Tuesday , 31 March 2020
Breaking News
You are here: Home » HEALTH » ਲੁਧਿਆਣਾ ‘ਚ ਲਾਪਤਾ ਔਰਤ ਦਾ ਪ੍ਰੇਮੀ ਵੱਲੋਂ ਕਤਲ-ਇਤਰਾਜ਼ਯੋਗ ਹਾਲਤ ‘ਚ ਮਿਲੀ ਲਾਸ਼

ਲੁਧਿਆਣਾ ‘ਚ ਲਾਪਤਾ ਔਰਤ ਦਾ ਪ੍ਰੇਮੀ ਵੱਲੋਂ ਕਤਲ-ਇਤਰਾਜ਼ਯੋਗ ਹਾਲਤ ‘ਚ ਮਿਲੀ ਲਾਸ਼

ਲੁਧਿਆਣਾ, 10 ਨਵੰਬਰ (ਜਸਪਾਲ ਅਰੋੜਾ)- ਥਾਣਾ ਜਮਾਲਪੁਰ ਦੇ ਇਲਾਕੇ ਰਾਮ ਨਗਰ ਵਿਖੇ ਬੀਤੀ ਰਾਤ ਲਾਪਤਾ ਔਰਤ ਦਾ ਉਸ ਦੇ ਪ੍ਰੇਮੀ ਵਲੋਂ ਮਾਰਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਸ ਨੇ ਔਰਤ ਦੀ ਲਾਸ਼ ਨੂੰ ਉਸ ਦੇ ਪ੍ਰੇਮੀ ਦੇ ਘਰ ਦੇ ਪਿੱਛੇ ਖਾਲੀ ਪਲਾਂਟ ਚੋ ਬਰਾਮਦ ਕੀਤਾ ਹੈ ਜਿਸ ਦੇ ਕਪੜੇ ਫਟੇ ਹੋਏ ਸਨ ਅਤੇ ਉਸ ਦੇ ਸਰੀਰ ਤੇ ਚੋਟ ਦੇ ਨਿਸ਼ਾਨ ਸਨ ਮੌਕੇ ਤੇ ਪਹੁੰਚੇ ਥਾਣਾ ਜਮਾਲਪੁਰ ਮੁਖੀ ਹਰਜਿੰਦਰ ਸਿੰਘ ਅਤੇ ਮੁੰਡੀਆਂ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਮ ਨਗਰ ਨਿਵਾਸੀ ਅਜੇ ਕੁਮਾਰ ਨੇ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਮਾਂ 50 ਸਾਲਾਂ ਦੇਵੀ ਸਰਾ ਦੇ ਓਹਨਾ ਦੇ ਘਰ ਦੀ ਕੁਝ ਦੂਰੀ ਤੇ ਰਹਿਣ ਵਾਲੇ ਸੇਠੀ ਕੁਮਾਰ ਨਾਮਕ ਵਿਅਕਤੀ ਨਾਲ ਨਜਾਇਜ ਸਬੰਧ ਸਨ ਉਸ ਦੀ ਮਾਂ ਨੂੰ ਉਸ ਦੇ ਪਿਤਾ ਨੇ ਸੇਠੀ ਕੁਮਾਰ ਨਾਲ ਅਪਤੀ ਜਨਕ ਹਾਲਤ ਚ ਫੜਿਆ ਸੀ ਅਤੇ ਉਸ ਦੇ ਪਿਤਾ ਨੇ ਸੇਠੀ ਦੀ ਧੁਨਾਈ ਕੀਤੀ ਸੀ ਉਸ ਦੇ ਲੜਕੇ ਅਨੁਸਾਰ ਉਸ ਦੀ ਮਾਂ ਪਿਛਲੇ 2 ਦਿਨ ਤੋਂ ਲਾਪਤਾ ਸੀ ਅਤੇ ਉਹ ਆਪਣੀ ਮਾਂ ਦੀ ਤਲਾਸ਼ ਕਰ ਰਹੇ ਸਨ ਉਹਨਾਂ ਨੂੰ ਐਤਵਾਰ ਸਵੇਰੇ ਕਿਸੀ ਨੇ ਸੂਚਨਾ ਦਿੱਤੀ ਕਿ ਉਸ ਦੀ ਮਾਂ ਦੀ ਲਾਸ਼ ਸੇਠੀ ਕੁਮਾਰ ਦੇ ਘਰ ਦੇ ਪਿੱਛੇ ਪਈ ਹੈ ਉਹ ਤੁਰੰਤ ਮੌਕੇ ਤੇ ਪਹੁੰਚੇ ਓਹਨਾ ਪੁਲਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਮ੍ਰਿਤਕ ਔਰਤ ਦੇ ਲੜਕੇ ਦੇ ਬਿਆਨਾਂ ਤੇ ਉਸ ਦੀ ਮਾਂ ਦੇ ਪ੍ਰੇਮੀ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿਤੀ।

Comments are closed.

COMING SOON .....


Scroll To Top
11