Friday , 6 December 2019
Breaking News
You are here: Home » Editororial Page » ਲਾਲਚੀ ਕਿਸਮ ਦੇ ਲੋਕਾਂ ਨੇ ਡੇਅਰੀ ਮਾਲਕਾਂ ਅੱਗੇ ਰੱਖੀ ਜ਼ਮੀਰ ਗਹਿਣੇ – ਬਣੇ ਕੱਠਪੁਤਲੀ

ਲਾਲਚੀ ਕਿਸਮ ਦੇ ਲੋਕਾਂ ਨੇ ਡੇਅਰੀ ਮਾਲਕਾਂ ਅੱਗੇ ਰੱਖੀ ਜ਼ਮੀਰ ਗਹਿਣੇ – ਬਣੇ ਕੱਠਪੁਤਲੀ

ਬਲਾਚੌਰ- ਸਬ ਡਵੀਜ਼ਨ ਬਲਾਚੌਰ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵੱਧ ਰਹੀ ਮਿਲਾਵਟਖੋਰੀ ਭਿਆਨਕ ਸਮੱਸਿਆਂ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ । ਕੁੱਝ ਇੱਕ ਦੁੱਧ ਦੀਆਂ ਡੇਅਰੀਆਂ ਅਤੇ ਕਰਿਆਨੇ ਵਾਲੇ ਚੰਦ ਨੋਟਾਂ ਦੇ ਲਾਲਚ ਵਿੱਚ ਬਿਨਾਂ ਕਿਸੇ ਡਰ ਭੈਅ ਤੋਂ ਵੱਡੇ ਪੱਧਰ ਤੇ ਮਿਲਾਵਟੀ ਦੁੱਧ , ਪਨੀਰ , ਖੋਆ ਅਤੇ ਦੇਸ਼ੀ ਘਿਓ ਆਦਿ ਧੜੱਲੇ ਨਾਲ ਵੇਚਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਆ ਰਹੇ ਹਨ ਅਤੇ ਇਹਨਾਂ ਨੂੰ ਕੰਟਰੋਲ ਕਰਨ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ । ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ । ਸ਼ਹਿਰ ਅੰਦਰ ਅੱਜ ਕੱਲ 70 ਫੀਸਦੀ ਦੇਸੀ ਘਿਓ ਅਤੇ ਦੁੱਧ ਨਕਲੀ ਵਿੱਕ ਰਿਹਾ ਹੈ । ਯਾਦ ਰਹੇ ਕਿ 20 ਕਿਲੋ ਦੁੱਧ ਵਿੱਚੋ 2 ਕਿਲੋ ਕ੍ਰੀਮ ਨਿਕਲਣ ਤੇ ਇੱਕ ਕਿਲੋ ਦੇਸੀ ਘਿਓ ਬਣਦਾ ਹੈ ਜਿਹੜਾ ਕਿ ਅਸਲ ਵਿੱਚ ਦੁੱਧ ਦੀ 1000 ਰੁਪਏ ਦੀ ਲਾਗਤ ਹੁੰਦੀ ਹੈ , ਮਗਰ ਇਹਨਾਂ ਪਾਸੋਂ 350/-ਰੁਪਏ ਤੋ ਲੈ ਕੇ 450/-ਰੁਪਏ ਪ੍ਰਤੀ ਕਿਲੋ ਦੇਸੀ ਘਿਓ ਵੇਚਿਆ ਜਾਂਦਾ ਹੈ ਮਿਲਾਵਟ ਨਾਲ ਹੀ ਭਰਿਆ ਹੁੰਦਾ ਹੈ। ਮਿਲਾਵਟ ਖੋਰੀ ਦਾ ਧੰਦਾ ਕਰਨ ਵਾਲਿਆਂ ਦੇ ਹਿਤੈਸ਼ੀਆਂ ਦੀ ਪਰਵਾਹ ਨਾ ਕਰਦਿਆ ਸਿਰਫ ਲੋਕਾਂ ਦੇ ਹੱਕਾਂ ਅਤੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੇ ਖਿਲਵਾੜ ਪ੍ਰਤੀ ਅਵਾਜ਼ ਉਠਾਦਿਆ ਦਿਨੇਸ਼ ਕੁਮਾਰ ਕਾਕੂ ਆਰਟੀਆਈ ਕਾਰਕੁੰਨ ਨੇ ਦੱਸਿਆ ਕਿ ਬਲਾਚੌਰ, ਸੜੋਆ, ਪੋਜੇਵਾਲ, ਮਜਾਰੀ, ਕਾਠਗੜ੍ਹ ਦੀਆਂ ਕਈ ਦੁੱਧ ਦੀਆਂ ਡੇਅਰੀਆਂ ਦੇ ਮਾਲਕ ਇਸ ਕਦਰ ਹੇਠਲੀ ਪੱਧਰ ਤੇ ਜਾ ਚੁੱਕੇ ਹਨ ਕਿ ਉਹ ਪਸੂਆਂ ਦੀ ਚਰਬੀ ਤੱਕ ਦਾ ਮਿਲਾਵਟੀ ਦੇਸ਼ੀ ਘਿਓ ਵੇਚਦੇ ਹਨ ਜਿਹੜਾ ਕਿ ਅਸੀਂ ਆਪਣੇ ਘਰਾਂ ਅਤੇ ਧਾਰਮਿਕ ਸਥਾਨਾ ਤੇ ਚਿਰਾਗ , ਹਵਨ ਕਰਨ ਤੋਂ ਇਲਾਵਾ ਦੇਸ਼ੀ ਘਿਓ ਦੇ ਭਰਮ ਵਿੱਚ ਅਸੀਂ ਪ੍ਰਸ਼ਾਦਿ ਦੀਆਂ ਦੇਗਾ ਵੀ ਬਣਾ ਲੈਂਦੇ ਹਾਂ ।ਪਸੂਆਂ ਦੀ ਚਰਬੀ ਵਾਲਾ ਇਹ ਮਿਲਾਵਟੀ ਘਿਓ ਬਹੁਤ ਹੀ ਘੱਟ ਪੈਸ਼ੇ ਵਿੱਚ ਇਹਨਾਂ ਨੂੰ ਵੱਡੇ ਸ਼ਹਿਰਾ ਤੋਂ ਸਪਲਾਈ ਹੁੰਦਾ ਹੈ ।ਇਸ ਤਰ੍ਹਾਂ ਵੱਧ ਕਮਾਈ ਕਰਨ ਦੇ ਚੱਕਰ ਵਿੱਚ ਨਕਲੀ ਦੇਸ਼ੀ ਘਿਓ ਵੇਚਕੇ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜਿੱਥੇ ਮੂਕ ਦਰਸ਼ਕ ਬਣੇ ਹੋਏ ਹਨ । ਸ਼ਹਿਰ ਅੰਦਰ ਮਿਲਾਵਟ ਖੋਰੀ ਦਾ ਸਮਾਨ ਵੇਚਣ ਵਾਲੇ ਡੇਅਰੀ ਅਤੇ ਕਰਿਆਨਾ ਮਾਲਕਾ ਅੱਗੇ ਚੰਦ ਨੋਟਾਂ ਖਾਤਰ ਆਪਣੀ ਜ਼ਮੀਰ ਗਿਰਵੀ ਰੱਖ ਕੇ ਉਹਨਾਂ ਦੀ ਕਠਪੁਤਲੀ ਬਣੇ ਸਮਾਜ ਵਿਰੋਧੀ ਅਨਸਰਾਂ ਨੂੰ ਚੈਲਿੰਜ ਕਰਦਿਆ ਕਿਹਾ ਕਿ ਜੇਕਰ ਕਿਸੇ ਇਮਾਨਦਾਰ ਸਿਹਤ ਵਿਭਾਗ ਦੇ ਅਧਿਕਾਰੀ ਉਸ ਨਾਲ ਤਾਲਮੇਲ ਕਰਨ ਤਾਂ ਉਹ ਅਜਿਹੀ ਸਚਾਈ ਸਭਨਾਂ ਦੇ ਸਾਹਮਣੇ ਲਿਆ ਸਕਦੇ ਹਨ । ਉਸ ਨੇ ਮਿਲਾਵਟੀ ਸਮਾਨ ਵੇਚਣ ਵਾਲਿਆਂ ਪੱਖੀ ਗਲਤ ਵਕਾਲਤ ਕਰਕੇ ਲੋਕਾਂ ਸਾਹਮਣੇ ਆਉਂਦੀ ਸਚਾਈ ਨੂੰ ਦਬਾਉਣ ਵਾਲਿਆ ਨੂੰ ਲੋਕਾਂ ਦੀ ਆਸਥਾ ਨਾਲ ਜੁੜੀ ਇਸ ਲੜਾਈ ਵਿੱਚ ਸਾਥ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਕਿਸੇ ਨਾਲ ਕਿਸੇ ਤਰੀਕੇ ਤੁਹਾਡੀ ਰਸੋਈ ਵਿੱਚ ਵੀ ਇਹ ਮਿਲਾਵਟ ਵਾਲਾ ਸਮਾਨ ਪੁੱਜਦਾ ਹੈ ਜਿਹੜਾ ਤੁਹਾਡੀ ਅਤੇ ਤੁਹਾਡੇ ਬੱਚਿਆ ਦੀ ਸਿਹਤ ਲਈ ਵੀ ਨੁਕਸਾਨਦੇਹ ਹੈ ।ਇਸ ਲਈ ਮਿਲਾਵਟ ਖੋਰੀ ਵਿਰੁੱਧ ਉਠਾਈ ਅਵਾਜ਼ ਵਿੱਚ ਮਿਲਾਵਟ ਖੋਰਾ ਪੱਖੀ ਗੱਲ ਕਰਨ ਦੀ ਵਜਾਏ ਲੋਕ ਪੱਖੀ ਗੱਲ ਨੂੰ ਪਹਿਲ ਦਿਓ ।
– ਸਤਨਾਮ ਚਾਹਲ
ਪੱਤਰਕਾਰ ‘ਪੰਜਾਬ ਟਾਇਮਜ਼’

Comments are closed.

COMING SOON .....


Scroll To Top
11