Tuesday , 19 February 2019
Breaking News
You are here: Home » BUSINESS NEWS » ਰੂਪਨਗਰ ਵਿਧਾਇਕ ’ਤੇ ਹੋਏ ਹਮਲੇ ਮਗਰੋਂ ਆਮ ਆਦਮੀ ਪਾਰਟੀ ਨੇ ਡੀਸੀ ਦਫ਼ਤਰ ਦੇ ਸਾਹਮਣੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਰੂਪਨਗਰ ਵਿਧਾਇਕ ’ਤੇ ਹੋਏ ਹਮਲੇ ਮਗਰੋਂ ਆਮ ਆਦਮੀ ਪਾਰਟੀ ਨੇ ਡੀਸੀ ਦਫ਼ਤਰ ਦੇ ਸਾਹਮਣੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਰੂਪਨਗਰ, 22 ਜੂਨ (ਲਾਡੀ ਖਾਬੜਾ)- ਆਮ ਆਦਮੀ ਪਾਰਟੀ ਦੇ ਐਮ .ਐਲ. ਏ ਅਮਰਜੀਤ ਸਿੰਘ ਸੰਦੋਆ ਤੇ ਹੋਏ ਹਮਲੇ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਜਿਸਦੇ ਤਹਿਤ ਅਜ ਆਮ ਆਦਮੀ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਸਾਰੇ ਵਰਕਰਾਂ ,ਅਹੁਦੇਦਾਰਾਂ ਅਤੇ ਪਾਰਟੀ ਦੀ ਸਟੇਟ ਦੀ ਲੀਡਰਸ਼ਿਪ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਡੀ.ਸੀ ਦਫ਼ਤਰ ਦੇ ਅਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਜਿਸ ਧਰਨੇ ਪ੍ਰਦਰਸ਼ਨ ਦੇ ਵਿਚ ਆਮ ਆਦਮੀ ਪਾਰਟੀ ਦੇ ਮੁਖ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ,ਪਾਰਟੀ ਸਾਹਿ .ਪ੍ਰਧਾਨ ਡਾ ਬਲਵੀਰ ਸਿੰਘ ,ਸ.ਬਲਦੇਵ ਸਿੰਘ ਐਮ .ਐਲ.ਏ ਜੈਤੋਂ ,ਸ.ਕੁਲਵੰਤ ਸਿੰਘ ਐਮ .ਐਲ. ਏ ਮਹਿਲ ਕਲਾਂ ,ਪ੍ਰਿੰਸੀਪਲ ਸ੍ਰੀ ਬੁਧ ਰਾਮ ਜੀ ਐਮ.ਐਲ.ਏ ਬੁਢਲਾਡਾ ,ਸ.ਜਗਦੇਵ ਸਿੰਘ ਕਮਾਲੂ ਐਮ.ਐਲ.ਏ ਮੋੜ ਮੰਡੀ ,ਡਾਕਟਰ ਚਰਨਜੀਤ ਸਿੰਘ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਅਤੇ ਹੋਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਪਾਰਟੀ ਵਰਕਰ ਪਹੁੰਚੇ ਜਿਥੇ । ਮਾਸਟਰ ਹਰਦਿਆਲ ਸਿੰਘ ਨੇ ਕੈਪਟਨ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿਚ ਜਦੋਂ ਇਕ .ਐਮ.ਐਲ.ਏ.ਹੀ ਸੁਰਖਿਅਤ ਨਹੀਂ ਹੈ ਆਮ ਲੋਕਾਂ ਦੀ ਕੈਪਟਨ ਸਰਕਾਰ ਕੀ ਰਾਖੀ ਕਰੇਗੀ ।ਉਨ੍ਹਾਂ ਕਿਹਾ ਕਿ ਐਮ .ਐਲ. ਏ ਅਮਰਜੀਤ ਸਿੰਘ ਸੰਦੋਆ ਵਲੋਂ ਡੀ?ਸੀ ਰੂਪਨਗਰ ਨੂੰ ਕਈ ਵਾਰ ਇਸ ਨਾਜਾਇਜ਼ ਮਾਈਨਿੰਗ ਦੇ ਧੰਦੇ ਸਬੰਧੀ ਸ਼ਿਕਾਇਤ ਕੀਤੀ ਗਈ ।ਪਰ ਡੀ. ਸੀ ਰੂਪਨਗਰ ਵਲੋਂ ਇਸ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਹ ਪਤਾ ਨਹੀਂ ਹੁਣ ਉਨ੍ਹਾਂ ਦੀ ਮਜਬੂਰੀ ਜਾਂ ਕੋਈ ਲਾਲਚ ਜਾਂ ਉਨ੍ਹਾਂ ਦੀ ਕੋਈ ਮਿਲੀ ਭੁਗਤ ਸੀ ।ਜਿਸ ਕਾਰਨ ਇਹ ਮਾਈਨਿੰਗ ਮਾਫ਼ੀਆ ਚਲ ਰਿਹਾ ਸੀ। ਜਦੋਂ ਕਲ੍ਹ ਐਮ.ਐਲ.ਏ ਰੂਪਨਗਰ ਅਮਰਜੀਤ ਸਿੰਘ ਜੀ ਸੰਦੋਆ ਮੀਡੀਆ ਨੂੰ ਨਾਲ ਲੈ ਕੇ ਉਥੇ ਹੋ ਰਿਹੈ ਮਾਈਨਿੰਗ ਮਾਈਨਿੰਗ ਮਾਫੀਏ ਦਾ ਪਰਦਾਫ਼ਾਸ਼ ਕਰਨ ਪਹੁੰਚੇ ।ਗੈਂਗਸਟਰ ਗੁੰਡਿਆਂ ਨੇ ਅਮਰਜੀਤ ਸਿੰਘ ਸੰਧੂਆਂ ਤੇ ਹਮਲਾ ਕਰ ਦਿਤਾ ਜੋ ਕਿ ਹਮਲਾ ਇਕ ਵਿਧਾਇਕ ਤੇ ਨਹੀਂ ਉਨ੍ਹਾਂ ਦੋ ਲਖ ਲੋਕਾਂ ਤੇ ਹੈ ।ਜਿਨ੍ਹਾਂ ਨੇ ਆਪਣਾ ਨੇਤਾ ਚੁਣ ਕੇ ਉਸ ਨੂੰ ਵਿਧਾਨ ਸਭਾ ਵਿਚ ਭੇਜਿਆ ਹੈ । ਰੂਪਨਗਰ ਤੋਂ ਆਪ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਨੇ ਅਮਰਜੀਤ ਸਿੰਘ ਸੰਦੋਆ ਅਤੇ ਦੋਸ਼ੀ ਅਜਵਿੰਦਰ ਸਿੰਘ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਤਸਵੀਰ ਉਸ ਸਮੇਂ ਦੀ ਹੈ‘ ਜਦੋਂ ਐਮ.ਐਲ.ਏ ਅਮਰਜੀਤ ਸੰਦੋਆ ਇਲੈਕਸ਼ਨ ਜਿਤਣ ਤੋਂ ਬਾਅਦ ਪਹਿਲੀ ਵਾਰੀ ਉਨ੍ਹਾਂ ਦੇ ਪਿੰਡ ਗਏ ਸੀ ‘ਅਤੇ ਹਰ ਕੋਈ ਐਮ.ਐਲੇ.ਏ ਨੂੰ ਮਿਲਣ ਵਾਸਤੇ ਆ ਰਿਹਾ ਸੀ‘ ਤੇ ਦੋਸ਼ੀ ਅਜਵਿੰਦਰ ਸਿੰਘ ਵੀ ਉਸ ਸਮੇਂ ਉਨ੍ਹਾਂ ਉਨ੍ਹਾਂ ਨੂੰ ਉਸ ਜਗ੍ਹਾ ਮਿਲਣ ਵਾਸਤੇ ਆਇਆ ਸੀ ‘ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਵਧਾ ਚੜਾ ਕੇ ਪੇਸ਼ ਕਰ ਰਹੀ ਹੈ। ਫਿਰ ਮੁਹਾਲੀ ਦੇ ਇਕ ਪਿੰਡ ਵਿਚ ਮਾਈਨਿੰਗ ਮਾਫੀਆ ਨੂੰ ਰੋਕਣ ਗਏ ਵਣ ਵਿਭਾਗ ਦੇ ਅਫ਼ਸਰਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮਾਈਨਿੰਗ ਮਾਫੀਆ ਤੇ ਗੈਂਗਸਟਰਾਂ ਵਲੋਂ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕੀਤਾ ਜਾਂਦਾ ਹੈ।
ਉਨ੍ਹਾਂ ਨਾਲ ਮੌਕੇ ਤੇ ਪਤਰਕਾਰ ਸਜਣ ਸੈਣੀ, ਪਤਰਕਾਰ ਪੀਟੀਸੀ ਨਿਊਜ਼ ਜਗਜੀਤ ਸਿੰਘ ਜਗੀ ,ਫਾਸਟਵੇ ਨਿਊਜ਼ ਚੈਨਲ ,ਅਤੇ ਹੋਰ ਕਈ ਮੀਡੀਆ ਕਰਮੀ ਉਨ੍ਹਾਂ ਨਾਲ ਉਥੇ ਘਟਨਾਕ੍ਰਮ ਤੇ ਮੌਜੂਦ ਸਨ। ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਦੇ ਮਾਈਨਿੰਗ ਮਾਫ਼ੀਆ ਦੇ ਹੌਸਲੇ ਵੇਖੋ ਕਿੰਨੇ ਬੁਲੰਦ ਨੇ ਜੋ ਪੁਲਿਸ ਦੀ ਮੌਜੂਦਗੀ ਵਿਚ ਮੀਡੀਆ ਦੀ ਮੌਜੂਦਗੀ ਵਿਚ ਇਕ ਐਮ.ਐਲ.ਏ ਨੂੰ ਕੁਟ ਰਹੇ ਨੇ ਅਤੇ ਪੁਲਸ ਕਰਮਚਾਰੀਆਂ ਦੀਆਂ ਪਗਾਂ ਲਾਈਆਂ ਜਾ ਰਹੀਆਂ ਨੇ ਅਤੇ ਐਮ. ਐਲ. ਏ ਅਮਰਜੀਤ ਸਿੰਘ ਦੀ ਉਥੇ ਪਗ ਲਾਹੀ ਗਈ ।ਇਸ ਮੌਕੇ ਆਪ ਵਰਕਰਾਂ ਵਲੋਂ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਵਲੋਂ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ ਸੁਖਪਾਲ ਸਿੰਘ ਖਹਿਰਾ ਵਲੋਂ ਇਹ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਆਪਣੀ ਸੁਰਖਿਆ ਆਪ ਕਰਨੀ ਪਵੇਗੀ ਕੈਪਟਨ ਸਰਕਾਰ ਤੋਂ ਕੋਈ ਆਸ ਰਖਣ ਦੀ ਉਮੀਦ ਨਹੀਂ ਇਸ ਮੌਕੇ ਆਪ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

Comments are closed.

COMING SOON .....


Scroll To Top
11