Saturday , 14 December 2019
Breaking News
You are here: Home » Carrier » ਰੋਟਰੀ ਕਲੱਬ ਬੰਗਾ ਵੱਲੋਂ ਵਿੱਦਿਆ ਦੇ ਖੇਤਰ ‘ਚ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

ਰੋਟਰੀ ਕਲੱਬ ਬੰਗਾ ਵੱਲੋਂ ਵਿੱਦਿਆ ਦੇ ਖੇਤਰ ‘ਚ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

ਬੰਗਾ, 22 ਸਤੰਬਰ (ਸੁਖਜਿੰਦਰ ਸਿੰਘ ਬਖਲੌਰ)- ਸਮਾਜ ਸੇਵੀ ਕੰਮਾਂ ਵਿਚ ਬਹੁਮੁੱਲਾ ਯੋਗਦਾਨ ਪਾਉਣ ਵਾਲੀ ਸੰਸਥਾ ਰੋਟਰੀ ਕਲੱਬ ਬੰਗਾ ਨੇ ਇਲਾਕੇ ਦੇ ਵੱਖ – ਵੱਖ ਸਕੂਲਾਂ ਦੇ 11 ਅਧਿਆਪਕਾਂ ਨੂੰ ਆਪੋ-ਆਪਣੇ ਸਕੂਲਾਂ ਵਿਚ ਪਾਏ ਬਹੁਮੁੱਲੇ ਯੋਗਦਾਨ ਸਦਕਾ “ਨੇਸ਼ਨ ਬਿਲਡਰ“ ਅਵਾਰਡ 2019-2020 ਨਾਲ ਸਨਮਾਨਿਤ ਕੀਤਾ। ਕਲੱਬ ਵਲੋਂ ਬੰਗਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਜੀ ਵਲੋਂ ਕੀਤੀ ਗਈ ਜਦੋਂ ਕਿ ਮਹਾਨ ਵਿਦਿਆ ਦਾਨੀ ਗੁਰਚਰਨ ਸਿੰਘ ਸ਼ੇਰਗਿੱਲ ਸੰਸਥਾਪਕ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਲੱਬ ਦੇ ਸਕੱਤਰ ਭੁਪਿੰਦਰ ਸਿੰਘ ਨੇ ਪਹੁੰਚੇ ਹੋਏ ਰੋਟਰੀ ਮੈਂਬਰਾਂ ਤੇ ਸਨਮਾਨਿਤ ਹੋਣ ਜਾ ਰਹੇ ਅਧਿਆਪਕਾਂ ਨਾਲ ਜਾਣ ਪਛਾਣ ਕਰਾਈ। ਮੁੱਖ ਮਹਿਮਾਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਜਿੱਥੇ ਸਨਮਾਨ ਹੋਣ ਜਾ ਰਹੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਉਹਨਾਂ ਵਿਆਕਤੀ ਦੇ ਜੀਵਨ ‘ਚ ਵਿੱਦਿਆ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਅਧਿਆਪਕਾਂ ਨੂੰ ਸਹਿਯੋਗ ਦੇਣ ਸਲਾਹ ਦਿੱਤੀ। ਉਹਨਾ ਕਿਹਾ ਕਿ ਅਧਿਆਪਕ ਹੀ ਹੈ ਜੋ ਵਿਦਿਆਰਥੀ ਨੂੰ ਜਿੰਦਗੀ ਦੇ ਉੱਚੇ ਤੋਂ ਉੱਚੇ ਮੁਕਾਮ ‘ਤੇ ਪਹਚਾ ਸਕਦਾ ਹੈ। ਸਾਬਕਾ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਲੱਬ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਗੁਰਜੰਟ ਸਿੰਘ, ਰੋਟੇਰੀਅਨ ਰਾਜ ਕੁਮਾਰ, ਸੁਰਿੰਦਰ ਪਾਲ ਅਤੇ ਹੋਰ ਮੈਂਬਰਾਂ ਨੇ ਬੜੇ ਖੂਬਸੂਰਤ ਸ਼ਬਦਾਂ ਰਾਹੀਂ ਵਿਦਿਆਰਥੀ ਜੀਵਨ ਵਿਚ ਅਧਿਆਪਕ ਦੀ ਭੂਮਿਕਾ ਨੂੰ ਬਿਆਨ ਕੀਤਾ। ਮਾ. ਭਗਵਾਨ ਦਾਸ ਤੇ ਹੋਰਾਂ ਨੇ ਅਧਿਆਪਕਾਂ ਦੀ ਸਨਮਾਨ ਲਈ ਚੋਣ ਕਰਨ ਲਈ ਰੋਟਰੀ ਕਲੱਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਹਨਾ ਕਿਹਾ ਕਿ ਇਸ ਸਨਮਾਨ ਨੇ ਜਿਥੇ ਸਾਡੇ ਹੌਸਲੇ ਵਧਾਏ ਹਨ ਉੱਥੇ ਹੋਰ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਬਲਦੇਵ ਸਿੰਘ ਸਿੱਧੂ, ਭਗਵਾਨ ਦਾਸ, ਸੁਰਿੰਦਰ ਸਿੰਘ ਕਰਮ, ਹਰਪ੍ਰੀਤ ਸਿੰਘ, ਰਾਮ ਲਾਲ, ਦੇਸ ਰਾਜ, ਦੀਦਾਰ ਸਿੰਘ, ਰਜਿੰਦਰ ਕੁਮਾਰ, ਰਾਜਵਿੰਦਰ ਸਿੰਘ,ਗੁਰਦੇਵ ਸਿੰਘ ਸ਼ਾਮਿਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਭੋਗਲ, ਬਲਵਿੰਦਰ ਸਿੰਘ ਪਾਂਧੀ, ਸਰਬਜੀਤ ਲਾਲ, ਇੰਜੀਨੀਅਰ ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11