Thursday , 23 May 2019
Breaking News
You are here: Home » PUNJAB NEWS » ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ-ਯੁਵਕ ਮੇਲੇ ਦਾ ਓਵਰਆਲ ਵਿਜੇਤਾ

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ-ਯੁਵਕ ਮੇਲੇ ਦਾ ਓਵਰਆਲ ਵਿਜੇਤਾ

ਜਲੰਧਰ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਕਲਚਰਲ ਖੇਤਰ ਵਿੱਚ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ਜ਼ੋਨ ਦੀ ਟ੍ਰਾਫ਼ੀ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹੋਏ ਇਸ ਯੁਵਕ ਮੇਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ ਜਿਲ੍ਹਾ ਜਲੰਧਰ ਦੇ 19 ਕਾਲਜਾਂ ਨੇ ਭਾਗ ਲਿਆ। ਕਾਲਜ ਨੇ ਯੂਨੀਵਰਸਿਟੀ ਦੁਆਰਾ ਕਰਵਾਏ ਜਾਂਦੇ 34 ਈਵੈਂਟ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ 145 ਅੰਕ ਪ੍ਰਾਪਤ ਕਰਕੇ ਇਹ ਓਵਰਆਲ ਟ੍ਰਾਫ਼ੀ ਜਿੱਤੀ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਨੇ 17 ਆਈਟਮਾਂ ਵਿੱਚ ਪਹਿਲਾ ਸਥਾਨ, 10 ਵਿੱਚ ਦੂਜਾ ਸਥਾਨ ਅਤੇ 4 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇਹ ਟ੍ਰਾਫੀ ਆਪਣੇ ਨਾਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਟੀਮਾਂ ਦੇ ਅਧਿਆਪਕ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਹੀ ਸੰਭਵ ਹੋ ਸਕਿਆ ਹੈ। ਉਹਨਾਂ ਦੱਸਿਆ ਕਿ ਕਾਲਜ ਦੇ ਸੰਗੀਤ ਵਿਭਾਗ, ਥੀਏਟਰ, ਲਿਟਰੇਰੀ ਕੱਲਬ, ਫਾਈਨ ਆਰਟਸ ਅਤੇ ਡਾਂਸ ਕਲੱਬ ਨੇ ਬੜੀ ਬਾਰੀਕਬੀਨੀ ਨਾਲ ਹਰ ਆਈਟਮ ’ਤੇ ਧਿਆਨ ਕੇਂਦਰਤ ਕਰਕੇ ਤਿਆਰੀ ਕੀਤੀ ਸੀ, ਜਿਸ ਦੇ ਨਤੀਜੇ ਸਦਕਾ ਅਸੀਂ ਓਵਰਆਲ ਟ੍ਰਾਫੀ ਜਿੱਤੇ ਹਾਂ। ਕਾਲਜ ਦੁਆਰਾ ਆਈਟਮ ਵਾਰ ਦਰਜ ਕੀਤੀਆਂ ਜਿੱਤਾਂ:- ਪਹਿਲਾ ਸਥਾਨ:- ਭੰਗੜਾ, ਗਰੁੱਪ ਸ਼ਬਦ, ਵਾਰ ਗਾਇਨ, ਕਵੀਸ਼ਰੀ, ਗਰੁੱਪ ਸੌਂਗ ਇੰਡੀਅਨ, ਕਾਰਟੂਨਿੰਗ, ਪੋਸਟਰ-ਮੇਕਿੰਗ, ਫੋਕ-ਆਰਕੈਸਟਰਾ, ਕਾਸਟਿਊਮ ਪ੍ਰੇਡ, ਫੋਕ ਸੌਂਗ, ਕਲਾਸੀਕਲ ਵਾਦਨ (ਪ੍ਰਕਸ਼ਨ), ਐਲੋਕਿਊਸ਼ਨ, ਕਵਿਤਾ ਉਚਾਰਨ, ਮਿਮੀਕਰੀ, ਕਲਾਸੀਕਲ (ਨਾਨ-ਪ੍ਰਕਸ਼ਨ), ਡਿਬੇਟ, ਕਲਾਸੀਕਲ ਡਾਂਸ। ਦੂਜਾ ਸਥਾਨ:- ਫੋਟੋਗ੍ਰਾਫ਼ੀ, ਕੋਲਾਜ, ਕਲੇ ਮਾਡਲਿੰਗ, ਇੰਨਸਟਾਲੇਸ਼ਨ, ਰੰਗੋਲੀ, ਮਾਈਮ, ਜਨਰਲ ਡਾਂਸ, ਕਲਾਸੀਕਲ ਵੋਕਲ, ਵਨ ਐਕਟ ਪਲੇ, ਵੈਸਟਰਨ ਵੋਕਲ (ਸੋਲੋ)। ਤੀਜਾ ਸਥਾਨ:- ਔਨ ਦ ਸਪਾਟ ਪੇਂਟਿੰਗ, ਗੀਤ/ਗਜ਼ਲ, ਸਕਿੱਟ, ਵੈਸਟਰਨ ਗਰੁੱਪ ਸੌਂਗ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਮੂਹ ਟੀਮ ਇੰਚਾਰਜਾਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਯੁਵਕ ਮੇਲੇ ਦੀ ਓਵਰਆਲ ਟ੍ਰਾਫੀ ਜਿੱਤਣ ਦੀ ਵਧਾਈ ਦਿੱਤੀ ਅਤੇ ਲਗਾਤਾਰ ਸਖਤ ਮਿਹਨਤ ਕਰਦਿਆਂ ਜਿੱਤਾਂ ਦਾ ਸਫ਼ਰ ਜਾਰੀ ਰੱਖਣ ਲਈ ਕਿਹਾ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਪ੍ਰਤੀਬਧ ਹੈ।

Comments are closed.

COMING SOON .....


Scroll To Top
11