Saturday , 30 May 2020
Breaking News
You are here: Home » BUSINESS NEWS » ਲੁਧਿਆਣਾ ‘ਚ ਦਿਨ ਦਿਹਾੜੇ ਲੁਟੇਰੇ ਫਾਇਨਾਂਸ ਕੰਪਨੀ ‘ਚੋਂ 12 ਕਰੋੜ ਦਾ ਸੋਨਾ ਲੁੱਟ ਹੋਏ ਫਰਾਰ

ਲੁਧਿਆਣਾ ‘ਚ ਦਿਨ ਦਿਹਾੜੇ ਲੁਟੇਰੇ ਫਾਇਨਾਂਸ ਕੰਪਨੀ ‘ਚੋਂ 12 ਕਰੋੜ ਦਾ ਸੋਨਾ ਲੁੱਟ ਹੋਏ ਫਰਾਰ

ਲੁਧਿਆਣਾ, 17 ਫਰਵਰੀ- ਲੁਧਿਆਣਾ ਦੇ ਗਿੱਲ ਰੋਡ ਤੇ ਆਈ ਆਈ ਐਫ ਐਲ ਫਾਇਨਾਂਸ ਕੰਪਨੀ ਦੇ ਦਫਤਰ ਚ ਦਿਨ ਦਿਹਾੜੇ ਦਾਖਿਲ ਹੋਏ ਹਥਿਆਰਬੰਦ 4 ਲੁਟੇਰੇ ਕੰਪਨੀ ਕਰਮਚਾਰੀਆਂ ਨੂੰ ਬੰਧਕ ਬਣਾ ਕੇ 12 ਕਰੋੜ ਦਾ 30 ਕਿਲੋ ਸੋਨਾ ਲੁੱਟ ਕੇ ਫਰਾਰ ਹੋ ਗਏ ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ ਜਦੋ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾ ਲੁਟੇਰਿਆਂ ਨੂੰ ਗੁਆਂਢ ‘ਚ ਲਗੇ ਸੀ ਸੀ ਟੀ ਵੀ ਕੈਮਰਿਆਂ ‘ਚ ਕੈਦ ਹੋ ਗਏ ਲੁਟੇਰਿਆਂ ਦੀ ਸੰਖਿਆ 5 ਦੱਸੀ ਜਾ ਰਹੀ ਹੈ ਇਕ ਲੁਟੇਰਾ ਕਾਰ ਚ ਬੈਠਾ ਸੀ ਜਦ ਕਿ 4 ਲੁਟੇਰੇ ਕੰਪਨੀ ਚ ਵਾਰਦਾਤ ਨੂੰ ਅੰਜਾਮ ਦੇਣ ਲਈ ਗਏ ਸਨ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਡੀ ਸੀ ਪੀ ਸਿਮ੍ਰਤਪਾਲ ਸਿੰਘ ਢੀਂਡਸਾ ,ਡੀ ਸੀ ਪੀ ਅਸ਼ਵਨੀ ਕੁਮਾਰ ਏ ਡੀ ਸੀ ਪੀ ਕ੍ਰਾਈਮ ਹਰੀਸ਼ ਧਿਆਮਾ ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ , ਏ ਸੀ ਪੀ ਕ੍ਰਾਈਮ ਮਨਦੀਪ ਸਿੰਘ ਏ ਸੀ ਪੀ ਕ੍ਰਾਈਮ 2 ਸੁਰਿੰਦਰ ਮੋਹਨ ਏ ਸੀ ਪੀ ਸੰਦੀਪ ਵਡੇਰਾ ਸੀ ਆਈ ਏ 1 ਸੀ ਆਈ ਏ 2 ਅਤੇ 3 , ਡਾਗ ਸਕਵਾਇਡ ਟੀਮਾਂ ਮੌਕੇ ਤੇ ਪਹੁੰਚ ਗਈਆਂ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਜਦੋ ਉਹ ਆਪਣੀ ਕੰਪਨੀ ਦੇ ਦਫਤਰ ਚ 5 ਕਰਮਚਾਰੀਆਂ ਸਮੇਤ ਡਿਊਟੀ ਤੇ ਤੈਨਾਤ ਸੀ ਤਾਂ ਇਸ ਦੌਰਾਨ ਅਚਾਨਕ 4 ਨਕਾਬਪੋਸ਼ ਲੁਟੇਰੇ ਓਹਨਾ ਦੀ ਕੰਪਨੀ ਚ ਦਾਖਿਲ ਹੋ ਗਏ ਜਿਨ੍ਹਾਂ ਨੇ ਆਉਂਦਿਆਂ ਹੀ ਓਹਨਾ ਨੂੰ ਅਤੇ ਓਹਨਾ ਦੇ ਕਰਮਚਾਰੀਆਂ ਨੂੰ ਤੇਜ਼ਧਾਰ ਹਥਿਆਰਾ ਅਤੇ ਪਿਸਤੌਲ ਦੀ ਨੋਕ ਤੇ ਬੰਧਕ ਬਣਾ ਲਿਆ ਅਤੇ ਲੁਟੇਰਿਆਂ ਨੇ ਉਹਨਾਂ ਕੋਲੋ ਲੋਕਰ ਦੀ ਚਾਬੀਆਂ ਖੋਹ ਲਈਆਂ ਅਤੇ ਲੁਟੇਰੇ ਲੋਕਰ ਚ ਪਿਆ 30 ਕਿਲੋ ਸੋਨਾ ਬੈਗਾ ਚ ਲੈ ਕੇ ਓਹਨਾ ਨੂੰ ਧਮਕੀਆ ਦਿੰਦੇ ਹੋਏ ਆਪਣੀ ਵਰਨਾ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ ਲੁਟੇਰਿਆਂ ਦੇ ਜਾਉਣ ਮਗਰੋਂ ਕੰਪਨੀ ਮੈਨੇਜਰ ਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਪੁਲਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਓਹਨਾ ਨੇ ਪੂਰੇ ਸ਼ਹਿਰ ਵਿਚ ਨਾਕੇਬੰਦੀ ਕਰ ਦਿਤੀ ਪਰੰਤੂ ਲੁਟੇਰਿਆਂ ਦਾ ਕੁਝ ਪਤਾ ਨਹੀਂ ਚਲਿਆ ਪੁਲਸ ਨੇ ਜਾਂਚ ਕਰਦੇ ਹੋਏ ਕੰਪਨੀ ਦੇ ਗੁਆਂਢ ਦੀ ਦੁਕਾਨ ਦੇ ਬਾਹਰ ਲਗੇ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿਚ 4 ਲੁਟੇਰੇ ਬੈਂਕ ਚ ਜਾਂਦੇ ਅਤੇ ਸੋਨਾ ਲੁੱਟ ਕੇ ਬਾਹਰ ਆਉਂਦੇ ਦਿਖਾਈ ਦੇ ਰਹੇ ਸਨ ਜਿਨਾਂ ਨੇ ਮੂੰਹ ਢੱਕੇ ਸ਼ਨ ਜਦ ਕਿ ਇਕ ਲੁਟੇਰਾ ਕਾਰ ਵਿਚ ਬੈਠਾ ਆਪਣੇ ਸਾਥੀਆਂ ਦਾ ਇੰਤਜ਼ਾਰ ਕਰ ਰਿਹਾ ਸੀ ਪੁਲਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

Comments are closed.

COMING SOON .....


Scroll To Top
11