Sunday , 16 December 2018
Breaking News
You are here: Home » BUSINESS NEWS » ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਡੇਢ ਕਿੱਲੋ ਅਫੀਮ ਸਮੇਤ ਕਾਬੂ

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਡੇਢ ਕਿੱਲੋ ਅਫੀਮ ਸਮੇਤ ਕਾਬੂ

ਜਗਰਾਓਂ, 16 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਲੁਧਿਆਣਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਨਸ਼ੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦੋ ਨਸ਼ਾ ਤਸਕਰਾਂ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਤਰੁਨ ਰਤਨ (ਪੀ.ਪੀ.ਐਸ.) ਐਸ.ਪੀ. (ਆਈ) ਅਤੇ ਸ੍ਰੀ ਅਮਨਦੀਪ ਸਿੰਘ ਬਰਾੜ ਡੀ.ਐਸ.ਪੀ. (ਆਈ) ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨੇ ਖੂਫੀਆ ਇਤਲਾਹ ’ਤੇ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਉਰਫ ਸਿੱਧੂ ਪੁੱਤਰ ਅਮਰ ਸਿੰਘ ਵਾਸੀ ਪਿੰਡ ਨੱਥੋਵਾਲ ਅਤੇ ਹਰਵਿੰਦਰ ਸਿੰਘ ਉਰਫ ਬੱਗਾ ਪੁੱਤਰ ਮੇਜਰ ਸਿੰਘ ਵਾਸੀ ਹੇਰਾਂ ਨੂੰ ਗਸ਼ਤ ਦੌਰਾਨ ਕਰਮਵਾਰ ਅੱਧਾ ਕਿੱਲੋ ਅਤੇ ਇੱਕ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਹੈ। ਜਿਸ ’ਤੇ ਗੁਰਦੀਪ ਸਿੰਘ ਉਰਫ ਸਿੱਧੂ ਦੇ ਖਿਲਾਫ ਮੁਕੱਦਮਾ ਨੰਬਰ 141 ਮਿਤੀ 07-09-2018 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਹਠੂਰ ਅਤੇ ਹਰਵਿੰਦਰ ਸਿੰਘ ਉਰਫ ਬੱਗਾ ਦੇ ਖਿਲਾਫ ਮੁਕੱਦਮਾ ਨੰਬਰ 144 ਮਿਤੀ 13-9-18 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤੇ ਗਏ ਹਨ। ਜੋ ਮਿਤੀ 14-9-18 ਨੂੰ ਏ.ਐਸ.ਆਈ. ਚਮਕੌਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਦੀ ਟੀ ਪੁਆਇੰਟ ਬਾ ਹੱਦ ਪਿੰਡ ਕਮਾਲਪੁਰਾ ਤੋਂ ਦੋਸ਼ੀ ਗੁਰਦੀਪ ਸਿੰਘ ਉਰਫ ਸਿੱਧੂ ਨੂੰ ਕਾਬੂ ਕਰਕੇ ਉਸ ਪਾਸੋਂ ਅੱਧਾ ਕਿੱਲੋ ਅਫੀਮ ਬ੍ਰਾਮਦ ਕੀਤੀ ਅਤੇ ਟੀ-ਪੁਆਇੰਟ ਬਾ ਹੱਦ ਪਿੰਡ ਸੀਲੋਆਣੀ ਤੋਂ ਦੋਸ਼ੀ ਹਰਵਿੰਦਰ ਸਿੰਘ ਕਰਕੇ ਉਸ ਪਾਸੋਂ ਅੱਧਾ ਕਿੱਲੋ ਅਫੀਮ ਬ੍ਰਾਮਦ ਕੀਤੀ ਅਤੇ ਟੀ-ਪੁਆਇੰਟ ਬਾ ਹੱਦ ਪਿੰਡ ਸੀਲੋਆਣੀ ਤੋਂ ਦੋਸ਼ੀ ਹਰਵਿੰਦਰ ਸਿੰਘ ਉਰਫ ਬੱਗਾ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਕਿੱਲੋ ਅਫੀਮ ਬ੍ਰਾਮਦ ਕੀਤ ਹੈ। ਇਹ ਕਾਫੀ ਸਮੇਂ ਤੋਂ ਨਸ਼ਾ ਵੇਚਣ ਦੇ ਆਦੀ ਹਨ। ਇਨ੍ਹਾਂ ਨੂੰ ਹੁਣ ਨੱਥ ਪਾਈ ਗਈ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Comments are closed.

COMING SOON .....


Scroll To Top
11