Saturday , 26 May 2018
Breaking News
You are here: Home » NATIONAL NEWS » ਲਸ਼ਕਰ-ਏ-ਤੋਇਬਾ ਨੇ ਜ਼ੇਰੇ ਇਲਾਜ ਪਾਕਿ ਅੱਤਵਾਦੀ ਨਵੀਦ ਜੱਟ ਨੂੰ ਛੁਡਾਇਆ

ਲਸ਼ਕਰ-ਏ-ਤੋਇਬਾ ਨੇ ਜ਼ੇਰੇ ਇਲਾਜ ਪਾਕਿ ਅੱਤਵਾਦੀ ਨਵੀਦ ਜੱਟ ਨੂੰ ਛੁਡਾਇਆ

ਸ਼੍ਰੀਨਗਰ ’ਚ ਹਸਪਤਾਲ ’ਤੇ ਹਮਲੇ ਦੌਰਾਨ 2 ਪੁਲਿਸ ਅਧਿਕਾਰੀ ਸ਼ਹੀਦ

ਸ਼੍ਰੀਨਗਰ, 6 ਫਰਵਰੀ- ਜੰਮੂ-ਕਸ਼ਮੀਰ ‘ਚ ਰਾਜਧਾਨੀ ਸ਼੍ਰੀਨਗਰ ‘ਚ ਮਹਾਰਾਜਾ ਹਰੀ ਸਿੰਘ ਹਸਪਤਾਲ ‘ਤੇ ਲਸ਼ਕਰ-ਏ-ਤੋਇਬਾ ਦੇ ਨਾਲ ਸਬੰਧਿਤ ਸ਼ੱਕੀ ਅਤਵਾਦੀਆਂ ਨੇ ਹਮਲਾ ਕਰਕੇ ਪੁਲਿਸ ਦੀ ਹਿਰਾਸਤ ’ਚੋਂ ਇਕ ਪਾਕਿਸਤਾਨੀ ਅਤਵਾਦੀ ਨਵੀਦ ਜੱਟ ਨੂੰ ਛੁੜਾ ਲਿਆ ਹੈ।2013 ਵਿੱਚ ਫੜੇ ਗਏ ਇਸ ਅੱਤਵਾਦੀ ਦਾ ਉਥੇ ਇਲਾਜ ਚਲ ਰਿਹਾ ਸੀ।ਇਸ ਹਮਲੇ ‘ਚ ਅਤਵਾਦੀ ਮੌਜੂਦਾ ਸੁਰਖਿਆ ਕਰਮੀਆਂ ‘ਤੋਂ ਹਥਿਆਰ ਲੈ ਕਿ ਵੀ ਭੱਜ ਗਏ।ਇਸ ਹਮਲੇ ’ਚ ਇੱਕ ਪੁਲਿਸ ਜਵਾਨ ਮੌਕੇ ‘ਤੇ ਹੀ ਸ਼ਹੀਦ ਹੋ ਗਏ, ਜਦ ਕਿ ਇਕ ਜਖਮੀ ਪੁਲਿਸ ਅਧਿਕਾਰੀ ਨੇ ਇਲਾਜ ਦੇ ਦੌਰਾਨ ਹੀ ਦਮ ਤੋੜ ਦਿੱਤਾ।ਪਾਕਿਸਤਾਨੀ ਅਤਵਾਦੀ ਇਲਾਜ ਲਈ ਲੈ ਕਿ ਜਾਇਆ ਜਾ ਰਿਹਾ ਸੀ ਜਿਸ ’ਚ ਉਹ ਹਮਲੇ ਦੌਰਾਨ ਬਚ ਨਿਕਲਿਆ। ਨਾਵੇਦ ਲਸ਼ਕਰ ਦਾ ਅਤਵਾਦੀ ਸੀ। ਦਸਿਆ ਜਾ ਰਿਹਾ ਹੈ ਕਿ ਨਾਵੇਦ ਲਸ਼ਕਰ ਚੀਫ ਅਬੂ ਕਸੀਮ ਦਾ ਕਰੀਬੀ ਸੀ। ਨਾਵੇਦ ਕਈ ਅਤਵਾਦੀ ਗਤੀਵਿਧੀਆਂ ‘ਚ ਸ਼ਾਮਿਲ ਰਿਹਾ ਹੈ। ਹੁਣ ਤਕ ਇਸ ਦੀਆ ਹਰਕਤਾਂ ’ਤੋਂ 7 ਪੁਲਿਸ ਅਧਿਕਾਰੀਆਂ ਦੀ ਮੌਤ ਹੋਈ ਹੈ।20 ਸਾਲਾ ਨਵੀਦ ਜੱਟ ਮੁਲਤਾਨ ਦਾ ਰਹਿਣ ਵਾਲਾ ਹੈ। ਉਹ 2012 ਵਿੱਚ ਭਾਰਤ ਆਇਆ ਸੀ।

Comments are closed.

COMING SOON .....
Scroll To Top
11