Monday , 22 October 2018
Breaking News
You are here: Home » Carrier » ਲਾਲ ਕਿਤਾਬ ਨਾਲ ਜੁੜੇ ਹੋਏ ਭਰਮਾਂ ਨੂੰ ਦੂਰ ਕਰਨਾ ਮੇਰੇ ਜੀਵਨ ਦਾ ਮਿਸ਼ਨ : ਪਰਦੀਪ ਮਲਹੋਤਰਾ

ਲਾਲ ਕਿਤਾਬ ਨਾਲ ਜੁੜੇ ਹੋਏ ਭਰਮਾਂ ਨੂੰ ਦੂਰ ਕਰਨਾ ਮੇਰੇ ਜੀਵਨ ਦਾ ਮਿਸ਼ਨ : ਪਰਦੀਪ ਮਲਹੋਤਰਾ

ਨਵੀਂ ਦਿੱਲੀ, 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਦਿਲੀ ਦੇ ਪ੍ਰਸਿਧ ਨੌਜਵਾਨ ਲਾਲ ਕਿਤਾਬ ਜੋਤਸ਼ੀ ਪਰਦੀਪ ਮਲਹੋਤਰਾ ਅਜ ਜਲੰਧਰ ਪੁਜੇ। ਉਨ੍ਹਾਂ ਨੇ ਛੋਟੀ ਉਮਰ ਵਿਚ ਹੀ ਲਾਲ ਕਿਤਾਬ ਜੋਤਿਸ਼ ਵਿਚ ਇਕ ਨਾਯਾਬ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲ ਕਿਤਾਬ ਨਾਲ ਜੁੜੇ ਹੋਏ ਭਰਮਾਂ ਨੂੰ ਦੂਰ ਕਰਨਾ ਤੇ ਲੋਕਾਂ ਨੂੰ ਸਹੀ ਦਿਸ਼ਾ ਵਲ ਲੈ ਜਾਣਾ ਮੇਰੇ ਜੀਵਨ ਦਾ ਮਿਸ਼ਨ ਹੈ। ਉਨ੍ਹਾਂ ਨੇ ਕਿਹਾ ਕਿ ਲਾਲ ਕਿਤਾਬ ਵਿਚ ਜੀਵਨ ਨੂੰ ਪੋਜ਼ਿਟਿਵ ਤਰੀਕੇ ਨਾਲ਼ ਜੀਣ ਦੀ ਕਲਾ ਸਿਖਾਈ ਜਾਂਦੀ ਹੈ। ਇਸ ਵਿਚ ਲਿਖਿਆ ਹੈ ਕਿ ਆਪਣੇ ਵਿਰਸੇ, ਸਭਿਆਚਾਰ ਅਤੇ ਕਦਰਾ ਕੀਮਤਾ ਨਾਲ ਜੁੜੇ ਰਹਿਣ ਨਾਲ ਤੇ ਰਿਸ਼ਤਿਆਂ ਨੂੰ ਪਿਆਰ ਨਾਲ ਨਿਭਾਉਣ ਨਾਲ ਗ੍ਰੋਹ ਨੇਕ ਹੁੰਦੇ ਨੇ ਤੇ ਜੀਵਨ ਖੁਸ਼ੀ ਨਾਲ ਭਰ ਜਾਂਦਾ ਹੈ ।ਲਾਲ ਕਿਤਾਬ ਜੋਤਿਸ਼ ਇਕ ਵਿਗਿਆਨ ਹੈ ਪਰ ਕੁਝ ਪਖੰਡੀ ਲੋਕਾਂ ਨੇ ਇਸ ਨਾਲ ਕਈ ਭਰਮਾਂ ਨੂੰ ਜੋੜ ਦਿਤਾ ਹੈ ਅਤੇ ਇਨ੍ਹਾਂ ਵਹਿਮਾਂ ਭਰਮਾਂ ਨੂੰ ਦੂਰ ਕਰਨ ਲਈ ਮਲਹੋਤਰਾ ਨੇ ਇਸ ਸਾਲ ਭਾਰਤ ਦੇ ਕਈ ਸ਼ਹਿਰਾਂ ਵਿਚ ਹਜਾਰਾਂ ਲੋਕਾਂ ਵਿਚ ਜਾ ਕੇ ਪਰਚਾਰ ਕੀਤਾ । ਇਨ੍ਹਾਂ ਦਾ ਪੰਜਾਬ ਤੇ ਦੁਆਬੇ ਦੀ ਧਰਤੀ ਨਾਲ ਬਹੁਤ ਪਿਆਰ ਹੈ ਕਿਓਂਕਿ ਲਾਲ ਕਿਤਾਬ ਦੀ ਸਿਰਜਣਾ ਇਥੇ ਹੀ ਹੋਈ ਹੈ। ਇਸ ਮੁਹਿੰਮ ਤਹਿਤ ਪਰਦੀਪ ਮਲਹੋਤਰਾ 25 ਦਿਸਮਬਰ ਨੂੰ ਤਾਲਕਟੋਰਾ ਸਟੇਡੀਅਮ ਵਿਖੇ ਇਕ ਮੈਗਾ ਈਵੈਂਟ ਕਰ ਰਹੇ ਨੇ ਜਿਸ ਵਿਚ ਹਜਾਰਾਂ ਲੋਕ ਤੇ ਨਾਮੀ ਸ਼ਖਸੀਅਤਾਂ ਸ਼ਿਰਕਤ ਕਰਨਗੇ।

Comments are closed.

COMING SOON .....


Scroll To Top
11