Tuesday , 23 October 2018
Breaking News
You are here: Home » Carrier » ਲਾਇਲਪੁਰ ਖ਼ਾਲਸਾ ਕਾਲਜ ਦੇ ਬਾਇਓਟੈਕ ਵਿਭਾਗ ਵੱਲੋਂ ਡੀ.ਬੀ.ਟੀ. ਸਪਾਂਸਰਡ ਚਾਰ ਰੋਜ਼ਾ ਵਰਕਸ਼ਾਪ

ਲਾਇਲਪੁਰ ਖ਼ਾਲਸਾ ਕਾਲਜ ਦੇ ਬਾਇਓਟੈਕ ਵਿਭਾਗ ਵੱਲੋਂ ਡੀ.ਬੀ.ਟੀ. ਸਪਾਂਸਰਡ ਚਾਰ ਰੋਜ਼ਾ ਵਰਕਸ਼ਾਪ

ਜਲੰਧਰ, 13 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਲਾਇਲਪੁਰ ਖ਼ਾਲਸਾ ਕਾਲਜ ਦੇ ਬਾਇਓਟੈਕ ਵਿਭਾਗ ਵੱਲੋਂ ਡੀ.ਬੀ.ਟੀ. ਸਪਾਂਸਰਡ ਚਾਰ ਰੋਜ਼ਾ ਵਰਕਸ਼ਾਪ ‘ ਦਾ ਬੜੇ ਹੀ ਉਤਸ਼ਾਹਪੂਰਵਕ ਢੰਗ ਨਾਲ ਸ਼ੁਰੂਆਤ ਕੀਤੀ ਗਈ। ਸਰਦਾਰਨੀ ਬਲਬੀਰ ਕੌਰ ਜੀ ਨੇ ਇਸ ਆਯੋਜਨ ਲਈ ਬਾਇਓਟੈਕ ਵਿਭਾਗ ਨੂੰ ਵਧਾਈ ਦਿੱਤੀ। ਇਸ ਵਿਚ ਭਾਗ ਲੈਣ ਆਏ ਸਰੋਤਿਆਂ ਨੂੰ ਗਿਆਨ ਪੂਰਵਕ ਅਤੇ ਚਲੰਤ ਖੋਜ ਉਪਰ ਜਾਣਕਾਰੀ ਦੇਣ ਲਈ ਡਾ. ਪ੍ਰਕਾਸ਼ ਮਿਸ਼ਰਾ, ਬਾਇਓਟੈਕ ਵਿਭਗਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਡਾ. ਅਸ਼ੋਕ ਕੁਮਾਰ, ਸਿਸਟਮ ਬਾਇਓਲੋਜੀ ਅਤੇ ਬਾਇਓਇਨਫਾਰਮੈਟਿਕ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਚੇਰੇ ਤੌਰ ਤੇ ਪੁੱਜੇ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਮੁਖੀ ਬਾਇਓਟੈਕ ਵਿਭਾਗ ਡਾ. ਅਰੁਣ ਦੇਵ ਸ਼ਰਮਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੇ ਭਾਸ਼ਣ ਵਿਚ ਡਾ. ਮਿਸ਼ਰਾ ਨੇ ਪ੍ਰੋਟੀਨ ਦੀ ਸਟਰਕਚਰ ਜਾਨਣ ਬਾਰੇ ਵੱਖ-ਵੱਖ ਢੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਵਿਚ ਉਨ੍ਹਾਂ ਸਰੋਤਿਆਂ ਨੂੰ ਦਸਿਆ ਕਿ ਅਜੋਕੇ ਸਮੇਂ ਵਿਚ ਟੈਕਨਾਲੋਜੀ ਦੀ ਤਰੱਕੀ ਕਾਰਨ ਬਹੁਤ ਜਿਆਦਾ ਡਾਟਾ ਜਨਰੇਟ ਹੋ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਇੰਟਨੈਟ ਤੇ ਉਪਲਬੱਦ ਵਰਕ ਫਲੋ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜੋਰ ਦੇ ਕੇ ਕਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਹਨਾਂ ਾੋਰਕਡਲੋਾ ਵਿਚ ਕੀ ਇੰਨਪੁਟ ਦੇਣੀ ਹੈ ਤੇ ਕਿਸ ਫਾਰਮੈਟ ਵਿਚ ਦੇਣੀ ਹੈ। ਤੁਸੀ ਆਉਟਪੁਟ ਆਪਣੀ ਖੋਜ ਲਈ ਉਪਯੋਗ ਕਰਕੇ ਲਾਹਾ ਲੈ ਸਕਦੇ ਹਾਂ ਅਤੇ ਚੰਗੇ ਜਰਨਲ ਵਿਚ ਪਬਲਿਸ਼ਡ ਕਰ ਸਕਦੇ ਹਾਂ। ਇਸ ਤੋਂ ਬਾਅਦ ਆਏ ਸਹਿਭਾਗੀਆਂ ਨੇ ਪ੍ਰੇਕਟੀਕਲ ਸੈਸ਼ਨ ਵਿਚ ਭਾਗ ਲਿਆ ਜਿਸ ਵਿਚ ਪ੍ਰੋ. ਗੋਬਿੰਦ ਰਾਮ ਤੇ ਡਾ. ਅਸ਼ੋਕ ਕੁਮਾਰ ਤੇ ਆਏ ਸਹਿਭਾਗੀਆਂ ਨੂੰ ਵਰਕਫਲੋਅ ਤੇ ਹੋਮੋਲੋਜੀ ਟੂਲਜ਼ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਅਤੇ ਇਹਨਾਂ ਟੂਲਜ਼ ਨੂੰ ਵਰਤਣਾ ਸਿਖਾਇਆ। ਇਸ ਵਰਕਸ਼ਾਪ ਵਿਚ 21 ਸਹਿਭਾਗੀਆਂ ਨੇ ਭਾਗ ਲਿਆ ਜਿਹੜੇ ਪੂਰੇ ਭਾਰਤ ਵਿਚੋਂ ਅਲਗ ਅਲਗ ਯੂਨੀਵਰਸਿਟੀਆਂ ਤੇ ਕਾਲਜਾਂ ਵਿਚੋਂ ਆਏ ਸਨ।
ਇਸ ਮੌਕੇ ਬਾਇਓਟੈਕ ਵਿਭਾਗ ਦੇ ਅਧਿਆਪਕ ਡਾ. ਗੁਰਪ੍ਰੀਤ ਸਿੰਘ, ਡਾ. ਹਰਸ਼ਰਨ ਸਿੰਘ, ਡਾ. ਇੰਦਰਜੀਤ ਕੌਰ ਅਤੇ ਡਾ. ਹਰਸ਼ਰਨ ਸਿੰਘ ਵੀ ਹਾਜ਼ਰ ਰਹੇ।

Comments are closed.

COMING SOON .....


Scroll To Top
11