Monday , 17 December 2018
Breaking News
You are here: Home » PUNJAB NEWS » ਰੋਹਟਾ ਬਣੇ ਨਾਭਾ ਭਾਜਪਾ ਮੰਡਲ ਦੇ ਉਪ ਪ੍ਰਧਾਨ

ਰੋਹਟਾ ਬਣੇ ਨਾਭਾ ਭਾਜਪਾ ਮੰਡਲ ਦੇ ਉਪ ਪ੍ਰਧਾਨ

ਨਾਭਾ, 17 ਫਰਵਰੀ (ਕਰਮਜੀਤ ਸੋਮਲ)- ਭਾਰਤੀ ਜਨਤਾ ਪਾਰਟੀ ਮੰਡਲ ਨਾਭਾ ਦੀ ਜਰੂਰੀ ਮੀਟਿੰਗ ਮੰਡਲ ਪ੍ਰਧਾਨ ਡਾ. ਹਰਜਿੰਦਰ ਸਿੰਘ ਦਿਓਲ ਦੀ ਪ੍ਰਧਾਨਗੀ ਵਿੱਚ ਅਲੌਹਰਾਂ ਗੇਟ ਨਾਭਾ ਵਿਖੇ ਹੋਈ ਜਿਸ ਵਿੱਚ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਸ. ਰਣਧੀਰ ਸਿੰਘ ਖੰਗੂੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਖੰਗੂੜਾ ਨੇ ਕਿਹਾ ਕਿ 1 ਫਰਵਰੀ 2018 ਨੂੰ ਜੋ ਕੇਂਦਰ ਦੀ ਐਨ.ਡੀ.ਏ. ਸਰਕਾਰ ਵੱਲੋਂ ਜੋ ਸਾਲਾਨਾ ਬਜਟ ਸ੍ਰੀ ਅਰੁਣ ਜੇਤਲੀ ਜੀ ਨੇ ਪੇਸ਼ ਕੀਤਾ ਹੈ ਉਸ ਵਿੱਚ ਜਿਹੜੀਆਂ ਲੋਕ ਹਿੱਤ ਵਿੱਚ ਲੋਕ ਭਲਾਈ ਸਕੀਮਾਂ ਕੇਂਦਰ ਸਰਕਾਰ ਵੱਲੋਂ ਬਣਾਈਆਂ ਗਈਆਂ ਹਨ। ਉਨ੍ਹਾਂ ਦੀ ਜਾਣਕਾਰੀ ਲੋਕਾਂ ਨੂੰ ਘਰ ਘਰ ਜਾ ਕੇ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕ ਇਸ ਦਾ ਲਾਭ ਉਠਾ ਸਕਣ। ਇਸ ਮੌਕੇ ਡਾ. ਦਿਓਲ ਨੇ ਕਿਹਾ ਕਿ ਮਈ ਅਤੇ ਜੂਨ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਗ੍ਰਾਮ ਪੰਚਾਇਤਾਂ ਵਿੱਚ ਸਰਪੰਚ, ਪੰਚ ਦੀ ਚੋਣ ਲੜਨ ਦੇ ਇੱਛਿਕ ਪਾਰਟੀ ਵਰਕਰ ਉਹ ਪਾਰਟੀ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਆਪਣਾ ਮੰਗ ਪੱਤਰ ਦੇਣ ਤਾਂ ਜੋ ਨਾਭਾ ਹਲਕਾ ਅਕਾਲੀ ਦਲ ਦੇ ਇੰਚਾਰਜ ਕਬੀਰ ਦਾਸ ਨਾਲ ਤਾਲਮੇਲ ਕਰਕੇ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ। ਇਸ ਮੌਕੇ ਡਾ. ਦਿਓਲ ਨੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਢਿੱਲੋਂ (ਗਿੰਨੀ) ਦੀ ਅਨੁਮਤੀ ਨਾਲ ਨਾਭਾ ਮੰਡਲ ਦਾ ਵਿਸਥਾਰ ਕਰਦੇ ਹੋਏ ਸ. ਸੁਰਜੀਤ ਸਿੰਘ ਰੋਹਟਾ ਨੂੰ ਨਾਭਾ ਮੰਡਲ ਦਾ ਉਪ ਪ੍ਰਧਾਨ ਨਿਯੁਕਤ ਕੀਤਾ। ਸੁਰਜੀਤ ਸਿੰਘ ਰੋਹਟਾ ਪਿਛਲੇ ਕਾਫੀ ਸਾਲਾ ਤੋਂ ਪਾਰਟੀ ਵਿੱਚ ਹਿੱਸਾ ਲੈਂਦੇ ਆ ਰਹੇ ਸਨ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਨਾਭਾ ਮੰਡਲ ਦੇ ਵਾਈਸ ਪ੍ਰਧਾਨ ਗੁਰਮੀਤ ਸਿੰਘ ਪਾਲੀਆ, ਅੰਮ੍ਰਿਤ ਸਿੰਘ ਖੰਗੂੜਾ, ਜਰਨਰ ਸਕੱਤਰ ਬਲਦੇਵ ਸਿੰਘ ਸ਼ਮਲਾ, ਨਛੱਤਰ ਸਿੰਘ ਸਰਾਓ, ਸਰਬਜੀਤ ਸਿੰਘ ਮਠਾੜੂ, ਗੁਰਮੇਲ ਸਿੰਘ ਬੱਬੂ, ਜਗਤਾਰ ਸਿੰਘ ਜੱਗਾ, ਬਚਿੱਤਰ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਆਦਿ ਭਾਰੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ।

Comments are closed.

COMING SOON .....


Scroll To Top
11