Friday , 24 January 2020
Breaking News
You are here: Home » BUSINESS NEWS » ਲੁਟੇਰਾ ਗਿਰੋਹ ਦੇ 4 ਮੈਂਬਰ ਕਾਬੂ

ਲੁਟੇਰਾ ਗਿਰੋਹ ਦੇ 4 ਮੈਂਬਰ ਕਾਬੂ

ਖੋਹ ਕੀਤੇ 13 ਮੋਬਾਇਲ ਅਤੇ ਚੋਰੀ ਦੇ 3 ਮੋਟਰਸਾਈਕਲ ਬਰਾਮਦ
ਲੁਧਿਆਣਾ, 14 ਨਵੰਬਰ (ਜਸਪਾਲ ਅਰੋੜਾ)- ਥਾਣਾ ਸਦਰ ਦੀ ਪੁਲਸ ਪਾਰਟੀ ਨੇ ਲਲਤੋਂ ਚੌਕ ‘ਚ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਖੋਹ ਕੀਤੇ 13 ਮੋਬਾਈਲ ਅਤੇ ਚੋਰੀ ਕੀਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ ਜਿਸ ਉਤੇ ਬੈਠ ਕੇ ਦੋਸ਼ੀ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ। ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ,  ਏ ਸੀ ਪੀ ਜਸ਼ਨਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਰਾਹਗੀਰਾਂ ਕੋਲੋ ਮੋਬਾਈਲ ਅਤੇ ਨਗਦੀ ਦੀ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਲਲਤੋਂ ਇਲਾਕੇ ਚ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਚ ਘੁੰਮ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਲਲਤੋਂ ਚੌਕ ਚ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਲੁਟੇਰਾ ਗਿਰੋਹ ਦੇ 4 ਮੈਂਬਰਾ ਨੂੰ ਕਾਬੂ ਕਰ ਲਿਆ ਅਤੇ ਓਹਨਾ ਦੀ  ਨਿਸ਼ਾਨ ਦੇਹੀ ਤੇ ਉਹਨਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਚ ਰਾਹਗੀਰਾਂ ਕੋਲੋ ਲੁਟੇ ਮੋਬਾਈਲ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਕਰ ਲਏ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਹਰਿਆਣਾ ਦੇ ਸਿਰਸਾ ਨਿਵਾਸੀ ਰਵੀ ਉਰਫ ਗੰਜਾ ਮਾਣਕਵਾਲ ਨਿਵਾਸੀ ਗੁਰਦੀਪ ਸਿੰਘ ਉਰਫ ਕਾਕਾ, ਪਿੰਡ ਠੁਕਰਵਾਲ ਨਿਵਾਸੀ ਬਲਵਿੰਦਰ ਸਿੰਘ ਉਰਫ ਬਬਲੂ ,  ਬਠਿੰਡਾ ਦੇ ਪਰਸਰਾਮ ਨਗਰ ਨਿਵਾਸੀ ਮਨਜੀਤ ਸਿੰਘ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਫੜੇ ਗਏ ਦੋਸ਼ੀਆਂ ਵਿਚੋਂ ਦੋਸ਼ੀ ਗੁਰਦੀਪ ਸਿੰਘ ਤੇ ਪਹਿਲਾ ਥਾਣਾ ਸਦਰ ਵਿਖੇ ਚੋਰੀ ਦੇ 2 ਮਾਮਲੇ ਦਰਜ ਹਨ ਅਤੇ ਦੋਸ਼ੀ ਰਵੀ ਉਰਫ ਗੰਜਾ ਤੇ ਥਾਣਾ ਕੋਤਵਾਲੀ ਵਿਚ  1 ਚੋਰੀ ਦਾ ਅਤੇ ਦੂਸਰਾ ਮਾਮਲਾ ਨਸ਼ਾ ਤਸਕਰੀ ਦਾ ਦਰਜ ਹੈ ਪੁਲਸ ਅਨੁਸਾਰ ਓਹਨਾ ਨੇ ਇਹ ਦੋਸ਼ੀਆਂ ਨੂੰ ਫੜ ਕੇ 10 ਵਾਰਦਾਤਾਂ ਨੂੰ ਟਰੇਸ ਕਰ ਲਿਆ ਹੈ ਪੁਲਸ ਨੇ ਅੱਜ ਚਾਰਾ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11