾਨ ਜਾਣਕਾਰੀ ਦਿੰਦਿਆਂ ਏਡੀਸੀਪੀ ਗੁਰਪ੍ਰੀਤ ਸਕੰਦ ਏਸੀਪੀ ਵਰਿਆਮ ਸਿੰਘ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ ਅਮਨਦੀਪ ਸਿੰਘ ਗਿਲ ਨੇ ਦਸਿਆ ਕਿ ਤੈਨੂੰ ਮੁਲਜ਼ਮ ਲੰਮੇ ਸਮੇਂ ਤੋਂ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਪੁਲਿਸ  ਨੇ ਇਕ ਸੂਚਨਾ ਦੇ ਆਧਾਰ ਤੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਜਦ ਉਨ੍ਹਾਂ ਕੋਲੋਂ ਪੁਛਗਿਛ ਕੀਤੀ ਤਾਂ ਕਈ ਵਾਰਦਾਤਾਂ ਦੇ ਖੁਲਾਸੇ ਹੋਏ । ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਸਤ ਐਕਟਿਵਾ, ਸਕੂਟਰ ਚਾਰ ਮੋਟਰਸਾਈਕਲ ,ਦੋ ਪੇਟੀਆਂ ਕੋਲਡ ਡਰਿੰਕ ,ਛੇ ਟੀਨ ਤੇਲ, 9 ਪੈਕੇਟ ਬੀੜੀਆਂ ਪੰਦਰਾਂ ਕਿਲੋ ਰਿਫਾਇੰਡ, ਇਕ ਪੇਟੀ ਬਿਸਕੁਟ  ਅਤੇ ਅਠ ਪੈਕਟ ਟਾਫੀਆਂ ਬਰਾਮਦ ਕੀਤੇ ।
ਇੰਝ ਆਇਆ ਗੈਂਗ ਕਾਬੂ-  ਪਤਰਕਾਰ ਸੰਮੇਲਨ ਦੇ ਦੌਰਾਨ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਮੁਖੀ  ਅਮਨਦੀਪ ਸਿੰਘ ਗਿਲ ਨੇ ਦਸਿਆ ਕਿ ਮੁਲਜ਼ਮ ਧੜਾਧੜ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ।
ਏਸੀ ਮਾਰਕੀਟ ਸਥਿਤ ਅਪਸਰਾ ਫੈਸ਼ਨ ਹਾਊਸ ਦੇ ਮਾਲਕ ਅਮਿਤ ਕੁਮਾਰ ਕੁਝ ਦਿਨ ਪਹਿਲਾਂ ਭਾਰੀ ਮਾਤਰਾ ਵਿਚ ਕਪੜਾ ਰਿਕਸ਼ਾ ਤੇ ਲਦ ਕੇ ਏਸੀ ਮਾਰਕੀਟ ਤੋਂ ਟਰਾਂਸਪੋਰਟ ਨਗਰ ਵਲ ਲਿਜਾ ਰਹੇ ਸਨ ।  ਟਰਾਂਸਪੋਰਟ ਨਗਰ ਤੋਂ ਉਨ੍ਹਾਂ ਨੇ ਪਾਰਸਲ ਅਲਗ ਅਲਗ ਸ਼ਹਿਰਾਂ ਵਿਚ ਭੇਜਣੇ ਸਨ । ਇਸ ਦੌਰਾਨ ਦੋ ਮੋਨੇ ਨੌਜਵਾਨ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਏ ਤੇ ਚਾਕੂ ਦੇ ਨਾਲ ਰਿਕਸ਼ਾ ਦੀਆਂ ਰਸੀਆਂ ਕਟ ਕੇ ਕੁਝ ਪਾਰਸਲ ਚੋਰੀ ਕਰਕੇ ਲੈ ਗਏ । ਇਸ ਵਾਰਦਾਤ ਦੀ ਜਾਣਕਾਰੀ ਅਮਿਤ ਕੁਮਾਰ ਨੇ ਤੁਰੰਤ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿਤੀ । ਅਮਿਤ ਦੀ ਜਾਣਕਾਰੀ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਤਫਤੀਸ਼ ਸ਼ੁਰੂ ਕੀਤੀ ਤੇ ਨਾਕਾਬੰਦੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ । ਪੁਲਸ ਦੇ ਮੁਤਾਬਕ ਪੁਛਗਿਛ ਦੇ ਦੌਰਾਨ ਮੁਲਜ਼ਮ ਹੋਰ ਵੀ ਕਈ ਖੁਲਾਸੇ ਕਰ ਸਕਦੇ ਹਨ ।
ਮੁਲਜ਼ਮਾਂ ਉਪਰ ਪਹਿਲਾਂ ਵੀ ਦਰਜ ਹਨ ਦੋ ਮਾਮਲੇ- ਥਾਣਾ ਕੋਤਵਾਲੀ ਦੀ ਪੁਲਿਸ ਦੇ ਮੁਤਾਬਕ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਵਾਹਨ ਚੋਰੀ ਦੇ ਦੋ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ । ਉਨ੍ਹਾਂ ਨੇ ਥਾਣਾ ਕੋਤਵਾਲੀ ਦੇ ਇਲਾਕੇ ਵਿਚੋਂ ਹੀ ਦੋ ਐਕਟਿਵਾ ਚੋਰੀ ਕੀਤੇ ਸਨ।

Comments are closed.

COMING SOON .....


Scroll To Top
11