Monday , 20 January 2020
Breaking News
You are here: Home » BUSINESS NEWS » ਰੂਪਨਗਰ ਵਿਖੇ ਰੁਜ਼ਗਾਰ ਮੇਲਾ 21 ਅਤੇ 22 ਨੂੰ : ਡੀਸੀ

ਰੂਪਨਗਰ ਵਿਖੇ ਰੁਜ਼ਗਾਰ ਮੇਲਾ 21 ਅਤੇ 22 ਨੂੰ : ਡੀਸੀ

ਰੂਪਨਗਰ, 18 ਮਈ (ਲਾਡੀ ਖਾਬੜਾ)- ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਬਿਊਰੋ ਰੂਪਨਗਰ ਵਲੋਂ ਮਿੰਨੀ ਸਕਤਰੇਤ,ਰੂਪਨਗਰ (ਪੁਰਾਣਾ ਡੀ.ਟੀ.ਓ. ਦਫਤਰ) ਵਿਖੇ 21 ਅਤੇ 22 ਮਈ ਨੂੰ ਸਵੇਰੇ 10.00 ਤੋਂ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਸ੍ਰੀ ਕਰਮ ਚੰਦ ਰੋਜ਼ਗਾਰ ਜਨਰੇਸ਼ਨ ਤੇ ਟ੍ਰਨਿੰਗ ਅਫਸਰ, ਰੂਪਨਗਰ ਨੇ ਦਸਿਆ ਕਿ ਇਸ ਮੇਲੇ ਦੌਰਾਨ ਰੂਪਨਗਰ ਅਤੇ ਨੇੜਲੇ ਇਲਾਕੇ ਦੀਆਂ ਕੰਪਨੀਆਂ ਜਿਵੇਂ ਕਿ ਜੀ.ਫਾਰ.ਐਸ ਅਤੇ ਐਸ.ਆਈ.ਐਸ ਸਕਿਊਰਟੀ ਸਰਵਿਸ ਵਲੋਂ ਸਕਿਊਰਟੀ ਗਾਰਡ/ਸਕਿਊਰਟੀ ਅਫਸਰ ਅਤੇ ਸਟੇਟ ਬੈਂਕ ਆਫ ਇੰਡੀਆ ਲਾਈਫ ਇੰਸ਼ੋਰੇਸ਼ ਵਲੋਂ ਬੀਮਾ/ਲੋਨ ਸਲਾਹਕਾਰ ਦੀਆਂ ਆਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ।ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਘਟੋ-ਘਟ 10780 ਤੋਂ 15000 ਰੁਪਏ ਦੇ ਵਿਚਕਾਰ+ਕਮੀਸ਼ਨ ਅਤੇ ਹੋਰ ਭਤੇ ਮਿਲਣਯੋਗ ਹੋਣਗੇ। ਉਨ੍ਹਾਂ ਇਹ ਵੀ ਦਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਵਲੋਂ ਵੀ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਉਮਰ ਹਦ ਘਟੋ-ਘਟ 18 ਸਾਲ ਤੋਂ ਉਪਰ ਅਤੇ ਯੋਗਤਾ ਦਸਵੀਂ/ਬਾਰਵੀਂ/ਗਰੇਜੂਏਟ ਰਖਣ ਵਾਲੇ ਇਛੁਕ ਪ੍ਰਾਰਥੀ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ ਸਮੇਤ ਫੋਟੋਕਾਪੀ ਨਾਲ ਲੈ ਕੇ ਉਪਰੋਕਤ ਮਿਤੀ ਅਤੇ ਸਥਾਨ ਅਨੁਸਾਰ ਰੋਜ਼ਗਾਰ ਮੇਲੇ ਵਿਚ ਭਾਗ ਲੈ ਸਕਦੇ ਹਨ।

 

Comments are closed.

COMING SOON .....


Scroll To Top
11