Wednesday , 24 October 2018
Breaking News
You are here: Home » NATIONAL NEWS » ਰੋਡ ਰੇਜ ਕੇਸ ’ਚ ਸ. ਨਵਜੋਤ ਸਿੰਘ ਸਿੱਧੂ ਦੀ ਕਿਸਮਤ ’ਤੇ ਫੈਸਲਾ ਅੱਜ

ਰੋਡ ਰੇਜ ਕੇਸ ’ਚ ਸ. ਨਵਜੋਤ ਸਿੰਘ ਸਿੱਧੂ ਦੀ ਕਿਸਮਤ ’ਤੇ ਫੈਸਲਾ ਅੱਜ

ਨਵੀਂ ਦਿੱਲੀ- ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਵੱਲੋਂ ਰੋਡ ਰੇਜ ਮਾਮਲੇ ’ਚ ਅਪੀਲ ਸਬੰਧੀ ਸੁਪਰੀਮ ਕੋਰਟ ਵਲੋਂ ਮੰਗਲਵਾਰ 15 ਮਈ ਨੂੰ ਫੈਸਲਾ ਸੁਣਾਇਆ ਜਾਵੇਗਾ।ਇਸ ਕੇਸ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਅਦਾਲਤ ਮੰਗਲਵਾਰ ਨੂੰ ਸਵੇਰੇ ਸਾਢੇ 10 ਵਜੇ ਆਪਣੀ ਕਾਰਵਾਈ ਸ਼ੁਰੂ ਕਰੇਗੀ। ਮਾਮਲਾ 30 ਸਾਲ ਪੁਰਾਣਾ ਹੈ, ਜਿਸ ‘ਚ ਸਿਧੂ ਨੂੰ ਹੇਠਲੀ ਅਦਾਲਤ ਨੇ ਦੋਸ਼ ਮੁਕਤ ਕਰ ਦਿਤਾ ਸੀ ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਫੈਸਲੇ ਨੂੰ ਪਲਟਦਿਆਂ ਹੋਏ ਸਿਧੂ ਨੂੰ ਗ਼ੈਰ-ਇਰਾਦਾਤਨ ਕਤਲ ਦਾ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਿਧੂ ਨੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿਤੀ ਸੀ।ਜ਼ਿਕਰਯੋਗ ਹੈ ਕਿ 27 ਦਸੰਬਰ 1988 ਨੂੰ ਜਦੋਂ ਸਿਧੂ ਦੀ ਕਾਰ ਪਾਰਕਿੰਗ ਨੂੰ ਲੈ ਕੇ ਪਟਿਆਲਾ ਵਿਚ ਗੁਰਨਾਮ ਸਿੰਘ ਨਾਂ ਦੇ ਇਕ ਬਜ਼ੁਰਗ ਨਾਲ ਬਹਿਸਬਾਜ਼ੀ ਹੋਈ।

Comments are closed.

COMING SOON .....


Scroll To Top
11