Thursday , 27 June 2019
Breaking News
You are here: Home » SPORTS NEWS » ਰੂਪਨਗਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਤਾਇਕਵਾਂਡੋ ਫੈੱਡਰੇਸ਼ਨ ਆਫ ਪੰਜਾਬ ਵੱਲੋਂ 22ਵੀਂ ਚੈਂਪੀਅਨਸ਼ਿਪ ਦਾ ਆਗਾਜ਼

ਰੂਪਨਗਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਤਾਇਕਵਾਂਡੋ ਫੈੱਡਰੇਸ਼ਨ ਆਫ ਪੰਜਾਬ ਵੱਲੋਂ 22ਵੀਂ ਚੈਂਪੀਅਨਸ਼ਿਪ ਦਾ ਆਗਾਜ਼

ਰੂਪਨਗਰ, 25 ਮਈ (ਲਾਡੀ ਖਾਬੜਾ)- ਰੂਪਨਗਰ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਤਾਈ-ਕਵਾਂਡੋ ਫੈੱਡਰੇਸ਼ਨ ਆਫ ਪੰਜਾਬ ਵੱਲੋਂ 22ਵਾ ਪੰਜਾਬ ਸਟੇਟ 2ਦਿਨਾਂ ਚੈਂਪੀਅਨਸ਼ਿਪ ਦਾ ਆਗਾਜ਼ ਅੱਜ ਬੜੀ ਗਰਮ ਜੋਸ਼ੀ ਨਾਲ ਹੋਇਆ । ਇਸ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆ ਦੀਆਂ ਟੀਮਾਂ ਨੇ ਭਾਗ ਲਿਆ । ਇਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੇ ਖਿਡਾਰੀ ਲਖਨਊ ਵਿੱਚ ਹੋਣ ਵਾਲੀ 39 ਵੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਜਾਣਗੇ । ਇਸ ਪ੍ਰੋਗਰਾਮ ਦੀ ਵਿੱਚ ਮੁੱਖ ਮਹਿਮਾਨ ਵਜੋਂ ਸ. ਸੁਖਦੇਵ ਸੁਖਦੇਵ ਸਿੰਘ ਬਰਾੜ ਰਿਟਾਇਰਡ ਐੱਸ.ਐੱਸ.ਪੀ ਹਰਦੀਪ ਸਿੰਘ ਟਿਵਾਣਾ ਐਮ.ਡੀ ਬਾਬਾ ਰਿਸੋਰਟ ਧਰਮ ਪੁਰ ,ਸ. ਕਮਲਜੀਤ ਸਿੰਘ ਵਾਲੀਆ ਵੀ. ਪੀ ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ,ਸ.ਸਤਪਾਲ ਸਿੰਘ ਰੀਹਲ ਨੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਪ੍ਰੋਗਰਾਮ ਦੀ ਰੌਣਕ ਵਿਚ ਵਾਧਾ ਕੀਤਾ । ਸਕੂਲ ਦੀ ਮੈਨੇਜਮੈਂਟ ਸ.ਭੁਪਿੰਦਰ ਸਿੰਘ ਐੱਮ .ਡੀ , ਸ੍ਰੀਮਤੀ ਗੁਣਵੰਤ ਕੌਰ , ਪ੍ਰਿੰਸੀਪਲ ਮੈਡਮ ਸ੍ਰੀਮਤੀ ਬਿੰਦੂ ਸ਼ਰਮਾ , ਅਤੇ ਸਾਰੇ ਸਕੂਲ ਦੇ ਵਿਦਿਆਰਥੀਆਂ ਨੇ ਮੁੱਖ ਮਹਿਮਾਨਾਂ ਦਾ ਬੜੇ ਹੀ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਹੁੰਚੇ ਹੋਏ ਮੁੱਖ ਮਹਿਮਾਨਾਂ ਅਤੇ ਸਟਾਫ਼ ਵੱਲੋਂ ਜੋਤ ਜਗਾ ਕੇ ਕੀਤੀ ਗਈ। ਸ.ਸੁਖਦੇਵ ਸਿੰਘ ਬਰਾੜ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਵੱਲ ਲਗਾਤਾਰ ਬਿਨਾਂ ਰੁਕੇ ਵਧਣ ਲਈ ਪ੍ਰੇਰਿਆ। ਉਨ੍ਹਾਂ ਨੇ ਸਕੂਲ ਦੀ ਮੈਨੇਜਮੈਂਟ ,ਪ੍ਰਿੰਸੀਪਲ ਮੈਡਮ ਸਮੇਤ ਪੂਰੇ ਸਕੂਲ ਨੂੰ ਵਧਾਈ ਦਿੱਤੀ। ਸਕੂਲ ਦੀ ਮੈਨੇਜਮੈਂਟ ਵੱਲੋਂ ਪਹੁੰਚੇ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ।

Comments are closed.

COMING SOON .....


Scroll To Top
11