Wednesday , 3 June 2020
Breaking News
You are here: Home » EDITORIALS » ਰੱਖਿਆ ਬਰਾਮਦਾਂ ਦਾ ਵੱਡਾ ਟੀਚਾ

ਰੱਖਿਆ ਬਰਾਮਦਾਂ ਦਾ ਵੱਡਾ ਟੀਚਾ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਫੌਜੀ ਹਥਿਆਰਾਂ ਅਤੇ ਉਪਕਰਨਾਂ ਦੇ ਨਿਰਮਾਣ ਵਿੱਚ ਤੇਜੀ ਲਿਆਉਣ ਦਾ ਫੈਸਲਾ ਲਿਆ ਹੈ। ਭਾਰਤ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ ਰੱਖਿਆ ਨਿਰਯਾਤ ਨੂੰ ਪੰਜ ਅਰਬ ਡਾਲਰ ਕਰਨ ਦਾ ਟੀਚਾ ਮਿਥਿਆ ਹੈ। ਇਹ ਇਕ ਕਾਫੀ ਉੱਚਾ ਅਤੇ ਵੱਡਾ ਟੀਚਾ ਹੈ। ਇਸ ਨਾਲ ਜਿਥੇ ਦੇਸ਼ ਨੂੰ ਆਰਥਿਕ ਤੌਰ ‘ਤੇ ਲਾਭ ਹੋਵੇਗਾ ਉੱਥੇ ਭਾਰਤੀ ਫੌਜ ਲਈ ਹਥਿਆਰਾਂ ਦੀ ਪੂਰਤੀ ਘਰੇਲੂ ਉਦਯੋਗ ਤੋਂ ਹੀ ਕੀਤੀ ਜਾ ਸਕੇਗੀ। ਦਿੱਲੀ ਵਿਖੇ 11ਵੇਂ ਡਿਫੈਂਸ ਐਕਸਪੋ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਵੱਲੋਂ ਇਹ ਵਾਅਦਾ ਕਰਨਾ ਕਿ ਭਾਰਤ ਵਰਗਾ ਵੱਡਾ ਦੇਸ਼ ਵਿਦੇਸ਼ਾਂ ਵਿੱਚੋਂ ਮੰਗਵਾਏ ਰੱਖਿਆ ਸਮਾਨ ‘ਤੇ ਨਿਰਭਰ ਨਹੀਂ ਰਹਿ ਸਕਦਾ। ਸਰਕਾਰ ਦੀਆਂ ਇਸ ਦਿਸ਼ਾ ਵਿੱਚ ਕੋਸ਼ਿਸ਼ਾਂ ਬਹੁਤ ਸ਼ਲਾਘਾਯੋਗ ਹਨ। ਪਿਛਲੇ ਪੰਜ ਸਾਲਾਂ ਵਿੱਚ ਫੌਜੀ ਹਥਿਆਰਾਂ ਦੇ ਨਿਰਮਾਣ ਲਈ ਦਿੱਤੇ ਜਾਣ ਵਾਲੇ ਲਾਇਸੰਸਾਂ ਦੀ ਗਿਣਤੀ ਸਾਲ 2014 ਦੇ 210 ਤੋਂ ਵੱਧ ਕੇ ਹੁਣ 460 ਹੋ ਗਈ ਹੈ। ਭਾਰਤ ਵੱਲੋਂ ਹੁਣ ਤੋਪਾਂ, ਸਮੁੰਦਰੀ ਬੇੜੇ, ਪਣਡੁੱਬੀਆਂ, ਲੜਾਕੂ ਜਹਾਜ਼ ਤੇ ਹੈਲੀਕਾਪਟਰਾਂ ਸਮੇਤ ਬਹੁਤ ਸਾਰੇ ਰੱਖਿਆ ਉਪਕਰਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰੱਖਿਆ ਉਪਕਰਨ ਅਤੇ ਹੋਰ ਸਾਜੋ ਸਾਮਾਨ ਹੁਣ ਦੂਜੇ ਦੇਸ਼ਾਂ ਨੂੰ ਵੇਚਿਆ ਜਾ ਰਿਹਾ ਹੈ। ‘ਮੇਕ ਇਨ ਇੰਡੀਆ’ ਅਸਲ ਵਿੱਚ ਹੁਣ ‘ਮੇਕ ਫ਼ਾਰ ਇੰਡੀਆ’ ਤੇ ‘ਮੇਕ ਫ਼ਾਰ ਵਰਲਡ’ ਬਣਦਾ ਜਾ ਰਿਹਾ ਹੈ। ਸਾਲ 2014 ‘ਚ ਭਾਰਤ ਦਾ ਰੱਖਿਆ ਨਿਰਯਾਤ ਕਰੀਬ 2000 ਕਰੋੜ ਦਾ ਸੀ ਪਰ ਪਿਛਲੇ ਦੋ ਸਾਲਾਂ ਵਿਚ ਇਹ 17000 ਕਰੋੜ ਤੋਂ ਵੱਧ ਗਿਆ ਹੈ। ਅਗਲੇ ਪੰਜ ਸਾਲਾਂ ‘ਚ ਨਿਰਯਾਤ ਨੂੰ 5 ਅਰਬ ਡਾਲਰ ਕਰਨ ਦਾ ਟੀਚਾ ਰੱਖਿਆ ਹੈ ਜੋ ਲਗਭਗ 35000 ਕਰੋੜ ਰੁਪਏ ਬਣਦਾ ਹੈ। ਇਸ ਖੇਤਰ ਵਿੱਚ ਵੱਡੇ ਮੌਕੇ ਮੌਜੂਦ ਹਨ। ਡਿਫੈਂਸ ਐਕਸਪੋ ਦੌਰਾਨ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਭਾਰਤ ਇਸ ਖੇਤਰ ਵਿੱਚ ਨਵੇਂ ਅਤੇ ਆਧੁਨਿਕ ਉਪਕਰਨ ਬਣਾ ਕੇ ਪੂਰੇ ਸੰਸਾਰ ਵਿੱਚ ਵੇਚਣ ਦੀ ਸਮਰੱਥਾ ਰੱਖਦਾ ਹੈ। ਆਉਣ ਵਾਲੇ ਸਮੇਂ ਵਿੱਚ ਰੱਖਿਆ ਖੇਤਰ ਅੰਦਰ ਨਵੀਆਂ ਤਕਨੀਕਾਂ ਦਾ ਦਖਲ ਹੋਰ ਵਧੇਗਾ। ਇਸ ਕਾਰਨ ਹੀ ਭਾਰਤ ਸਰਕਾਰ ਵੱਲੋਂ ਰੱਖਿਆ ਖੇਤਰ ‘ਚ ‘ਆਰਟੀਫਿਸ਼ਲ ਇੰਟੈਲੀਜੈਂਸ’ ਦੀ ਵਰਤੋਂ ਲਈ ਇਕ ਰੋਡਮੈਪ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਅਸੀਂ ਆਉਂਦੇ ਸਾਲਾਂ ‘ਚ ਆਉਂਦੇ ਸਮੇਂ ਭਾਰਤ ਪੁਲਾੜ ‘ਚ ਵੀ ਆਪਣੀ ਮੌਜੂਦਗੀ ਵਧਾਉਣ ਜਾ ਰਿਹਾ ਹੈ। ਰੱਖਿਆ ਤੇ ਖੋਜ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਇਸਰੋ ਵਲੋਂ ਪੁਲਾੜ ‘ਚ ਬਣਾਈ ਗਈ ਭਾਰਤ ਦੀ ਸੰਪਤੀ ਨੂੰ ਪ੍ਰਭਾਵੀ ਸੁਰੱਖਿਆ ਪ੍ਰਦਾਨ ਕਰੇਗਾ। ਉਮੀਦ ਕਰਨੀ ਚਾਹੀਦੀ ਹੈ ਕਿ ਇਸ ਦਿਸ਼ਾ ਵਿੱਚ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11