Friday , 23 August 2019
Breaking News
You are here: Home » NATIONAL NEWS » ਲਖਨਊ ’ਚ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ

ਲਖਨਊ ’ਚ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ

ਕੇਵਲ ਲੋਕ ਸਭਾ ਚੋਣਾਂ ਨਹੀਂ ਯੂ.ਪੀ. ਵਿਧਾਨ ਸਭਾ ’ਚ ਵੀ ਹੋਵੇਗੀ ਕਾਂਗਰਸ ਸਰਕਾਰ : ਰਾਹੁਲ ਗਾਂਧੀ

ਲਖਨਊ, 11 ਫ਼ਰਵਰੀ- ਕਾਂਗਰਸ ਦੀ ਜਨਰਲ ਸਕਤਰ ਬਣਨ ਮਗਰੋਂ ਪ੍ਰਿਯੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਪਹਿਲੀ ਵਾਰ ਉਤਰ ਪ੍ਰਦੇਸ਼ ਦੇ ਚਾਰ ਰੋਜ਼ਾ ਦੌਰੇ ਲਈ ਲਖਨਊ ਪਹੁੰਚੀ। ਇਥੇ ਹਵਾਈ ਅਡੇ ਤੋਂ ਉਤਰਦਿਆਂ ਹੀ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋ ਗਿਆ। ਪ੍ਰਿਯੰਕਾ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਛਮੀ ਉਤਰ ਪ੍ਰਦੇਸ਼ ਦੇ ਇੰਚਾਰਜ ਜੋਤੀਰਾਦਿਤਿਆ ਸਿੰਧੀਆ ਵੀ ਮੌਜੂਦ ਰਹੇ। ਇਸ ਦੌਰਾਨ ਰਾਹੁਲ ਨੇ ਰੋਡ ਸ਼ੋਅ ਵਿਚਾਲੇ ਸੰਖੇਪ ਭਾਸ਼ਣ ਵੀ ਦਿਤਾ। ਉਨ੍ਹਾਂ ਕਿਹਾ ਕਿ ਉਹ ਬੈਕਫੁਟ ’ਤੇ ਖੇਡਣ ਵਾਲੇ ਨਹੀਂ ਹਨ। ਉਨ੍ਹਾਂ ਵਰਕਰਾਂ ਕੋਲੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਵਾਏ। ਉਨ੍ਹਾਂ ਨੇ ਪੀਐਮ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਚੌਕੀਦਾਰ ਨੇ ਉਤਰ ਪ੍ਰਦੇਸ਼, ਹੋਰ ਸੂਬਿਆਂ ਅਤੇ ਹਵਾਈ ਫੌਜ ਦਾ ਪੈਸਾ ਚੋਰੀ ਕੀਤਾ ਹੈ। ਪ੍ਰਿਯੰਕਾ ਤੇ ਸਿੰਧੀਆ ਦਾ ਨਾਂਅ ਲੈਂਦਿਆਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਟੀਚਾ ਲੋਕ ਸਭਾ ਚੋਣਾਂ ਜ਼ਰੂਰ ਹੈ ਪਰ ਇਨ੍ਹਾਂ ਨੇ ਵਿਧਾਨ ਸਭਾ ਵਿਚ ਵੀ ਕਾਂਗਰਸ ਦੀ ਸਰਕਾਰ ਬਣਾਉਣੀ ਹੈ।
ਜਦੋਂ ਤਕ ਕਾਂਗਰਸ ਦੀ ਸਰਕਾਰ ਨਹੀਂ ਬਣਦੀ, ਉਦੋਂ ਤਕ ਪ੍ਰਿਯੰਕਾ, ਸਿੰਧੀਆ ਤੇ ਉਹ ਆਪ ਲੜਦੇ ਰਹਿਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਬਣਨ ਤੋਂ ਬਾਅਦ ਪ੍ਰਿਯੰਕਾ ਪਹਿਲੀ ਵਾਰ ਲਖਨਊ ਆਈ ਹੈ। ਉਨ੍ਹਾਂ ਵੱਲੋਂ ਕੀਤਾ ਗਿਆ ਰੋਡ ਸ਼ੋਅ ਕਰੀਬ 17 ਕਿਲੋਮੀਟਰ ਲੰਬਾ ਸੀ। ਬੱਸ ’ਤੇ ਸਵਾਰ ਪ੍ਰਿਯੰਕਾ ਗਾਂਧੀ ਵੱਲੋਂ ਹੱਥ ਹਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ ਗਿਆ। ਖ਼ਾਸ ਗੱਲ ਇਹ ਹੈ ਕਿ ਜਿਸ ਬੱਸ ਦੀ ਛੱਤ ’ਤੇ ਪ੍ਰਿਯੰਕਾ ਸਵਾਰ ਸੀ, ਉਸ ਨੂੰ ਕਾਂਗਰਸ ਦੀ ਲੱਕੀ ਬੱਸ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇਸ ਬੱਸ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਬੱਸ ’ਤੇ ਹੀ ਪੰਜਾਬ ’ਚ ਰੋਡ ਸ਼ੋਅ ਕੀਤਾ ਗਿਆ ਸੀ ਅਤੇ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਲਈ ਸ਼ਨਿਚੱਰਵਾਰ ਸ਼ਾਮ ਨੂੰ ਹੀ ਇਹ ਬੱਸ ਪੰਜਾਬ ਤੋਂ ਲਖਨਊ ਭੇਜੀ ਗਈ।
ਇੱਥੇ ਇਹ ਜ਼ਿਕਰਯੋਗ ਹੈ ਕਿ ਦੇਸ਼ ਦੀ ਸਿਆਸਤ ਦੀ ਦਿਸ਼ਾ ਤੈਅ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਇਸ ਸੂਬੇ ’ਚ ਪ੍ਰਿਯੰਕਾ ਨੂੰ ਭਾਜਪਾ ਦੇ ਗੜ੍ਹ ਦੇ ਰੂਪ ਵਿੱਚ ਉਭਰੇ ਪੂਰਬੀ ਉਤਰ ਪ੍ਰਦੇਸ਼ ਦੀ ਮੁਖੀ ਦੇ ਤੌਰ ’ਤੇ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਿਯੰਕਾ ਦੇ ਸਾਹਮਣੇ ਚੁਣੌਤੀਆਂ ਵੀ ਬਹੁਤ ਵੱਡੀਆਂ ਹਨ। ਉਨ੍ਹਾਂ ਨੂੰ ਉਸ ਪੂਰਬੀ ਉਤਰ ਪ੍ਰਦੇਸ਼ ਦਾ ਮੁਖੀ ਬਣਾਇਆ ਗਿਆ, ਜਿਸ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁਮਾਇੰਦਗੀ ਕਰ ਰਹੇ ਹਨ।

Comments are closed.

COMING SOON .....


Scroll To Top
11