Monday , 17 June 2019
Breaking News
You are here: Home » BUSINESS NEWS » ਲਾਹੌਰ ਬੱਸ ਸਰਵਿਸ ਨੂੰ ਲੱਗੀ ਨਜ਼ਰ

ਲਾਹੌਰ ਬੱਸ ਸਰਵਿਸ ਨੂੰ ਲੱਗੀ ਨਜ਼ਰ

ਅੰਮ੍ਰਿਤਸਰ, 10 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਭਾਰਤ ਪਾਕਿਸਤਾਨ ਦੀ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਅੰਮ੍ਰਿਤਸਰ ਤੋ ਲਾਹੌਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਚਾਲੇ ਸ਼ੁਰੂ ਕੀਤੀਆਂ ‘ਦੋਸਤੀ ਤੇ ਪੰਜ-ਆਬ’ ਬੱਸਾਂ ਨੂੰ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੈ। ਪਾਕਿਸਤਾਨ ਸਰਕਾਰ ਦੀਆਂ ਬੇਨਿਯਮੀਆਂ ਦੇ ਚੱਲਦਿਆਂ ਧਾਰਮਿਕ ਸ਼ਹਿਰਾਂ ਸ੍ਰੀ ਨਨਕਾਣਾ ਸਾਹਿਬ ਅਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਕੀਤੀ ਸ਼ੁਰੂ ਕੀਤੀ ਗਈ ਬੱਸ ਸੇਵਾ ਸਿਰਫ ਪਾਕਿਸਤਾਨੀ ਸਰਹੱਦੀ ਚੌਨੀ ਵਾਹਗਾ ਤੱਕ ਹੀ ਸੀਮਤ ਹੋ ਕੇ ਰਹਿ ਗਈ।ਇਹ ਸਿਲਸਿਲਾ ਪਿਛਲੇ ਤਿੰਨ ਸਾਲ ਤੋਂ ਜਾਰੀ ਹੈ, ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਰਹੱਦ ਦੇ ਦੋਵੇਂ ਪਾਸੇ ਅਮਨ ਸ਼ਾਂਤੀ ਤੇ ਭਾਈਚਾਰੇ ਦੀ ਬਹਾਲੀ ਲਈ ਜੱਦੋ-ਜਹਿਦ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ, ਸਬੰਧਿਤ ਵਿਭਾਗ ਅਤੇ ਭਾਰਤ ਸਰਕਾਰ ਵੱਲੋਂ ਕੋਈ ਵਿਰੋਧ ਜਾਂ ਨਾਰਾਜ਼ਗੀ ਦਰਜ ਨਹੀ ਕਰਾਈ ਗਈ। ਜਾਣਕਾਰੀ ਅਨੁਸਾਰ ‘ਦੋਸਤੀ ਤੇ ਪੰਜ-ਆਬ’ ਬੱਸਾਂ ਪਿਛਲੇ ਕਈ ਮਹੀਨਿਆਂ ਤੋ ਬਿੰਨ੍ਹਾਂ ਸਵਾਰੀਆਂ ਦੇ ਹੀ ਅੰਮ੍ਰਿਤਸਰ-ਲਾਹੌਰ ਵਿਚਕਾਰ ਚੱਲਦੀਆਂ ਆ ਰਹੀਆਂ ਹਨ ਜਾਂ ਬਹੁਤੀ ਵਾਰ ਇਕ ਜਾਂ ਦੋ ਯਾਤਰੂਆਂ ਨੂੰ ਲੈ ਕੇ ਕਰੀਬ 63 ਕਿਲੋਮੀਟਰ ਦਾ ਸਫਰ ਤੈਅ ਕਰ ਰਹੀਆਂ ਹਨ। ਯਾਤਰੂਆਂ ਦੀ ਗਿਣਤੀ ਨਾ ਮਾਤਰ ਹੋਣ ਦੇ ਬਾਵਜ਼ੂਦ ਪ੍ਰੋਟੋਕਾਲ ਦਿੰਦਿਆਂ ਇੰਨਾਂ ਖਾਲੀ ਬੱਸਾਂ ਨਾਲ ਸੁਰੱਖਿਆ ਕਰਮਚਾਰੀਆਂ ਵਾਲੀ ਪਾਇਲਟ ਜਿਪਸੀ ਨਿਯਮ ਨਾਲ ਰਵਾਨਾ ਕੀਤੀ ਜਾਂਦੀ ਹੈ।ਇੱਥੇ ਜ਼ਿਕਰਯੋਗ ਹੈ ਕਿ ਇਹ ਬੱਸ ਸੇਵਾ 24 ਜਨਵਰੀ 2006 ਨੂੰ ਲਾਹੌਰ ਤੋ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋ ਸ੍ਰੀ ਨਨਕਾਣਾ ਸਾਹਿਬ ਸ਼ੁਰੂ ਕੀਤੀ ਗਈ ਸੀ। ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਸ੍ਰੀ ਨਨਕਾਣਾ ਸਾਹਿਬ ਤੋ ਸ੍ਰੀ ਅੰਮ੍ਰਿਤਸਰ ਆਉਣ ਵਾਲੀ ਬੱਸ ਦਾ ਨਾਂਅ ‘ਦੋਸਤੀ’ ਬੱਸ ਅਤੇ ਪੰਜਾਬ ਰੋਡਵੇਜ਼ (ਭਾਰਤ) ਵੱਲੋਂ ਸ੍ਰੀ ਅੰਮ੍ਰਿਤਸਰ ਤੋ ਸ੍ਰੀ ਨਨਕਾਣਾ ਸਾਹਿਬ ਨੂੰ ਭੇਜੀ ਜਾਣ ਵਾਲੀ ਬੱਸ ਦਾ ਨਾਂਅ ‘ਪੰਜ-ਆਬ’ ਰੱਖਿਆ ਗਿਆ। ਪਾਕਿਸਤਾਨ ਵੱਲੋਂ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਇਹ ਬੱਸ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ੍ਰੀ ਅੰਮ੍ਰਿਤਸਰ ਆਉਦੀ ਹੈ ਅਤੇ ਇੱਧਰੋ ਅੰਤਰਰਾਸ਼ਟਰੀ ਬੱਸ ਟ੍ਰਮੀਨਲ ਅੰਮ੍ਰਿਤਸਰ ਤੋ ਇਹ ਬੱਸ ਮੰਗਲਵਾਰ ਤੇ ਸ਼ਨੀਵਾਰ ਸਵੇਰੇ 10.30 ਵਜੇ ਰਵਾਨਾ ਕੀਤੀ ਜਾਂਦੀ ਹੈ। ਪਹਿਲਾਂ-ਪਹਿਲਾਂ ਤਾਂ ਸ੍ਰੀ ਨਨਕਾਣਾ ਸਾਹਿਬ ਨੂੰ ਜਾਣ ਵਾਲੀ ‘ਪੰਜ-ਆਬ’ ਬੱਸ ਦੀਆਂ ਟਿਕਟਾਂ ਦੀ ਬੁਕਿੰਗ ਵੇਟਿੰਗ ‘ਚ ਚੱਲਦੀ ਰਹੀ ਅਤੇ ਇਸ ਯਾਤਰਾ ਲਈ ਲੋਕਾਂ ਵੱਲੋਂ ਵੱਡੀ ਉਤਸੁਕਤਾ ਦਿਖਾਈ ਜਾਂਦੀ ਰਹੀ, ਪਰ ਉਹੀ ਬੱਸਾਂ ਹੁਣ ਸਵਾਰੀਆਂ ਲਈ ਤਰਸ ਦੀਆਂ ਦਿਖਾਈ ਦੇ ਰਹੀਆਂ ਹਨ। ਇੰਨ੍ਹਾਂ ਬੱਸਾਂ ‘ਚ ਯਾਤਰੂਆਂ ਦੀ ਘਾਟ ਦਾ ਮੁੱਖ ਕਾਰਨ ਵੀਜ਼ਾ ਸੈਂਟਰ ਦਾ ਅੰਮ੍ਰਿਤਸਰ ‘ਚ ਨਾ ਹੋ ਕੇ ਦਿੱਲੀ ‘ਚ ਹੋਣਾ ਮੁੱਖ ਕਾਰਨ ਹੈ।

Comments are closed.

COMING SOON .....


Scroll To Top
11