Tuesday , 17 July 2018
Breaking News
You are here: Home » Carrier » ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਐਲੂਮਿਨੀ ਮੀਟ

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਐਲੂਮਿਨੀ ਮੀਟ

ਜਲੰਧਰ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੀ ਉਤਰੀ ਭਾਰਤ ਦੀ ਉਘੀ ਵਿਦਿਅਕ ਸੰਸਥਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵੱਲੋਂ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ ਪੰਜਾਬ ਰਹੇ ਸਵ. ਸ. ਬਲਬੀਰ ਸਿੰਘ ਦੇ 79ਵੇਂ ਜਨਮਦਿਨ ਉਤੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਇਕ ਵਿਸ਼ੇਸ਼ ਮਿਲਣੀ ਰੱਖੀ ਗਈ, ਜਿਸ ਵਿਚ 1000 ਦੇ ਲਗਭੱਗ ਕਾਲਜ ਦੇ ਸਾਬਕਾ ਵਿਦਿਆਰਥੀ ਪਹੁੰਚੇ ਤੇ ਸਮਾਗਮ ਵਿਚ ਜਲੰਧਰ ਕੈਂਟ ਹਲਕੇ ਦੇ ਐਮ.ਐਲ.ਏ. ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਸ. ਪ੍ਰਗਟ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁਖ ਮਹਿਮਾਨ ਸ. ਪ੍ਰਗਟ ਸਿੰਘ ਐਮ.ਐਲ.ਏ. ਦਾ ਸਵਾਗਤ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ। ਕਾਲਜ ਦੀ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਪ੍ਰੋਗਰਾਮ ਵਿਚ ਸ਼ਾਮਲ ਹੋਈਆ ਨਾਮਵਰ ਸ਼ਖਸ਼ੀਅਤਾਂ ਨੂੰ ਨਿੱਘੇ ਸ਼ਬਦਾਂ ਵਿਚ ਜੀ ਆਇਆ ਕਿਹਾ। ਮੁੱਖ ਮਹਿਮਾਨ ਐਮ.ਐਲ.ਏ. ਸ. ਪ੍ਰਗਟ ਸਿੰਘ ਨੇ ਸੰਬੋਧਿਤ ਕਰਦਿਆਂ ਕਾਲਜ ਨਾਲ ਸੰਬੰਧਿਤ ਆਪਣੀਆਂ ਪੁਰਾਣੀਆਂ ਸਾਝਾਂ ਤੇ ਯਾਦਾਂ ਨੂੰ ਤਾਜਾ ਕਰਦਿਆਂ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ ਤੇ ਉਨ੍ਹਾਂ ਨੇ ਖੇਡਾਂ ਤੇ ਵਿਸ਼ੇਸ਼ ਕਰਕੇ ਰਾਜਨੀਤੀ ਵਿਚ ਜੋ ਵੀ ਪ੍ਰਾਪਤੀਆਂ ਕੀਤੀਆਂ ਹਨ, ਉਹ ਇਸੇ ਕਾਲਜ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਾਲਜ ਵਿਦਿਆ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਵੀ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੋਲਦਿਆਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਉਚ ਅਹੁਦੇ ਪ੍ਰਾਪਤ ਕੀਤੇ ਹਨ, ਜਿਸ ਕਰਕੇ ਸਾਡੀ ਇਹ ਸੰਸਥਾਂ ਉਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾਂ ਹੈ। ਪੰਜਾਬ ਦੇ ਲੋਕ ਗਾਇਕ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਸਰਬਜੀਤ ਚੀਮਾ ਨੇ ਕੈਨੇਡਾ ਤੋਂ ਵੀਡੀਓ ਰਾਹੀ ਆਪਣੀ ਸ਼ਮੂਲੀਅਤ ਦਰਜ ਕਰਾਈ ਤੇ ਇਸੇ ਤਰ੍ਹਾਂ ਹਰਜਿੰਦਰ ਸਿੰਘ ਬੋਲੀਨਾ, ਡਾ. ਅਰਮਿੰਦਰ ਸਿੰਘ, ਮਧੂ ਸੂਦਨ ਕਪੂਰ ਪ੍ਰਿੰਸੀਪਲ ਇੰਜੀਨੀਅਰਿੰਗ ਮੈਨੇਜਰ, ਮਾਈਕਰੋਸੋਫਟ ਕੰਪਨੀ, ਸੀ.ਈ.ਓ. ਹਿਮਾਨੀ ਕਪੂਰ ਨੇ ਯੂ.ਐਸ.ਏ. ਤੋਂ, ਕਮਲਜੀਤ ਸਿੰਘ ਨੇ ਆਸਟ੍ਰੀਆਂ ਤੋਂ, ਨੀਲੂ ਨੇ ਕੈਨੇਡਾ ਤੋਂ, ਮਹਿਕ ਕੰਧਾਰੀ ਨੇ ਪੂਨੇ ਤੋਂ ਤੇ ਜੀ ਪੰਜਾਬੀ ਦੇ ਚੀਫ ਬਿਉਰੋ ਸ. ਜਗਤਾਰ ਸਿੰਘ ਭੁੱਲਰ ਨੇ ਚੰਡੀਗੜ੍ਹ ਤੋਂ ਵੀ ਇਸ ਪ੍ਰੋਗਰਾਮ ਲਈ ਤੇ ਕਾਲਜ ਦੀ ਚੜ੍ਹਦੀ ਕਲਾ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆ। ਇਸ ਮੌਕੇ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਮੈਂਬਰ ਜਗਦੀਪ ਸਿੰਘ ਸ਼ੇਰਗਿਲ, ਸ. ਅਵਤਾਰ ਸਿੰਘ ਕੰਗ, ਸ. ਸਵਰਣ ਸਿੰਘ ਚੀਮਾ ਅਤੇ ਐਨ.ਆਰ.ਆਈ ਸਭਾ ਦੇ ਸਾਬਕਾ ਪ੍ਰਧਾਨ ਸ. ਪ੍ਰੀਤਮ ਸਿੰਘ ਨਾਰੰਗਪੁਰ ਤੋਂ ਇਲਾਵਾ ਕਾਲਜ ਨਾਲ ਪਿਆਰ ਕਰਨ ਵਾਲੀਆਂ ਉਚ ਸ਼ਖਸ਼ੀਅਤਾਂ ਤੇ ਕਾਲਜ ਦੇ ਸਮੂਹ ਸਟਾਫ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।

 

Comments are closed.

COMING SOON .....
Scroll To Top
11