Friday , 19 July 2019
Breaking News
You are here: Home » PUNJAB NEWS » ਲਾਵਾਰਿਸ ਹਾਲਤ ‘ਚ ਸੜਕਾਂ ‘ਤੇ ਰੁਲ ਰਹੇ ਪਸ਼ੂਆਂ ਦੀ ਸੰਭਾਲ ਲਈ ਨਹੀਂ ਕੋਈ ਪ੍ਰਬੰਧ

ਲਾਵਾਰਿਸ ਹਾਲਤ ‘ਚ ਸੜਕਾਂ ‘ਤੇ ਰੁਲ ਰਹੇ ਪਸ਼ੂਆਂ ਦੀ ਸੰਭਾਲ ਲਈ ਨਹੀਂ ਕੋਈ ਪ੍ਰਬੰਧ

ਮਾਜਰੀ , 10 ਜੁਲਾਈ (ਸੁਭਾਸ਼ ਚੰਦ)- ਲਵਾਰਿਸ਼ ਹਾਲਤ ਵਿੱਚ ਸੜਕਾਂ ‘ਤੇ ਗਲ ਸੜ ਰਹੇ ਪਸੂਆਂ ਦੀ ਸੰਭਾਲ ਲਈ ਸਰਕਾਰ ਦਾ ਕੋਈ ਵੀ ਵਿਭਾਗ ਸੰਭਾਲ ਪ੍ਰਤੀ ਜ਼ਿੰਮੇਵਾਰੀ ਲਈ ਤਿਆਰ ਨਹੀਂ ਹੈ।ਇਸ ਸਬੰਧੀ ਸਮਾਜਸੇਵੀ ਰਵਿੰਦਰ ਸਿੰਘ ਵਜੀਦਪੁਰ, ਜੱਗੀ ਕਾਦੀਮਾਜਰਾ ਤੇ ਜਸਵੀਰ ਸਿੰਘ ਨੇ ਦੱਸਿਆ ਕਿ ਕੁਰਾਲੀ-ਸਿਸਵਾਂ ਰੋਡ ਸਥਿਤ ਕਾਦੀਮਾਜਰਾ ਬੱਸ ਸਟੈਡ ਤੇ ਕਿਸੇ ਵਾਹਨ ਦੀ ਫੇਟ ਨਾਲ ਇੱਕ ਲਵਾਰਿਸ਼ ਸਾਨ੍ਹ ਮਿਤ੍ਰਕ ਹਾਲਤ ਵਿੱਚ ਪਿਆ ਹੈ। ਜੋ ਕਿ ਤਿੰਨ ਦਿਨ ਬੀਤ ਜਾਣ ਅਤੇ ਮੀਂਹ ਕਾਰਨ ਬੁਰੀ ਤਰ੍ਹਾਂ ਗਲ ਸੜ ਚੁੱਕਾ ਹੈ। ਜਿਸ ਕਾਰਨ ਹਰ ਪਾਸੇ ਬੂਦਬੋ ਫ਼ੈਲ ਚੁੱਕੀ
ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਸੰਭਾਲ ਲਈ ਵੈਟਨਰੀ, ਸਿਹਤ ਤੇ ਪੁਲਿਸ ਵਿਭਾਗ ਸਮੇਤ ਹੱਡਾਰੋੜੀ ਤੇ ਸਬੰਧਿਤ ਪੰਚਾਇਤ ਨੂੰ ਵੀ ਜਾਣੂ ਕਰਵਾਇਆ ਗਿਆ, ਪਰ ਕਿਸੇ ਨੇ ਵੀ ਆਪਣੀ ਜਿਮੇਵਾਰੀ ਸਮਝਦਿਆਂ ਇਸ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ। ਇਸ ਉਪਰੰਤ ਸਾਬਕਾ ਬਲਾਕ ਸੰਮਤੀ ਮੈਬਰ ਤੇ ਮਾਜੁਦਾ ਸਰਪੰਚ ਡਿੰਪਲ ਰਾਠੋਰ ਸਿਆਲਬਾ ਰਾਹੀਂ ਇਸ ਸਾਨ ਨੂੰ ਮਸ਼ੀਨ ਰਾਹੀਂ ਡੂੰਘਾ ਟੋਇਆ ਪੁੱਟਕੇ ਦਬਾਇਆ।

Comments are closed.

COMING SOON .....


Scroll To Top
11