Friday , 19 April 2019
Breaking News
You are here: Home » Editororial Page » ਰੁਪਏ ਦੀ ਕੀਮਤ ਦਾ ਡਿਗਦੇ ਜਾਣਾ, ਖੇਤੀ ਪ੍ਰਧਾਨ ਪੰਜਾਬ ਸੂਬੇ ਅਤੇ ਉਸਦੇ ਵਪਾਰ ਲਈ ਅਤਿ ਨੁਕਸਾਨਦਾਇਕ : ਮਾਨ

ਰੁਪਏ ਦੀ ਕੀਮਤ ਦਾ ਡਿਗਦੇ ਜਾਣਾ, ਖੇਤੀ ਪ੍ਰਧਾਨ ਪੰਜਾਬ ਸੂਬੇ ਅਤੇ ਉਸਦੇ ਵਪਾਰ ਲਈ ਅਤਿ ਨੁਕਸਾਨਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਪੰਜਾਬ ਸੂਬਾ ਇਕ ਖੇਤੀ ਪ੍ਰਧਾਨ ਸੂਬਾ ਹੈ । ਇਸ ਲਈ ਇਸ ਸੂਬੇ ਦੀ ਮਾਲੀ ਹਾਲਤ ਖੇਤੀ ਉਤਪਾਦਾਂ ਅਤੇ ਵਪਾਰਿਕ ਉਤਪਾਦਾਂ ਦੀ ਜਿੰਮੀਦਾਰ ਅਤੇ ਵਪਾਰੀਆਂ ਨੂੰ ਸਹੀ ਕੀਮਤਾਂ ਪ੍ਰਾਪਤ ਹੋਣ ਤੇ ਨਿਰਭਰ ਕਰਦੀ ਹੈ । ਪਰ ਇੰਡੀਅਨ ਰੁਪਏ ਦੀ ਹਰ ਆਏ ਦਿਨ ਡਾਲਰ ਦੇ ਮੁਕਾਬਲੇ ਕੀਮਤਾਂ ਡਿਗਦੇ ਜਾਣ ਦੀ ਕਾਰਵਾਈ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ । ਅਜ ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ 70 ਰੁਪਏ ਹੋਣਾ ਗਹਿਰੀ ਚਿੰਤਾ ਵਾਲੀ ਹੈ । ਦੂਸਰਾ ਮੋਦੀ ਹਕੂਮਤ ਵਲੋਂ ਕਣਕ ਦੀ ਆਯਾਤ ਉਤੇ ਡਿਊਟੀ ਕਾਫ਼ੀ ਘਟਾ ਦਿਤੀ ਗਈ ਹੈ । ਜਿਸ ਕਾਰਨ ਜਿੰਮੀਦਾਰ ਨੂੰ ਕਣਕ ਦੀ ਫ਼ਸਲ ਦੀ ਸਹੀ ਕੀਮਤ ਨਹੀਂ ਪ੍ਰਾਪਤ ਹੋ ਰਹੀ ਅਤੇ ਪੰਜਾਬ ਦੇ ਜਿੰਮੀਦਾਰ ਦੀ ਨਿਘਰਦੀ ਜਾ ਰਹੀ ਮਾਲੀ ਹਾਲਤ ਦੀ ਬਦੌਲਤ ਹੀ ਕਿਸਾਨਾਂ ਨੂੰ ਖੁਦਕਸੀਆਂ ਦੇ ਰਾਹ ਚੁਣਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਇਸਦੀ ਮੁਖ ਵਜਹ ਸਰਕਾਰ ਵਲੋਂ ਪੰਜਾਬ ਸੂਬੇ ਦੀਆਂ ਖੇਤੀ ਵਸਤਾਂ ਅਤੇ ਵਪਾਰਕ ਵਸਤਾਂ ਦੀ ਖਰੀਦੋ-ਫਰੋਖਤ ਲਈ ਕੋਈ ਵੀ ਠੋਸ ਨੀਤੀ ਨਾ ਹੋਣ ਦੇ ਨਾਲ-ਨਾਲ ਸ੍ਰੀ ਮੋਦੀ ਵਲੋਂ ਪਹਿਲੇ ਨੋਟਬੰਦੀ ਅਤੇ ਫਿਰ ਜੀ.ਐਸ.ਟੀ. ਵਰਗੇ ਆਰਥਿਕਤਾ ਵਿਰੋਧੀ ਕਦਮ ਵੀ ਇਸ ਲਈ ਜਿੰਮੇਵਾਰ ਹਨ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ ਨਿਤ ਦਿਹਾੜੇ ਘਟਦੇ ਜਾਣ ਦੇ ਅਮਲਾਂ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਇਸ ਲਈ ਮੋਦੀ ਹਕੂਮਤ ਅਤੇ ਸੈਂਟਰ ਦੇ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਅਤੇ ਇਥੋਂ ਦੇ ਨਿਵਾਸੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਕੋਈ ਵੀ ਯੋਜਨਾ ਲਾਗੂ ਨਾ ਕਰਨ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦੀ ਮਾਲੀ ਹਾਲਤ ਦੇ ਵਡੇ ਨਿਘਾਰ ਲਈ ਸਰਕਾਰਾਂ ਚਲਾਉਣ ਵਾਲੇ ਬਾਬੂ ਆਈ.ਏ.ਐਸ. ਅਫ਼ਸਰ ਵੀ ਹਨ। ਜੋ ਦੁਨਿਆਵੀ ਲਾਲਚਵਸ ਹੋ ਕੇ ਵਡੇ ਪਧਰ ਤੇ ਰਿਸ਼ਵਤਖੋਰੀ ਅਤੇ ਦਲਾਲੀਆ ਕਰ ਰਹੇ ਹਨ । ਜਿਵੇਂ ਰੀਫੇਲ ਲੜਾਕੂ ਜਹਾਜਾਂ ਦੀ ਖਰੀਦੋ-ਫਰੋਖਤ ਸਮੇਂ, ਸ੍ਰੀ ਵਾਜਪਾਈ ਦੀ ਹਕੂਮਤ ਸਮੇਂ ਫ਼ੌਜੀਆਂ ਲਈ ਅਮਰੀਕਨ ਕਫ਼ਨ ਖਰੀਦਣ ਸਮੇਂ ਵਡੀਆਂ ਕਰੋੜਾਂ-ਅਰਬਾਂ ਰੁਪਏ ਦੀ ਦਲਾਲੀ ਖਾਂਧੀ ਗਈ । ਜਦੋਂ ਫ਼ੌਜੀਆਂ ਦੀਆਂ ਸ਼ਹਾਦਤਾਂ ਨਾਲ ਸੰਬੰਧਤ ਕਫਨਾਂ ਦੀ ਖਰੀਦੋ-ਫਰੋਖਤ ਸਮੇਂ ਸਿਆਸਤਦਾਨ ਤੇ ਅਫ਼ਸਰਸ਼ਾਹੀ ਵਡੀਆ ਦਲਾਲੀਆ ਪ੍ਰਾਪਤ ਕਰਦੇ ਹਨ, ਤਾਂ ਇਸ ਤੋਂ ਨਮੋਸੀ ਅਤੇ ਸ਼ਰਮਨਾਕ ਕੀਤੀ ਜਾਣ ਵਾਲੀ ਦਲਾਲੀ ਹੋ ਕੀ ਹੋ ਸਕਦੀ ਹੈ? ਤੀਸਰਾ ਮੁਖ ਕਾਰਨ ਇਹ ਹੈ ਕਿ ਜੋ ਇਥੇ ਵਡੇ-ਵਡੇ ਧਨਾਂਢ ਹਿੰਦੂ ਸਾਹੂਕਾਰ ਅਤੇ ਸੇਅਰ-ਬਜਾਰਾਂ ਵਾਲੇ ਹਨ, ਉਨ੍ਹਾਂ ਦਾ ਇੰਡੀਅਨ ਰੁਪਏ ਦੀ ਕੀਮਤ ਘਟਦੇ ਰਹਿਣ ਦੀ ਬਦੌਲਤ ਇੰਡੀਅਨ ਕਾਰੰਸੀ ਵਿਚ ਵਿਸ਼ਵਾਸ ਖਤਮ ਹੋ ਚੁਕਾ ਹੈ ਅਤੇ ਉਹ ਆਪਣੇ ਅਰਬਾਂ-ਕਰੋੜਾਂ ਰੁਪਏ ਦੇ ਦੌਲਤਾਂ ਦੇ ਭੰਡਾਰਾਂ ਨੂੰ ਸਵਿਸ, ਸਵਿਟਰਜਲੈਂਡ, ਪਨਾਮਾ, ਕਰੇਬੀਅਨ ਟਾਪੂਆ ਵਿਚ ਸੁਰਖਿਅਤ ਰਖਣ ਲਈ ਭੇਜ ਦਿੰਦੇ ਹਨ । ਕਿਉਂਕਿ ਇਥੋਂ ਦੇ ਹੁਕਮਰਾਨਾਂ ਦੀ ਵਿਦੇਸ਼ੀ ਨੀਤੀ ਫੇਲ੍ਹ ਹੋ ਚੁਕੀ ਹੈ । ਇੰਡੀਆਂ ਦੇ ਨਾਲ ਲਗਦੇ ਮੁਲਕ ਚੀਨ-ਪਾਕਿਸਤਾਨ, ਬਰਮਾ, ਲੰਕਾ, ਭੁਟਾਨ, ਬੰਗਲਾਦੇਸ਼, ਮਾਲਦੀਵ ਟਾਪੂ, ਨੇਪਾਲ ਜੋ ਹਨ, ਉਹ ਰੂਸ ਅਤੇ ਚੀਨ ਦੀ ਸੁਲ੍ਹਾ ਹੋਣ ਦੀ ਬਦੌਲਤ ਮਹਿਸੂਸ ਕਰ ਰਹੇ ਹਨ ਕਿ ਇੰਡੀਆਂ ਨੂੰ ਉਪਰੋਕਤ ਤਾਕਤਾਂ ਨੇ ਘੇਰ ਰਖਿਆ ਹੈ । ਇਸ ਲਈ ਹੀ ਅਜਿਹੇ ਸਾਹੂਕਾਰ ਤੇ ਉਦਯੋਗਪਤੀ ਇਥੇ ਨਿਵੇਸ਼ ਕਰਨ ਤੋਂ ਡਰਦੇ ਹਨ । ਸ. ਮਾਨ ਨੇ ਬਾਹਰਲੇ ਮੁਲਕਾਂ ਵਿਚ ਬੈਠੇ ਧਨਾਢ ਸਿਖਾਂ ਅਤੇ ਪੰਜਾਬ ਦੇ ਸਿਖਾਂ ਨੂੰ ਆਪਣੇ ਪੰਜਾਬ ਸੂਬੇ ਪ੍ਰਤੀ ਅਤੇ ਪੰਜਾਬ ਦੀ ਮਾਲੀ ਹਾਲਤ ਪ੍ਰਤੀ ਰਾਏ ਦਿੰਦੇ ਹੋਏ ਕਿਹਾ ਕਿ ਜਿੰਨਾ ਸਮਾਂ ਇੰਡੀਆਂ ਦੀ ਮਾਲੀ ਹਾਲਤ ਸਥਿਰ ਨਹੀਂ ਹੁੰਦੀ, ਉਨ੍ਹਾਂ ਕੋਲ ਜੋ ਪੈਸਾ ਹੈ ਜਾਂ ਉਨ੍ਹਾਂ ਨੇ ਸਾਹੂਕਾਰਾਂ ਕੋਲ ਗੁਪਤ ਤਰੀਕੇ ਵਿਆਜ ਤੇ ਦੇ ਰਖਿਆ ਹੈ, ਉਹ ਸਾਰਾ ਕਢ ਲੈਣ ਅਤੇ ਉਸਦਾ ਜਾ ਤਾਂ ਸੋਨਾਂ ਖਰੀਦ ਲੈਣ ਜਾਂ ਫਿਰ ਜਿੰਨੀਆਂ ਜ਼ਮੀਨਾਂ-ਜ਼ਾਇਦਾਦਾਂ ਖਰੀਦ ਸਕਦੇ ਹਨ, ਉਨ੍ਹਾਂ ਦੀ ਖਰੀਦ ਕਰ ਲੈਣ । ਫਿਰ ਸਮਾਂ ਆਉਣ ਤੇ ਇਸ ਪੈਸੇ ਜਾਂ ਇਨ੍ਹਾਂ ਸਾਧਨਾਂ ਨੂੰ ਪੰਜਾਬ ਸੂਬੇ ਵਿਚ ਨਿਵੇਸ਼ ਕਰਦੇ ਹੋਏ ਪੰਜਾਬ ਦੇ ਮਾਲੀ ਹਾਲਾਤਾਂ ਨੂੰ ਬਿਹਤਰ ਬਣਾਉਣ ਵਿਚ ਲਗਾਉਣ ਤਾਂ ਕਿ ਉਨ੍ਹਾਂ ਦਾ ਵਪਾਰ ਵੀ ਵਧ ਸਕੇ ਅਤੇ ਪੰਜਾਬ ਦੀ ਮਾਲੀ ਹਾਲਤ ਨੂੰ ਵੀ ਕੌਮਾਂਤਰੀ ਪਧਰ ਤੇ ਹੁਲਾਰਾ ਮਿਲ ਸਕੇ ।

Comments are closed.

COMING SOON .....


Scroll To Top
11