Tuesday , 20 August 2019
Breaking News
You are here: Home » Editororial Page » ਰੁੱਤ ਵੋਟਾਂ ਦੀ ਆਈ ਨੀ ਮਾਂ

ਰੁੱਤ ਵੋਟਾਂ ਦੀ ਆਈ ਨੀ ਮਾਂ

ਰੁਤ ਵੋਟਾ ਦੀ ਆਈ ਨੀ ਮਾਂ
ਵੋਟ ਪਾਉਣ ਤੋਂ ਪਹਿਲਾਂ
ਕੁਝ ਗਲਾਂ ਸੁਣ ਕੇ ਜਾਈ ਨੀ ਮਾਂ,
ਫਿਰ ਹੀ ਕਿਸੇ ਚੋਣ ਨਿਸ਼ਾਨ ’ਤੇ
ਮੋਹਰ ਲਗਾਈ ਨੀ ਮਾਂ
ਭਾਰਤ ਦੁਨੀਆ ਦਾ ਸਭ ਤੋਂ ਵਡਾ ਲੋਕਤੰਤਰ ਹੈ ਅਤੇ ਇਸ ਸਭ ਤੋਂ ਵਡੇ ਲੋਕਤੰਤਰ ਵਿਚ ਕਈ ਗੇੜ੍ਹਾਂ ਵਿਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਹਰ ਰਾਜਨੀਤਿਕ ਦਲ ਆਪਣੇ ਲਈ ਵੋਟਾਂ ਮੰਗਣ ਲਈ ਹਰ ਹਥ ਕੰਡੇ ਆਪਣਾ ਰਿਹਾ ਹੈ। ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਵੋਟ ਮਤਦਾਤਾ ਨੂੰ ਭਰਮਾਉਣ ਦੀ ਕੋਸ਼ਿਸ ਕਰ ਰਿਹਾ ਹੈ ਅਤੇ ਭਾਰਤੀ ਮੀਡੀਆ ਵੀ ਇਸ ਵਿਚ ਆਪਣਾ ਰੋਲ ਅਦਾ ਕਰ ਰਿਹਾ ਹੈ। ਉਸੇ ਤਰ੍ਹਾਂ ਪ੍ਰਚਾਰ ਕਰ ਰਿਹਾ ਹੈ ਜਿਵੇਂ ਰਾਜਨੀਤਿਕ ਦਲ ਚਾਹੁੰਦੇ ਹਨ। ਮੀਡੀਆ ਦੀ ਕੋਈ ਆਪਣੀ ਮਜ਼ੂਬਰੀ ਹੋਵੇਗੀ। ਮੈਂ ਕੁਝ ਵਿਚਾਰ ਮਤਦਾਤਾਵਾਂ ਨਾਲ ਸਾਝੇਂ ਕਰਨਾ ਚਾਹੁੰਦਾ ਹਾਂ ਕਿ ਸਾਡੀ ਅਸਲ ਜਿੰਮੇਵਾਰੀ ਕੀ ਹੈ? ਇਸ ਲਈ ਅਸੀਂ ਸਭ ਤੋਂ ਪਹਿਲਾਂ ਲੋਕ ਸਭਾ ਦੇ ਸੰਵਿਧਾਨਕ ਢਾਂਚੇ ਦੀ ਗਲ ਕਰਦੇ ਹਾਂ ਲੋਕ ਸਭਾ ਦੇ ਕੁਲ 545 ਮੈਂਬਰ ਹਨ ਜਿਨ੍ਹਾਂ ਵਿਚੋਂ 543 ਲੋਕ ਦੁਆਰਾ ਵੋਟ ਪਾ ਕੇ ਚੁਣੇ ਜਾਂਦੇ ਹਨ ਅਤੇ 2 ਮੈਂਬਰ ਭਾਰਤੀ ਰਸਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ। ਮਤਦਾਤਾ ਨੇ ਆਪਣੇ ਮਤ ਦੀ ਵਰਤੋਂ ਰਾਹੀਂ ਆਪਣੇ ਖੇਤਰ ਵਿਚ ਇਕ ਐਮ.ਪੀ. ਦੀ ਚੋਣ ਕਰਨੀ ਹੁੰਦੀ ਹੈ ਅਤੇ ਜੋ ਰਾਜਨੀਤਿਕ ਦਲ ਸਭ ਤੋਂ ਜਿਆਦਾ ਸੀਟਾਂ ਜਿਤਦਾ ਹੈ ਭਾਵ ਜਿਸ ਰਾਜਨੀਤਿਕ ਦਲ ਦੇ ਸਭ ਤੋਂ ਜਿਆਦਾ ਮੈਂਬਰ ਹੁੰਦੇ ਹਨ ਰਾਸਟਰਪਤੀ ਉਸ ਰਾਜਨੀਤਿਕ ਦਲ ਦੇ ਨੇਤਾ ਨੂੰ ਸਰਕਾਰ ਬਣਾਉਣ ਲਈ ਮੌਕਾ ਦਿੰਦਾ ਹੈ ਅਤੇ ਪ੍ਰਧਾਨ ਮੰਤਰੀ ਦੀ ਚੋਣ ਚੁਣੇ ਹੋਏ ਐਮ.ਪੀ. ਕਰਦੇ ਹਨ ਨਾ ਕਿ ਜਿਸ ਤਰ੍ਹਾਂ ਮੀਡੀਆ ਦਿਖਾ ਰਿਹਾ ਹੈ ਇਸ ਵਾਰ ਪ੍ਰਧਾਨ ਮੰਤਰੀ ਕੌਣ? ਗਲਤ ਹੈ ਕਿਉਂਕਿ ਮਤਦਾਤਾ ਨੇ ਐਮ.ਪੀ. ਚੁਣਨੇ ਹਨ ਅਤੇ ਪ੍ਰਧਾਨ ਮੰਤਰੀ ਦੀ ਕੋਈ ਸਿਧੀ ਚੋਣ ਨਹੀਂ ਕਰਨੀ ਹੈ। ਇਸ ਲਈ ਸਾਡਾ ਫਰਜ ਹੈ ਕਿ ਅਸੀ ਸਹੀ ਐਮ.ਪੀ. ਚੁਣੀਏ ਨਾ ਕਿ ਇਸ ਗਲ ਉਪਰ ਜੋਰ ਦੇਈਏ ਪ੍ਰਧਾਨ ਮੰਤਰੀ ਕੌਣ ਹੋਵੇਗਾ ਜਾਂ ਪ੍ਰਧਾਨ ਮੰਤਰੀ ਦੇਖ ਕਿ ਵੋਟ ਦੇਈਏ। ਦੁਸਰੀ ਸਾਡੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਸੇ ਪਾਰਟੀ ਦੇ ਕਟੜ ਨਾ ਸਮਝੀਏ ਸਗੋਂ ਉਸ ਵਿਅਕਤੀ ਨੂੰ ਵੋਟ ਦੇਈਏ ਜੋ ਸਭ ਤੋਂ ਸੂਝਵਾਨ ਲਗਦਾ ਹੈ। ਕਿਉਂਕਿ ਜੇਕਰ ਅਸੀਂ ਚੰਗੇ ਵਿਅਕਤੀ ਨੂੰ ਵੋਟ ਦੇਵਾਂਗੇ ਤਾਂ ਰਾਜਨੀਤਿਕ ਦਲ ਆਪਣੇ ਆਪ ਹੀ ਚੰਗੇ ਉਮੀਦਵਾਰ ਲੈ ਆਉਣਗੇ ਸਾਡਾ ਸਭ ਤੋਂ ਵਡਾ ਦੋਸ ਇਹ ਹੈ ਕਿ ਅਸੀਂ ਉਮੀਦਵਾਰ ਨੂੰ ਨਹੀ ਸਗੋਂ ਰਾਜਨੀਤਿਕ ਪਾਰਟੀ ਨੂੰ ਵੋਟ ਦਿੰਦੇ ਹਾ ਜੋ ਗਲਤ ਹੈ ਇਸ ਨਾਲ ਰਾਜਨੀਤਿਕ ਦਲਾਂ ਵਿਚ ਬੁਰੇ ਵਿਅਕਤੀ ਹੀ ਆਉਂਦੇ ਹਨ। ਤੀਸਰੀ ਗਲ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਭਾਰਤੀ ਹਾਂ ਭਾਰਤ ਦੇ ਨਾਗਰਿਕ ਹਾਂ ਅਸੀਂ ਹਿੰਦੂ, ਮੁਸਲਮਾਨ, ਸਿਖ, ਇਸਾਈ ਜਾਤ-ਪਾਤ ਆਦਿ ਪਿਛੋਂ ਹੈ। ਇਸ ਲਈ ਸਾਨੂੰ ਭਾਰਤੀ ਨਾਗਰਿਕ ਦੇ ਤੌਰ ਤੇ ਵੋਟ ਦੇਣੀ ਚਾਹੀਦੀ ਹੈ ਜਿਵੇਂ ਟੀ.ਵੀ ਚੈਨਲਾਂ ਉਪਰ ਦਿਖਾਇਆ ਜਾਂਦਾ ਹੈ ਕਿ ਹਿੰਦੂ ਮੁਸਲਿਮ ਵਾਦ-ਵਿਵਾਦ ਆਦਿ ਅਨੁਸਾਰ ਭਾਵੁਕ ਹੋ ਕੇ ਵੋਟ ਨਹੀਂ ਦੇਣੀ ਚਾਹੀਦੀ ਹੈ। ਸਾਨੂੰ ਅਪਰਾਧੀ ਵਿਅਕਤੀ ਨੂੰ ਕਦੇ ਵੋਟ ਨਹੀਂ ਦੇਣੀ ਚਾਹੀਦੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ। ਸਾਨੂੰ ਉਸ ਵਿਅਕਤੀ ਜਾਂ ਪਾਰਟੀ ਨੂੰ ਕਦੇ ਵੀ ਵੋਟ ਨਹੀਂ ਦੇਣੀ ਚਾਹੀਦੀ ਜੋ ਸਾਨੂੰ ਕੁਝ ਵੀ ਮੁਫਤ ਦੇਣ ਦਾ ਵਾਅਦਾ ਕਰਦੀ ਹੈ ਕਿਉਂਕਿ ਅਸੀ ਮੰਗਤੇ ਨਹੀਂ ਹਾਂ ਸਾਨੂੰ ਰੋਜਗਾਰ ਚਾਹੀਦਾ ਹੈ ਅਤੇ ਰੋਜ਼ਗਾਰ ਬਦਲੇ ਪੈਸੇ ਕਮਾਈਏ ਅਤੇ ਜੋ ਸਰਕਾਰ ਸਾਨੂੰ ਮੁਫਤ ਦਿੰਦੀ ਵੀ ਹੈ ਕੋਈ ਵੀ ਮੁਖ ਮੰਤਰੀ , ਪ੍ਰਧਾਨ ਮੰਤਰੀ ਜਾਂ ਐਮ.ਪੀ. ਆਪਣੀ ਜੇਬ ਵਿਚੋਂ ਨਹੀਂ ਦਿੰਦਾ ਹੈ ਸਗੋਂ ਸਰਕਾਰੀ ਖਜ਼ਾਨੇ ਵਿਚੋਂ ਹੀ ਦਿੰਦਾ ਹੈ। ਜੋ ਕਿ ਸਾਡਾ ਹੀ ਪੈਸਾ ਹੈ ਅਸੀਂ ਟੈਕਸ ਰਾਹੀਂ ਪੈਸਾ ਜਮ੍ਹਾ ਕਰਵਾਇਆ ਹੈ ਅਤੇ ਉਹ ਮੁਫਤ ਘਟ ਦਿੰਦੇ ਹਨ ਸਗੋਂ ਸਰਕਾਰੀ ਕਾਨਫਰੰਸਾਂ ਰਾਹੀਂ ਸਾਡਾ ਪੈਸਾ ਬਰਬਾਦ ਜਿਆਦਾ ਕਰਦੇ ਹਨ। ਉਹੀ ਪੈਸਾ ਦੇਸ਼ ਦੇ ਵਿਕਾਸ ਉਪਰ ਖਰਚ ਕੀਤਾ ਜਾ ਸਕਦਾ ਹੈ। ਜਦੋਂ ਵੀ ਕੋਈ ਉਮੀਦਵਾਰ ਸਾਡੇ ਵੋਟ ਮੰਗਣ ਆਉਂਦਾ ਹੈ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਸਾਨੂੰ ਆਪਣੇ ਮੁਦੇ ਉਠਾਉਣੇ ਚਾਹੀਦੇ ਹਨ ਨਾ ਕਿ ਸਿਰਫ ਦੂਸਰੇ ਉਮੀਦਵਾਰ ਦੀ ਬੁਰਾਈ ਸੁਣ ਕੇ ਤਾੜੀਆਂ ਮਾਰਨੀਆਂ ਚਾਹੀਦੀਆਂ ਹਨ। ਹਰ ਖੇਤਰ ਦੇ ਅਲਗ-ਅਲਗ ਮੁਦੇ ਹਨ। ਸਾਨੂੰ ਆਪਣੇ ਮੁਦੇ ਆਪਣੇ ਦੇਸ਼ ਦੇ ਮੁਦੇ ਵਿਅਕਤੀਗਤ ਅਤੇ ਧਰਮ ਜਾਤ-ਪਾਤ ਤੋਂ ਉਪਰ ਉਠ ਕੇ ਉਠਾਉਣੇ ਚਾਹੀਦੇ ਹਨ। ਹਰ ਵਿਅਕਤੀ ਨੂੰ ਆਪਣੇ ਮਤ ਦੀ ਵਰਤੋਂ ਬਹੁਤ ਹੀ ਸੂਝਬੂਝ ਨਾਲ ਕਰਨੀ ਚਾਹੀਦੀ ਹੈ। ਮਤ ਦੀ ਵਰਤੋਂ ਨਾ ਕਰਨਾ ਸਭ ਤੋਂ ਬੁਰੀ ਗਲ ਹੈ। ਇਸਦਾ ਅਰਥ ਇਹ ਹੈ ਕਿ ਅਸੀ ਆਪਣੇ ਚੰਗੇ ਬੁਰੇ ਸਮੇਂ ਲਈ ਖੁਦ ਜਿੰਮੇਵਾਰ ਹਾਂ ਜੇਕਰ ਅਸੀਂ ਅਜ ਚੰਗਾ ਉਮੀਦਵਾਰ ਨਹੀਂ ਚੁਣਾਂਗੇ ਤਾ ਸਾਡਾ ਭਵਿਖ ਖਰਾਬ ਹੀ ਹੋਵੇਗਾ ਇਹ ਗਲ ਤਹਿ ਹੈ। ਹਰ ਭਾਰਤੀ ਨਾਗਰਿਕ ਨੂੰ ਆਪਣੇ ਮਤ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਕ ਵੋਟ ਦੀ ਕੀਮਤ ਬਹੁਤ ਜਿਆਦਾ ਹੈ ਇਕ ਵੋਟ 100 ਕੋਰੜ ਭਾਰਤੀਆਂ ਦੀ ਕਿਸਮਤ ਬਦਲ ਸਕਦੀ ਹੈ। ਭੜਕਾਊ ਅਤੇ ਭਾਵਨਾਵਾਂ ਉਕਸਾਉਣ ਵਾਲੇ ਭਾਸ਼ਣਾਂ ਅਤੇ ਨੇਤਾਵਾਂ ਤੋਂ ਦੂਰ ਰਹੋ। ਕਦੇ ਵੀ ਕਿਸੇ ਬਹਿਕਾਵੇ ਵਿਚ ਜਾਂ ਧਰਮ, ਜਾਤੀ ਆਦਿ ਤੋਂ ਭਾਵੁਕ ਹੋ ਕੇ ਵੋਟ ਦਾ ਇਸਤੇਮਾਲ ਨਾ ਕਰੋ। ਇਹ ਸਾਡਾ ਫਰਜ ਹੈ। ਕਿ ਅਸੀਂ ਆਪਣੇ ਇਲਾਕੇ ਤੋਂ ਚੰਗਾ ਸੂਝਬਾਨ ਉਮੀਦਵਾਰ ਚੁਣੀਏ। ਇਕ ਚੰਗਾ ਪ੍ਰਧਾਨ ਮੰਤਰੀ ਆਪਣੇ ਆਪ ਚੁਣੇ ਹੋਏ ਉਮੀਦਾਵਰ ਚੁਣ ਲੈਣਗੇ ਜਿਹਨ੍ਹਾਂ ਦੀ ਚੋਣ ਅਸੀਂ ਕਰਾਂਗੇ।

-ਡਾ.ਮੰਗਲ ਸਿੰਘ
ਪ੍ਰਿੰਸੀਪਲ, ਮਾਤਾ ਸੀਤੋ ਦੇਵੀ ਕਾਲਜ ਆਫ ਐਜੂਕੇਸ਼ਨ, ਕੋਟ ਧਰਮੂ (ਮਾਨਸਾ)
ਸੰਪਰਕ : 92179-76903

Comments are closed.

COMING SOON .....


Scroll To Top
11