Monday , 19 August 2019
Breaking News
You are here: Home » HEALTH » ਰੇਤੇ ਨਾਲ ਭਰੀ ਓਵਰਲੋਡ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਇੱਕ ਬਜ਼ੁਰਗ ਕੁਚਲਿਆ-ਮੌਤ

ਰੇਤੇ ਨਾਲ ਭਰੀ ਓਵਰਲੋਡ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਇੱਕ ਬਜ਼ੁਰਗ ਕੁਚਲਿਆ-ਮੌਤ

ਲੁਧਿਆਣਾ, 9 ਮਈ (ਅਮਰ ਸਿੰਘ ਲਾਡੋਵਾਲ)- ਲਾਡੋਵਾਲ ਹਾਈਵੇ ਤੇ ਇਕ ਬਜੁਰਗ ਨੂੰ ਰੇਤ ਦੀ ਭਰੀ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਕੁਚਲ ਦਿਤਾ। ਥਾਣਾ ਲਾਡੋਵਾਲ ਦੇ ਮੁਖੀ ਮਨਮੋਹਣ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਕ ਬਜੁਰਗ ਜੋ ਰੋਡ ਕਰਾਸ ਕਰ ਰਿਹਾ ਸੀ ਕਿ ਫਿਲੌਰ ਸਾਇਡ ਤੋਂ ਆ ਰਹੀ ਰੇਤ ਦੀ ਭਰੀ ਔਵਰਲੋਡ ਟਰੈਕਟਰ ਟਰਾਲੀ ਬੇਕਾਬੂ ਹੋਕੇ ਬਜੁਰਗ ਦੇ ਉਪਰ ਚੜ ਗਈ ਜਿਸ ਕਾਰਨ ਬਜੁਰਗ ਨੂੰ ਬੂਰੀ ਤਰਾਂ ਕੁਚਲ ਦਿਤਾ। ਹਾਦਸਾ ਇੰਨਾ ਖਤਰਨਾਕ ਸੀ ਕਿ ਬਜੁਰਗ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। ਜਿਸਨੂੰ ਸਥਾਨਕ ਪੁਲਸ ਨੇ ਲੋਕਾਂ ਦੇ ਸਹਿਯੋਗ ਨਾਲ ਲੁਧਿਆਣਾ ਹਸਪਤਾਲ ਲਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਗੁਲਜਾਰ ਸਿੰਘ ਉਮਰ 80 ਸਾਲ ਵਾਸੀ ਲਾਡੋਵਾਲ ਵਜੋਂ ਹੋਈ ਹੈ। ਟਰੈਕਟਰ ਟਰਾਲੀ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ਜਿਸਦੀ ਭਾਲ ਜਾਰੀ ਹੈ ਅਤੇ ਪੁਲਸ ਨੇ ਟਰੈਕਟਰ ਟਰਾਲੀ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਆਮ ਦੇਖਣ ਵਿਚ ਆਇਆ ਹੈ ਕਿ ਹਾਈਵੇ ਤੇ ਰੋਤ ਦੀਆਂ ਭਰੀਆਂ ਔਵਰਲੋਡ ਟਰਾਲੀਆਂ ਲੋਕਾਂ ਲਈ ਮੌਤ ਦਾ ਕਾਲ ਬਣੀਆਂ ਫਿਰਦੀਆਂ ਹਨ। ਜਿਨ੍ਰਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ। ਇਸੇ ਤਰਾਂ ਹੀ ਪਿੰਡਾਂ ਦੀਆਂ ਲਿੰਕ ਸੜਕਾਂ ਤੇ ਵੀ ਪੂਰੀ ਸਪੀਡ ਭਜਾਈਆਂ ਜਾਂਦੀਆਂ ਹਨ ਜਿਸ ਕਾਰਨ ਜਿਥੇ ਪਿੰਡਾਂ ਦੀਆਂ ਸੜਕਾਂ ਦਾ ਬੂਰਾ ਹਾਲ ਕੀਤਾ ਹੈ ਉਥੇ ਲੋਕਾਂ ਦੇ ਬਚਿਆਂ ਲਈ ਮੁਸੀਬਤ ਹਨ।

Comments are closed.

COMING SOON .....


Scroll To Top
11