Saturday , 22 September 2018
Breaking News
You are here: Home » Literature » ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਦੀਆਂ ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ’ਚ ਵੀ ਵੱਡੀਆਂ ਪ੍ਰਾਪਤੀਆਂ

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਦੀਆਂ ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ’ਚ ਵੀ ਵੱਡੀਆਂ ਪ੍ਰਾਪਤੀਆਂ

ਜਲੰਧਰ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਵਿਦਿਆ ਦੇ ਨਾਲ-ਨਾਲ ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਕਾਲਜ ਦੇ ਸਾਬਕਾ ਵਿਦਿਆਰਥੀ ਤੇ ਸਿਡਨੀ (ਆਸਟ੍ਰੇਲੀਆ) ਵਿਚ ‘ਰੂਹ ਪੰਜਾਬ ਦੀ ਭੰਗੜਾ ਅਕਾਦਮੀ’ ਦੇ ਸੰਸਥਾਪਕ ਸਰਦਾਰ ਕੇਵਲ ਸਿੰਘ ਬਾਸੀ ਵਿਸ਼ੇਸ ਤੌਰ ਤੇ ਕਾਲਜ ਵਿਚ ਆਏ ਅਤੇ ਉਨ੍ਹਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ। ਪ੍ਰਿੰ. ਡਾ. ਸਮਰਾ ਨੇ ਦੱਸਿਆ ਕਿ ਸ. ਕੇਵਲ ਸਿੰਘ ਬਾਸੀ ਸਿਡਨੀ ਵਿਚ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਨਾਲ ਪੰਜਾਬੀ ਸਭਿਆਚਾਰ ਤੇ ਮਾਂ-ਬੋਲੀ ਪੰਜਾਬੀ ਦਾ ਖੂਬ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ ਤੇ ਇਨ੍ਹਾਂ ਨੇ ਆਪਣੀ ਇਮਾਨਦਾਰੀ, ਮਿੱਠ ਬੋਲੜੇ ਸੁਭਾਅ ਤੇ ਲਗਨ ਨਾਲ ਪੰਜਾਬੀਆਂ ਦੇ ਨਾਲ-ਨਾਲ, ਉਥੋਂ ਦੇ ਮੂਲ ਨਿਵਾਸੀਆਂ ਵਿਚ ਵੀ ਇਕ ਅਲੱਗ ਪਹਿਚਾਣ ਬਣਾਈ ਹੈ। ਇਸ ਮੌਕੇ ਕੇਵਲ ਸਿੰਘ ਬਾਸੀ ਨੇ ਦੱਸਿਆ ਕਿ ਉਹਨਾਂ ਨੇ 1996 ਵਿਚ ਇਸ ਕਾਲਜ ਤੋਂ ਐਮ.ਏ. (ਇਤਿਹਾਸ) ਦੀ ਪੜ੍ਹਾਈ ਕੀਤੀ ਸੀ ਤੇ ਅੱਜ ਉਹ ਜੋ ਕੁਝ ਹੈ, ਇਸੇ ਕਾਲਜ ਦੀ ਦੇਣ ਹਨ। ਉਹਨਾਂ ਇਹ ਵੀ ਦੱਸਿਆ ਕਿ ਸਿਡਨੀ ਵਿਚ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨਾਲ ਗੋਰਿਆਂ ਦੇ ਬੱਚੇ ਵੀ ਬੜੇ ਸ਼ੌਕ ਨਾਲ ਭੰਗੜਾ ਸਿਖਦੇ ਹਨ ਤੇ ਪੰਜਾਬੀ ਸਭਿਆਚਾਰ ਨੂੰ ਵੀ ਬੜਾ ਪਿਆਰ ਕਰਦੇ ਹਨ।

Comments are closed.

COMING SOON .....
Scroll To Top
11