Thursday , 19 July 2018
Breaking News
You are here: Home » PUNJAB NEWS » ਰੈਡ ਕਰਾਸ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ-ਨਹੀਂ ਹੋਵੇਗੀ ਪਰਚੀ ਮੁਆਫ

ਰੈਡ ਕਰਾਸ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ-ਨਹੀਂ ਹੋਵੇਗੀ ਪਰਚੀ ਮੁਆਫ

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਸੁਰਿੰਦਰ ਚੱਠਾ)- ਰੈਡ ਕਰਾਸ ਵੱਲੋਂ ਮੇਲਾ ਮਾਘੀ ਦੇ ਸਮੇਂ ਤੇ ਲੋਕਾਂ ਦੇ ਮਨੋਰੰਜ਼ਨ ਲਈ ਲਾਏ ਜਾਣ ਵਾਲੇ ਰੈੱਡ ਕਰਾਸ ਮੇਲੇ ਦੇ ਨਾਮ ਤੇ ਕਰੀਬ 47 ਲੱਖ ਰੁਪਏ ਦੀ ਕਮਾਈ ਕੀਤੀ ਗਈ ਹੈ। ਮਲੋਟ ਰੋਡ ਤੇ ਮੇਲਾ ਗਰਾਊਂਡ ਬਣਾਇਆ ਗਿਆ ਹੈ, ਜੋ ਕਿਸੇ ਜਿੰਮੀਦਾਰ ਤੋਂ 7 ਲੱਖ ਰੁਪਏ ਕਿਰਾਇਆ ਦੇ ਕੇ ਮੇਲਾ ਠੇਕੇਦਾਰ ਨੇ ਠੇਕੇ ਤੇ ਲਿਆ ਹੈ। ਇਸ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁਕੀਆਂ ਹਨ। ਮੇਲੇ ਦੀ ਚਾਰਦੀਵਾਰੀ ਲੋਹੇ ਦੀਆਂ ਚਾਦਰਾਂ ਨਾਲ ਕੀਤੀ ਗਈ ਹੈ। ਮਲੋਟ ਰੋਡ ਤੇ ਇਸ ਮੇਲੇ ਦਾ ਮੁੱਖ ਗੇਟ ਬਣਾਇਆ ਗਿਆ ਹੈ। ਮੇਲਾ ਗਰਾਊਂਡ ਵਿੱਚ ਦੋ ਵੱਡੀਆਂ ਚੰਡੋਲਾਂ ਲਾਈਆਂ ਗਈਆਂ ਹਨ ਅਤੇ ਕਈ ਛੋਟੇ ਝੂਲੇ ਲੱਗੇ ਹੋਏ ਹਨ। ਬੱਚਿਆਂ ਲਈ ਛੋਟੀ ਰੇਲਗੱਡੀ ਵੀ ਇੰਨਾਂ ਵਿੱਚ ਸ਼ਾਮਿਲ ਹੈ। ਮੇਲੇ ਅੰਦਰ ਖਾਣ ਪੀਣ ਦੇ ਕਈ ਸਟਾਲ ਵੀ ਹਨ। ਬੱਚਿਆਂ ਲਈ ਏਅਰਗੰਨ ਨਾਲ ਸਿਖਾਉਣ ਵਾਲੀਆਂ ਕਈ ਦੁਕਾਨਾਂ ਸ਼ਾਮਿਲ ਕੀਤੀਆਂ ਹਨ। ਇੱਕ ਮੌਤ ਦਾ ਖੂਹ ਨਾਮ ਦੀ ਆਇਟਮ ਹੈ, ਜਿਸ ਵਿੱਚ ਮੋਟਰਸਾਈਕਲ ਸਵਾਰ ਤੇਜ਼ ਗਤੀ ਨਾਲ ਮੋਟਰਸਾਈਕਲ ਚਲਾਉਂਦਾ ਹੈ। ਇਹ ਅਸਲ ਵਿੱਚ ਮੌਤ ਦਾ ਖੂਹ ਹੀ ਜਾਪਦਾ ਹੈ। ਖੂਹ ਦੀ ਸ਼ਕਲ ਵਿੱਚ ਲੱਕੜ ਦੇ ਫੱਟਿਆਂ ਨਾਲ ਬਣਾਇਆ, ਇਹ ਮੌਤ ਦਾ ਖੂਹ ਕਿਸੇ ਸਮੇਂ ਵੀ ਕਿਸੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਦੱਸਿਆ ਗਿਆ ਹੈ ਕਿ ਇਸ ਖੂਹ ਵਿੱਚ ਇੱਕ ਵਾਰ ਦੋ ਤੋਂ ਤਿੰਨ ਮੋਟਰਸਾਈਕਲ ਇਕੱਠੇ ਚਲਾਏ ਜਾਂਦੇ ਹਨ। ਖੂਹ ਦੇ ਉਪਰਲੇ ਹਿੱਸੇ ਤੇ ਬਣੀ ਗੈਲਰੀ ਵਿੱਚ ਅਨੇਕਾ ਲੋਕ ਖੜੇ ਹੁੰਦੇ ਹਨ। ਤੇਜ਼ ਰਫਤਾਰ ਮੋਟਰਸਾਈਕਲ ਆਪਸ ਵਿੱਚ ਟਕਰਾਅ ਸਕਦੇ ਹਨ ਜਾਂ ਪਬਲਿਕ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਖੇਡਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਕੰਗਣ ਨੂੰ ਸਾਹਮਣੇ ਮੇਜ੍ਹ ਤੇ ਰੱਖੀਆਂ ਚੀਜਾਂ ਉਪਰ ਪਾਉਣਾ ਹੁੰਦਾ ਹੈ। ਇਸ ਖੇਡ ਵਿੱਚ ਜਿੱਤ ਦੇ ਚਾਂਸ 2 ਜਾਂ 3 ਫੀਸਦੀ ਹੁੰਦੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਮੇਲੇ ਵਿੱਚ ਸਰਕਸ ਨਹੀ ਲਾਈ ਗਈ ਹੈ, ਇਸ ਦਾ ਕਾਰਨ ਇਹ ਹੈ ਕਿ ਸਰਕਸ ਵਾਲਿਆਂ ਨੂੰ ਮੇਲੇ ਦਾ ਕਿਰਾਇਆ ਅਤੇ ਆਪਣਾ ਖਰਚਾ ਕੱਢ ਕੇ ਕੁਝ ਵੀ ਨਹੀਂ ਬਚਦਾ। ਇਸ ਲਈ ਪਿਛਲੇ ਸਾਲ ਲੱਗੀ ਸਰਕਸ ਵੱਡੇ ਘਾਟੇ ਵਿੱਚ ਗਈ ਸੀ। ਇਸ ਵਾਰ ਕਿਸੇ ਵੀ ਸਰਕਸ ਕੰਪਨੀ ਨੇ ਇੱਥੇ ਆਉਣਾ ਵਾਜਬ ਨਹੀਂ ਸਮਝਿਆ। ਜਿਕਰਯੋਗ ਹੈ ਕਿ ਜਦੋਂ ਮੇਲਾ ਮਾਘੀ ਤੇ ਸਰਕਾਰ ਵੱਲੋਂ ਕੋਈ ਟੈਕਸ ਜਾਂ ਕਿਰਾਇਆ ਵਸੂਲਿਆਂ ਜਾਂਦਾ ਸੀ ਤਾਂ ਦੂਰ ਦੁਰਾਡੇ ਤੋਂ ਮੇਲਾ ਮਾਘੀ ਤੇ ਵੱਡੀਆਂ ਸਰਕਸਾਂ, ਜਿੰਦਾ ਡਾਂਸ ਵਾਲੇ, ਚਿੱੜੀਆਂ ਘਰਾਂ ਵਾਲੇ ਵੱਖ ਵੱਖ ਤਰ੍ਹਾ ਦੀਆਂ ਖੇਡਾਂ ਵਾਲੇ ਵੱਡੀ ਗਿਣਤੀ ਵਿੱਚ ਪਹੁੰਚਦੇ ਸਨ, ਜਿਸ ਨਾਲ ਮੇਲਾ ਪੂਰਾ ਭਰ ਜਾਂਦਾ ਸੀ। ਪਰ ਮੌਜੂਦਾ ਸਮੇਂ ਵਿੱਚ ਇਸ ਮੇਲੇ ਨੂੰ ਫਿਲਟਰ ਕਰ ਦਿੱਤਾ ਗਿਆ ਹੈ। ਬਹੁਤ ਸਾਰੀਆਂ ਆਇਟਮਾਂ ਨੂੰ ਮੇਲੇ ਵਿੱਚ ਗੈਰ ਕਾਨੁੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਨਚਾਰ ਪਾਰਟੀਆਂ, ਜਿੰਦਾ ਡਾਂਸ਼ ਗਰੁੱਪ, ਜੂਏ ਨਾਲ ਸਬੰਧਤ ਗੇਮਾਂ, ਚਿੜੀਆਂ ਘਰ ਆਦਿ ਸ਼ਾਮਿਲ ਹਨ। ਹੁਣ ਮੇਲੇ ਵਿੱਚ ਅਜਿਹਾ ਕੁਝ ਨਹੀ ਹੁੰਦਾ, ਜਿਸ ਨੂੰ ਸਾਲ ਭਰ ਉਡੀਕਿਆਂ ਜਾਵੇ। ਇਸ ਲਈ ਇਸ ਮੇਲੇ ਦੀ ਮਹੱਤਤਾ ਦਿਨੋ ਦਿਨ ਘਟਦੀ ਜਾ ਰਹੀ ਹੈ।
ਮੇਲੇ ਦੀ ਸੁਰੱਖਿਆ ਲਈ ਪੰਜਾਬ ਭਰ ਤੋਂ ਪੁਲਿਸ ਕਰਮਚਾਰੀ ਮਗਾਏ ਗਏ ਹਨ ਜੋ ਵੱਖ ਵੱਖ ਸਕੂਲਾਂ ਅਤੇ ਧਰਮਸ਼ਾਲਾਵਾਂ ਵਿੱਚ ਠਹਿਰੇ ਹੋਏ ਹਨ। ਆਸਪਾਸ ਦੇ ਪਿੰਡਾਂ ਵਾਲਿਆਂ ਨੇ ਮੇਲੇ ਤੇ ¦ਗਰ ਲਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਗਹਿਣੇ ਨਾ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੀਆਂ ਸਿਆਸੀ ਕਾਨਫਰੰਸਾਂ ਕਰ ਰਹੇ ਹਨ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕਾਨਫਰੰਸਾਂ ਕਰਨ ਤੋਂ ਪਾਸਾ ਵੱਟ ਲਿਆ ਹੈ। ਲੋਕਾਂ ਵੱਲੋਂ ਰੈੱਡ ਕਰਾਸ ਮੇਲੇ ਦੀ ਪਰਚੀ ਮੁਆਫ ਕਰਨ ਦੀ ਮੰਗ ਕੀਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਠੇਕੇਦਾਰ ਨੇ ਵੱਡੀ ਰਕਮ ਭਰੀ ਹੈ, ਇਸ ਲਈ ਪਰਚੀ ਮੁਆਫ ਕਰਨਾ ਸੰਭਵ ਨਹੀਂ ਹੈ।

Comments are closed.

COMING SOON .....
Scroll To Top
11