Wednesday , 19 December 2018
Breaking News
You are here: Home » NATIONAL NEWS » ਲਾਂਚ ਹੋਇਆ ਹੁਣ ਤਕ ਦਾ ਸਭ ਤੋਂ ਭਾਰੀ ਉਪਗ੍ਰਹਿ ਜੀਸੈਟ-11

ਲਾਂਚ ਹੋਇਆ ਹੁਣ ਤਕ ਦਾ ਸਭ ਤੋਂ ਭਾਰੀ ਉਪਗ੍ਰਹਿ ਜੀਸੈਟ-11

ਇੰਟਰਨੈਟ ਸਪੀਡ ’ਚ ਆਵੇਗੀ ਕ੍ਰਾਂਤੀ

ਨਵੀਂ ਦਿਲੀ, 5 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੁਲਾੜ ਦੇ ਖੇਤਰ ’ਚ ਭਾਰਤ ਨੂੰ ਇਕ ਹੋਰ ਵਡੀ ਕਾਮਯਾਬੀ ਹਾਸਲ ਹੋਈ ਹੈ। ਭਾਰਤੀ ਪੁਲਾੜ ਰਿਸਰਚ ਇੰਸਟੀਚਿਊਟ (ਇਸਰੋ) ਨੇ ਬੁਧਵਾਰ ਸਵੇਰੇ ਹੁਣ ਤਕ ਦਾ ਸਭ ਤੋਂ ਭਾਰੀ ਸੈਟੇਲਾਈਟ ਜੀਸੈਟ-11 ਲਾਂਚ ਕੀਤਾ ਹੈ। ਇਸ ਸੈਟੇਲਾਈਟ ਨੂੰ ਦਖਣੀ ਅਮਰੀਕਾ ਦੇ ਫ੍ਰੈਂਚ ਗੁਆਨਾ ਸਪੇਸ ਸੇਂਟਰ ਤੋਂ ਫਰਾਂਸ ਦੇ ਏਰੀਅਨ-5 ਰਾਕੇਟ ਦੀ ਮਦਦ ਨਾਲ ਲਾਂਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸਰੋ ਦਾ ਇਹ ਹੁਣ ਤਕ ਦਾ ਸਭ ਤੋਂ ਜ਼ਿਆਦਾ ਵਜ਼ਨੀ ਸੈਟੇਲਾਈਟ ਹੈ। ਇਸ ਦਾ ਵਜ਼ਨ 5,845 ਕਿਲੋਗ੍ਰਾਮ ਹੈ। ਭਾਰਤੀ ਸਮੇਂ ਮੁਤਾਬਿਕ ਦੇਰ ਰਾਤ 2:07 ਅਤੇ 3.23 ਦੇ ਵਿਚ ਸੈਟੇਲਾਈਟ ਨੂੰ ਲਾਂਚ ਕੀਤਾ ਗਿਆ। ਇਸ ਨਾਲ ਭਾਰਤ ’ਚ ਇੰਟਰਨੈਟ ਦੀ ਸਪੀਡ ਵਿੱਚ ਵੀ ਫਰਕ ਪਵੇਗਾ ਅਤੇ ਇੰਟਰਨੈਟ ਤੇਜ਼ ਹੋ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਕਾਮਯਾਬੀ ਟੈਲੀਕਾਮ ਸੈਕਟਰ ਦੇ ਲਈ ਕਿਸੇ ਵਰਦਾਨ ਤੋਂ ਘਟ ਨਹੀਂ, ਕਿਉਂ ਕਿ ਇਸ ਨਾਲ ਇੰਟਰਨੈਟ ਦੀ ਸਪੀਡ 14 ਜੀ.ਬੀ.ਪੀ.ਐਸ ਤਕ ਵਧ ਸਕਦੀ ਹੈ।

Comments are closed.

COMING SOON .....


Scroll To Top
11