Friday , 23 August 2019
Breaking News
You are here: Home » ENTERTAINMENT » ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਟਰੂਡੋ ਦੇ ਸਵਾਗਤ ’ਚ ਸੱਭਿਆਚਾਰਕ ਪ੍ਰੋਗਰਾਮ

ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਟਰੂਡੋ ਦੇ ਸਵਾਗਤ ’ਚ ਸੱਭਿਆਚਾਰਕ ਪ੍ਰੋਗਰਾਮ

ਜਲੰਧਰ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾ ਦੇ ਪਰਿਵਾਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਹੁੰਚਣ ’ਤੇ ਪੰਜਾਬੀ ਸਭਿਆਚਾਰਕ ਅਤੇ ਵਿਰਾਸਤੀ ਸ਼ਾਨੋ-ਸ਼ੌਕਤ ਨਾਲ ਸੁਆਗਤ ਕਰਨ ਵਾਸਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਕਲਾਕਾਰਾਂ ਦੀ ਚੋਣ ਕੀਤੀ ਸੀ।
ਇਸ ਸੁਆਗਤੀ ਸਮਾਰੋਹ ਵਿੱਚ ਕਾਲਜ ਦੇ ਹੋਣਹਾਰ ਗੱਭਰੂ ਅਤੇ ਮੁਟਿਆਰਾਂ ਨੇ ਵਿਰਾਸਤੀ ਪੰਜਾਬੀ ਲੋਕਨਾਚ ਗਿੱਧਾ, ਭੰਗੜਾ ਅਤੇ ਲੁੱਡੀ ਆਦਿ ਦੀ ਪੇਸ਼ਕਾਰੀ ਕਰਕੇ ਜਸਟਿਨ ਟਰੂਡੋ, ਉਹਨਾਂ ਦੇ ਪਰਿਵਾਰ ਅਤੇ ਮੌਕੇ ’ਤੇ ਉਪਸਥਿਤ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਹਨਾਂ ਇਹ ਵੀ ਦੱਸਿਆ ਕਿ ਵਿਦਿਆਰਥੀ ਕਲਾਕਾਰਾਂ ਦੀਆਂ ਪੰਜਾਬੀ ਸਭਿਆਚਾਰਕ ਅਤੇ ਵਿਰਾਸਤੀ ਪੇਸ਼ਕਾਰੀਆਂ ਤੋਂ ਜਸਟਿਨ ਟਰੂਡੋ ਅਤੇ ਉਹਨਾਂ ਦਾ ਪਰਿਵਾਰ ਤੇ ਹੋਰ ਮਹਿਮਾਨ ਬਹੁਤ ਪ੍ਰਭਾਵਿਤ ਹੋਏ।ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਾਸਤੇ ਇਹ ਗੱਲ ਬੜੇ ਫ਼ਖ਼ਰ ਵਾਲੀ ਹੈ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ, ਜਿੱਥੇ ਦੇਸ਼ ਵਿੱਚ ਉਚ ਅਦਾਰਿਆ ’ਤੇ ਬਿਰਾਜਮਾਨ ਹਨ, ਉਥੇ ਕਨੇਡਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਵੀ ਵਸ ਰਹੇ ਹਨ, ਤੇ ਅੱਜ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਸੁਆਗਤ ਕਰਕੇ ਲਾਇਲਪੁਰ ਖ਼ਾਲਸਾ ਕਾਲਜ ਆਪਣੇ ਆਪ ਕਨੇਡਾ ਵੱਸਦੇ ਆਪਣੇ ਵਿਦਿਆਰਥੀਆਂ ਨਾਲ ਹੋਰ ਪੱਕੀ ਪੀਢੀ ਤਰ੍ਹਾਂ ਜੁੜ੍ਹਿਆ ਮਹਿਸੂਸ ਕਰਦਾ ਹੈ। ਉਹਨਾਂ ਇਸ ਸੁਆਗਤੀ ਸਮਾਰੋਹ ਵਿੱਚ ਵਿਸ਼ੇਸ਼ ਵਿਰਾਸਤੀ ਪੇਸ਼ਕਾਰੀਆਂ ਦੇਣ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾ ਇਹ ਵੀ ਕਿਹਾ ਕਿ ਉਹ ਯੂਨੀਵਰਸਿਟੀ ਦੁਆਰਾ ਦਿੱਤੇ ਜਾਂਦੇ ਹੋਰ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਕੇ ਖੁਸ਼ੀ ਮਹਿਸੂਸ ਕਰਦੇ ਰਹਿਣਗੇ। ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਜਸਨੀਤ ਕੌਰ ਹਾਜ਼ਰ ਸਨ।

Comments are closed.

COMING SOON .....


Scroll To Top
11